ਪੰਜਾਬ

punjab

ETV Bharat / city

ਪੜ੍ਹੋ: ਸਿੱਧੂ ਦੇ ਅਸਤੀਫ਼ੇ ਦੀ IN SIDE ਸਟੋਰੀ - PPCC

ਨਵਜੋਤ ਸਿੱਧੂ ਨੇ PPCC ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਪੜ੍ਹੋ : ਸਿੱਧੂ ਦੇ ਅਸਤੀਫ਼ੇ ਦੀ IN SIDE ਸਟੋਰੀ
ਪੜ੍ਹੋ : ਸਿੱਧੂ ਦੇ ਅਸਤੀਫ਼ੇ ਦੀ IN SIDE ਸਟੋਰੀ

By

Published : Sep 28, 2021, 3:12 PM IST

Updated : Sep 29, 2021, 8:27 AM IST

ਚੰਡੀਗੜ੍ਹ: (ਨੀਰਜ ਬਾਲੀ) ਪੰਜਾਬ 'ਚ ਮੰਤਰੀਆਂ ਨੂੰ ਮੰਤਰਾਲੇ ਦਿੱਤੇ ਜਾਣ ਤੋਂ ਲੱਗਭਗ 4 ਘੰਟੇ ਬਾਅਦ ਨਵਜੋਤ ਸਿੱਧੂ ਨੇ PPCC ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਟਵੀਟ ਰਾਹੀਂ ਦਿੱਤੇ ਅਸਤੀਫੇ ਵਿੱਚ ਸਿੱਧੂ ਨੇ ਲਿਖਿਆ 'ਮੈਂ ਪੰਜਾਬ ਦੇ ਭਵਿੱਖ ਲਈ ਕੋਈ ਸਮਝੌਤਾ ਨਹੀਂ ਕਰ ਸਕਦਾ ਪਰ ਨਾਲ ਹੀ ਲਿਖਿਆ ਕਿ ਉਹ ਕਾਂਗਰਸ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਰਹਿਣਗੇ'।

ਸਿੱਧੂ ਦੇ ਅਸਤੀਫੇ ਤੋਂ ਬਾਅਦ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਇੱਕ ਟਵੀਟ ਰਾਹੀਂ ਕਿਹਾ ਕਿ 'ਮੈਂ ਤੁਹਾਨੂੰ ਕਿਹਾ ਸੀ ਉਹ ਇੱਕ ਸਥਿਰ ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ'। ਸਿੱਧੂ ਦੇ ਅਸਤੀਫੇ ਤੋ ਬਾਅਦ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਪੰਜਾਬ ਦੇ ਮੁੱਦਿਆ ਨੂੰ ਲੈਕੇ ਕੋਈ ਸਮਝੌਤਾ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।

ਜ਼ਾਹਿਰ ਹੈ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਚੁਕਾ ਹੈ. ਹਰ ਇਕ ਦੀ ਜ਼ੁਬਾਨੀ ਇਕ ਨਵੀ ਕਹਾਣੀ ਹੈ। ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ ਅਤੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਪਾਰਟੀ ਵਿੱਚ ਰਹਿ ਕੇ ਸਮਝੌਤਾ ਕਰ ਰਹੇ ਹਨ ਅਤੇ ਮੈਂ ਪੰਜਾਬ ਦੇ ਭਵਿੱਖ ਅਤੇ ਉਸ ਏਜੰਡੇ ਨੂੰ ਪਿੱਛੇ ਨਹੀਂ ਛੱਡ ਸਕਦਾ ਜਿਸਦੇ ਨਾਲ ਮੈਂ ਪੰਜਾਬ ਦਾ ਭਵਿੱਖ ਵੇਖ ਰਿਹਾ ਹਾਂ।

ਸਿੱਧੂ ਦੇ ਅਸਤੀਫੇ ਤੋਂ ਬਾਅਦ 'ਆਪ' ਨੇ ਵੀ ਤੰਜ ਕੱਸਿਆ, ਇੱਕ ਟਵੀਟ ਰਾਹੀਂ ਲਿਖਿਆ ਕਿ ਨਾ ਪੰਜਾਬ ਦੀ ਚਿੰਤਾ ਨਾ ਕਿਸਾਨ ਦੀ ਚਿੰਤਾ, ਨਾ ਮਜਦੂਰ ਦੀ ਚਿੰਤਾ, ਨਾ ਵਪਾਰੀਆਂ ਦੀ ਚਿੰਤਾਂ, ਕਾਂਗਰਸੀਆਂ ਨੂੰ ਸਿਰਫ ਆਪਣੀ ਕੁਰਸੀ ਦੀ ਚਿੰਤਾਂ।

ਇਸ ਟਵੀਟ ਦੇ ਨਾਲ ਨਾਲ ਇੱਕ ਹੋਰ ਤੰਜ ਭਰਿਆ ਟਵੀਟ ਮਨੀਸ਼ ਤਿਵਾੜੀ ਦਾ ਸਾਹਮਣੇ ਆ ਚੁੱਕਾ ਹੈ ਜਿਸ ਵਿੱਚ ਉਨ੍ਹਾਂ ਨੇ ਕੁਲਦੀਪ ਮਾਣਕ ਦੀ ਕਵਿਤਾ ਦੀ ਲਾਈਨਾਂ ਸ਼ੇਅਰ ਕੀਤੀਆਂ ਹਨ। ਇਨਾ ਹੀ ਨਹੀਂ ਸਿੱਧੂ ਦੇ ਅਸਤੀਫੇ ਤੋਂ ਬਾਅਦ ਟਵੀਟਰ ਉੱਤੇ ਇੱਕ ਟਰੈਂਡ ਬਣ ਗਿਆ ''1990 ਤੋਂ ਬਾਅਦ 'ਸਿੱਧੂ ਹੋਏ ਜ਼ੀਰੋ 'ਤੇ ਆਊਟ''

ਪਿਛਲੇ 15 ਦਿਨ ਤੋਂ ਸੂਬੇ ਦੀ ਰਾਜਨੀਤੀ ਵਿੱਚ ਅਹਿਮ ਘਟਨਾਕ੍ਰਮ ਚੱਲ ਰਿਹਾ ਹੈ ਪਰ ਮੰਗਲਵਾਰ ਦਾ ਦਿਨ ਸ਼ਾਇਦ ਬਹੁਤ ਹੀ ਅਹਿਮ ਫੇਰਬਦਲ ਵਾਲਾ ਸਾਬਤ ਹੋ ਸਕਦਾ ਹੈ। ਹਾਸ਼ੀਏ ‘ਤੇ ਚੱਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਅਚਾਨਕ ਦਿੱਲੀ ਦੇ ਦੌਰੇ ਕਰਨ ਦੀ ਖਬਰ ਆਉਂਦੀ ਹੈ। ਦੂਜੇ ਪਾਸੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕੁਝ ਵਿਧਾਇਕਾਂ ਦੇ ਵੀ ਦਿੱਲੀ ਜਾਣ ਦੀਆਂ ਚਰਚਾਵਾਂ ਹੁੰਦੀਆਂ ਹਨ। ਇਸੇ ਦੌਰਾਨ ਖਬਰ ਆਉਂਦੀ ਹੈ ਕਿ ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਤੋਂ ਦਿੱਲੀ ਜਾ ਰਹੇ ਹਨ। ਇਹ ਇੱਕ ਇੱਤਫਾਕ ਹੋ ਸਕਦਾ ਸੀ ਕਿ ਕੈਪਟਨ ਦਿੱਲੀ ਜਾਂਦੇ ਹੋਣ, ਵਿਧਾਇਕ ਤੇ ਸੰਸਦ ਮੈਂਬਰ ਵੀ ਦਿੱਲੀ ਪੁੱਜ ਰਹੇ ਹੋਣ ਤੇ ਸੋਨੀਆ ਗਾਂਧੀ (Sonia Gandhi) ਸ਼ਿਮਲਾ ਤੋਂ ਦਿੱਲੀ ਪਰਤ ਰਹੇ ਹੋਣ।

ਨਵਜੋਤ ਸਿੱਧੂ ਦਾ ਅਸਤੀਫਾ

ਇਨ੍ਹਾਂ ਤਿੰਨੇ ਅਹਿਮ ਖਬਰਾਂ ਦੇ ਦੌਰਾਨ ਹੀ ਵੱਡੀ ਖਬਰ ਆ ਜਾਂਦੀ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ (President PPCC)) ਨਵਜੋਤ ਸਿੰਘ ਸਿੱਧੂ (Navjot Sidhu) ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿੱਚ ਚਲੇ ਆ ਰਹੇ ਘਟਨਾਕ੍ਰਮ ਵਿੱਚ ਇਹ ਇੱਕ ਬਹੁਤ ਵੱਡੀ ਖਬਰ ਹੈ ਪਰ ਇਸੇ ਦੌਰਾਨ ਕੈਪਟਨ ਦਾ ਦਿੱਲੀ ਜਾਣਾ ਇਸ ਤੋਂ ਵੀ ਵੱਡੀ ਖਬਰ ਬਣ ਸਕਦੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਇਦ ਇਸ ਦੌਰਾਨ ਗੁਰਜੀਤ ਔਜਲਾ ਤੇ ਕੁਝ ਵਿਧਾਇਕ ਵੀ ਉਨ੍ਹਾਂ ਨਾਲ ਪਾਰਟੀ ਹਾਈਕਮਾਂਡ ਕੋਲ ਜਾਣ। ਗੁਰਜੀਤ ਔਜਲਾ (Gurjit Aujla) , ਉਨ੍ਹਾਂ ਕੁਝ ਵਿਅਕਤੀਆਂ ਵਿੱਚੋਂ ਇੱਕ ਹਨ, ਜਿਹੜੇ ਕੈਪਟਨ ਵੱਲੋਂ ਰਾਜਪਾਲ ਨੂੰ ਅਸਤੀਫਾ ਦੇਣ ਮੌਕੇ ਉਨ੍ਹਾਂ ਦੇ ਨਾਲ ਸੀ।

ਕੈਪਟਨ ਪੁੱਜੇ ਦਿੱਲੀ

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਜਾਣ ਪਿੱਛੇ ਹਾਲਾਂਕਿ ਇਹ ਕਿਹਾ ਕਿ ਉਹ ਕਪੂਰਥਲਾ ਹਾਊਸ ਖਾਲੀ ਕਰਨ ਆਏ ਹਨ, ਕਿਉਂਕਿ ਹੁਣ ਉਹ ਮੁੱਖ ਮੰਤਰੀ ਨਹੀਂ ਰਹੇ ਪਰ ਇਸ ਦੇ ਬਾਵਜੂਦ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਪੈਦਾ ਹੋਏ ਹਾਲਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਹਾਈਕਮਾਂਡ ਨਾਲ ਮੁਲਾਕਾਤ ਅਹਿਮ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੱਸਿਆ ਸੀ ਕਿ ਉਹ (ਸਿੱਧੂ) ਸਥਾਈ ਬੰਦਾ ਨਹੀਂ ਹੈ ਤੇ ਸਰਹੱਦੀ ਸੂਬੇ ਲਈ ਫਿੱਟ ਨਹੀਂ ਬੈਠੇਗਾ। ਦੂਜੇ ਪਾਸੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਸਿੱਧੂ ਨਾਲ ਗੱਲਬਾਤ ਕਰਨਗੇ।

ਸਿੱਧੂ ਨੇ ਕਿਹਾ, ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ

ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਨੂੰ ਅਸਤੀਫਾ ਭੇਜਿਆ, ਉਸ ਵਿੱਚ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ ਤੇ ਇਸੇ ਲਈ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਪਰ ਪਾਰਟੀ ਲਈ ਕੰਮ ਕਰਦੇ ਰਹਿਣਗੇ।

ਮੁੱਖ ਮੰਤਰੀ ਨਹੀਂ ਬਣਾਉਣ ਤੋਂ ਸਨ ਨਰਾਜ਼

ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਚੁੱਪ ਸੀ। ਸੂਤਰ ਦੱਸਦੇ ਹਨ ਕਿ ਜਿਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ, ਉਸ ਵੇਲੇ ਸਿੱਧੂ ਨੇ ਨਰਾਜਗੀ ਜਤਾਈ ਸੀ ਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਚੰਨੀ ਦੇ ਸੀਐਮ ਬਣਨ ਨਾਲ ਸਿੱਧੂ ਸ਼ਾਇਦ ਖੁਸ਼ ਸੀ ਪਰ ਚੰਨੀ ਦੇ ਨਾਲ-ਨਾਲ ਰਹਿਣ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ, ਜਿਸ ਉਪਰੰਤ ਹਾਈਕਮਾਂਡ ਕੋਲ ਜਾਣ ਵੇਲੇ ਚੰਨੀ ਨਾਲ ਸਿੱਧੂ ਨਹੀਂ ਦਿਸੇ।

ਵਿਭਾਗ ਵੰਡੇ, ਸਿੱਧੂ ਤੋਂ ਨਹੀਂ ਲਈ ਗਈ ਸਲਾਹ

ਸੂਤਰ ਦੱਸਦੇ ਨੇ ਕਿ ਮੰਤਰੀਆਂ ਨੂੰ ਮੰਤਰਾਲੇ ਵੰਡੇ ਜਾਣ ਨੂੰ ਲੈ ਕੇ ਸਿੱਧੂ ਨਾਲ ਕੋਈ ਵਿਚਾਰ ਵਟਾਂਦਰਾਂ ਨਹੀਂ ਕੀਤਾ ਗਿਆ ਅਤੇ ਕਈ ਅਜਿਹੇ ਵਿਧਾਇਕਾਂ ਨੂੰ ਮੰਤਰਾਲੇ ਦੇ ਦਿੱਤੇ ਗਏ, ਜੋ ਸਿੱਧੂ ਨੂੰ ਨਾਗਵਾਰ ਸੀ। ਕੈਪਟਨ ਦੇ ਕਰੀਬੀ ਬ੍ਰਹਮ ਮਹਿੰਦਰਾ, ਵਿਜੈ ਇੰਦਰ ਸਿੰਗਲਾ ਜਿਹੇ ਕਈ ਪੁੁਰਾਣੇ ਮੰਤਰੀ ਵਾਪਸ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ, ਜਿਨ੍ਹਾਂ ਨੂੰ ਸਿੱਧੂ ਮੰਤਰੀ ਮੰਡਲ ਵਿੱਚ ਨਹੀਂ ਦੇਖਣਾ ਚਾਹੁੰਦੇ ਸਨ। ਖਾਸ ਤੌਰ 'ਤੇ ਮਾਈਨਿੰਗ ਦੇ ਇਲਜ਼ਾਮ ਦੀ ਮਾਰ ਸਹਿ ਰਹੇ ਰਾਣਾ ਗੁਰਜੀਤ ਸਿੱਧੂ ਨੂੰ ਨਹੀਂ ਫੱਬੇ।

ਮਨਮਰਜ਼ੀ ਦਾ ਡੀਜੀਪੀ ਨਹੀਂ ਲਾਇਆ ਗਿਆ

ਯਾਦ ਦਵਾ ਦੇਈਏ ਕਾਂਗਰਸ ਹਾਈਕਮਾਨ ਨੇ ਵਿਭਾਗਾਂ ਦੀ ਵੰਡ ਨੂੰ ਲੈਕੇ ਕੀਤੀ ਮੀਟਿੰਗ 'ਚ ਸਿੱਧੂ ਨੂੰ ਨਹੀਂ ਸੱਦਿਆ ਤੇ ਨਾ ਹੀ ਉਨ੍ਹਾਂ ਦੇ ਮਨ ਭਾਉਂਦੇ ਸੀਨੀਅਰ ਐਡਵੋਕੇਟ ਨੂੰ AG ਬਣਾਇਆ। ਕਾਂਗਰਸ ਤੇ ਸਿੱਧੂ ਦੇ ਦਰਮਿਆਨ ਦਰਾਰ ਦਾ ਮੁੱਖ ਕਾਰਨ ਸਿਧਾਰਥ ਚਟੋਪਾਧਿਆ ਨੂੰ ਡੀਜੀਪੀ ਨਹੀਂ ਬਣਾਉਣਾ ਸੀ। ਜਦਕਿ ਸਿਧਾਰਥ ਨੂੰ ਡੀਜੀਪੀ ਬਣਾਉਣ ਲਈ ਖੇਮੇਬੰਦੀ ਵੀ ਸ਼ੁਰੂ ਹੋ ਗਈ ਸੀ ਪਰ ਸਿੱਧੂ ਦੇ ਸੁਫਨਿਆ ਉੱਤੇ ਪਾਣੀ ਉਦੋਂ ਫਿਰ ਗਿਆ ਜਦੋਂ ਚੰਨੀ ਨੇ ਦਿਨਕਰ ਗੁਪਤਾ ਨੂੰ ਛੁੱਟੀ 'ਤੇ ਭੇਜਿਆ ਤੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਦਾ ਚਾਰਜ ਦੇ ਦਿੱਤਾ।

ਕੈਬਨਿਟ ਤੇ ਮਹਿਕਮਿਆਂ ਦੀ ਵੰਡ ‘ਤੇ ਹੈ ਨਰਾਜਗੀ

ਇਸ ਉਪਰੰਤ ਕੈਬਨਿਟ ਮੰਤਰੀਆਂ ਦੀ ਚੋਣ ਵਿੱਚ ਵੀ ਸਿੱਧੂ ਵੱਲੋਂ ਨਾਰਾਜਗੀ ਪ੍ਰਗਟਾਈ ਦੱਸੀ ਜਾਂਦੀ ਹੈ ਤੇ ਹੁਣ ਮਹਿਕਮਿਆਂ ਦੀ ਵੰਡ ਹੋਣ ਦੇ ਲਗੇ ਹੱਥ ਹੀ ਸਿੱਧੂ ਵੱਲੋਂ ਸਿੱਧੇ ਤੌਰ ‘ਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਸਪਸ਼ਟ ਜਾਪ ਰਿਹਾ ਹੈ ਕਿ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਹੈ ਤੇ ਜਵਾਲਾਮੁਖੀ ਬਣ ਚੁੱਕਾ ਹੈ, ਜਿਹੜਾ ਕਦੇ ਵੀ ਫੁੱਟ ਸਕਦਾ ਹੈ। ਸੂਤਰ ਦੱਸਦੇ ਹਨ ਕਿ ਸਿੱਧੂ ਕੁਝ ਮੰਤਰੀਆਂ ਨੂੰ ਕੈਬਨਿਟ ਵਿੱਚ ਨਹੀਂ ਲੈਣਾ ਚਾਹੁੰਦੇ ਸੀ ਤੇ ਹੁਣ ਮਹਿਕਮਿਆਂ ਦੀ ਵੰਡ ਵਿੱਚ ਵੀ ਉਨ੍ਹਾਂ ਨੇ ਨਰਾਜਗੀ ਜਤਾਈ ਸੀ।

ਸਿੱਧੂ ਪਟਵਾਲੀਆ ਨੂੰ ਬਣਾਉਣਾ ਚਾਹੁੰਦੇ ਸਨ AG

ਪੰਜਾਬ ਵਿੱਚ ਨਵੇਂ ਸੀਐਮ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਐਡਵੋਕੇਟ ਡੀਐਸ ਪਟਵਾਲੀਆ ਨੂੰ AG ਬਣਾਉਣਾ ਚਾਹੁੰਦੇ ਸਨ। ਸਿੱਧੂ ਨੇ ਪਟਵਾਲੀਆ ਦੀ ਫਾਈਲ ਸੀਐਮ ਦਫਤਰ ਭੇਜ ਦਿੱਤੀ ਸੀ ਪਰ ਪਟਵਾਲੀਆ ਦੀ ਥਾਂ ਦਿਓਲ ਨੂੰ AG ਬਣਾ ਦਿੱਤਾ ਗਿਆ, ਜਿਸ ਨੂੰ ਲੈ ਕੇ ਸਿੱਧੂ ਫਿਰ ਨਰਾਜ਼ ਹੋ ਗਏ।

ਸਿੱਧੂ 'ਤੇ ਵਿਰੋਧੀਆਂ ਦੇ ਨਿਸ਼ਾਨੇ

ਕੈਪਟਨ ਦੇ ਮੀਡੀਆ ਸਲਾਹਕਾਰ ਨੇ ਵੀ ਇੱਕ ਟਵੀਟ ਰਾਹੀਂ ਸਿੱਧੂ ਤੇ ਕਰਾਰਾ ਹਮਲਾ ਕੀਤਾ ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ''jiski fitrat hi dansna ho wo to dasega mat socha kar… (Mehdi Hassan sahib plays on my iPhone)''

ਹੁਣ ਇਸ ਮਸਲੇ 'ਤੇ ਪੰਜਾਬ ਦੇ cm ਚੰਨੀ ਦਾ ਬਿਆਨ ਵੀ ਸਾਹਮਣੇ ਆ ਚੁਕਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਪਰ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਿੱਧੂ 'ਤੇ ਪੂਰਾ ਭਰੋਸਾ ਹੈ। CM ਨੇ ਕਿਹਾ ਕਿ ਜੇਕਰ ਸਿੱਧੂ ਨੂੰ ਉਨ੍ਹਾਂ ਨਾਲ ਕੋਈ ਨਾਰਾਜ਼ਗੀ ਹੈ ਉਹ ਉਨ੍ਹਾਂ ਨਾਲ ਮਿਲਕੇ ਸੈੱਟ ਕਰ ਲੈਣਗੇ।

Last Updated : Sep 29, 2021, 8:27 AM IST

ABOUT THE AUTHOR

...view details