ਪੰਜਾਬ

punjab

ETV Bharat / city

ਸਿੱਧੂ ਨੇ ਮੁੜ ਸੰਭਾਲਿਆ ਦਫ਼ਤਰ ਦਾ ਚਾਰਜ, ਲਾਂਘੇ ’ਤੇ ਕਹੀ ਵੱਡੀ ਗੱਲ - ਕਾਂਗਰਸ

ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਾਂਗਰਸ ਭਵਨ (Congress Bhawan) ਵਿਖੇ ਮੁੱਖ ਮੰਤਰੀ ਚੰਨੀ ਅਤੇ ਹਰੀਸ਼ ਚੌਧਰੀ ਦੀ ਅਗਵਾਈ ਦੇ ਵਿੱਚ ਮੁੜ ਤੋਂ ਪ੍ਰਦੇਸ਼ ਕਾਂਗਰਸ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨੂੰ ਲੈ ਕੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।

ਸਿੱਧੂ ਨੇ ਮੁੜ ਸੰਭਾਲੀ ਕਾਂਗਰਸ ਦੀ ਕਮਾਨ ! ਲਾਂਘੇ ’ਤੇ ਕਹੀ ਵੱਡੀ ਗੱਲ
ਸਿੱਧੂ ਨੇ ਮੁੜ ਸੰਭਾਲੀ ਕਾਂਗਰਸ ਦੀ ਕਮਾਨ ! ਲਾਂਘੇ ’ਤੇ ਕਹੀ ਵੱਡੀ ਗੱਲ

By

Published : Nov 16, 2021, 4:14 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪੰਜਾਬ ਕਾਂਗਰਸ ਭਵਨ (Congress Bhawan) ਵਿਖੇ ਮੁੜ ਪ੍ਰਦੇਸ਼ ਕਾਂਗਰਸ ਦਾ ਕਾਰਜਭਾਰ ਸਾਂਭ ਲਿਆ। ਸਿੱਧੂ ਨੇ ਮੁੱਖ ਮੰਤਰੀ ਚੰਨੀ (Chief Minister Channi), ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ (Harish Chaudhary) ਦੇ ਅਗਵਾਈ ਚ ਅਹੁਦਾ ਸੰਭਾਲਿਆ ਹੈ। ਇਸ ਮੌਕੇ ਸਿੱਧੂ ਦੇ ਵੱਲੋਂ ਕੇਂਦਰ ਵੱਲੋਂ ਲਾਂਘਾ ਖੋਲ੍ਹੇ ਜਾਣ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ।

ਸਿੱਧੂ ਨੇ ਕਿਹਾ ਕਿ ਲਾਂਘਾ ਖੁੱਲ੍ਹਣਾ ਇੱਕ ਬੇਸ਼ਕੀਮਤੀ ਤੋਹਫਾ ਹੈ। ਉਨ੍ਹਾਂ ਕੇਂਦਰ ਸਰਕਾਰ (Central Government) ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੁਝ ਚੀਜ਼ਾਂ ਰਾਜਨੀਤੀ ਤੋਂ ਉੱਪਰ ਹੁੰਦੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਲਾਂਘਾ ਖੋਲ੍ਹੇ ਜਾਣ ਕਾਰਨ ਲੱਖਾਂ ਨਾਨਕ ਨਾਮ ਲੇਵਾ ਸੰਗਤਾਂ ਦੀ ਅਰਦਾਸ ਨੂੰ ਬੂਰ ਪਿਆ ਹੈ।

ਸਿੱਧੂ ਨੇ ਮੁੜ ਸੰਭਾਲੀ ਕਾਂਗਰਸ ਦੀ ਕਮਾਨ ! ਲਾਂਘੇ ’ਤੇ ਕਹੀ ਵੱਡੀ ਗੱਲ

ਇਸ ਮੌਕੇ ਸਿੱਧੂ ਨੇ ਖੁਦ ਵੀ ਕਰਤਾਰਪੁਰ ਜਾਣ ਦੀ ਇੱਛਾ ਜਤਾਈ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਆਮ ਸਿੱਖ ਦੀ ਤਰ੍ਹਾਂ ਕਰਤਾਰਪੁਰ ਸਾਹਿਬ (Kartarpur Sahib) ਜਾਣਗੇ। ਸਿੱਧੂ ਨੇ ਕਿਹਾ ਕਿ ਜੇ ਨਵੰਬਰ ਵਿੱਚ ਜਾਣ ਦਾ ਮੌਕਾ ਮਿਲੇ ਤਾਂ ਇਹ ਚੰਗਾ ਹੋਵੇਗਾ। ਨਾਲ ਹੀ ਉਨ੍ਹਾਂ ਕਿਹਾ ਉਹ ਇੱਕੋ ਮੰਗ ਕਰਦੇ ਹਨ ਕਿ ਇਹ ਲਾਂਘਾ ਹਮੇਸ਼ਾ ਖੁੱਲ੍ਹਾ ਰਹੇ।

ਸਿੱਧੂ ਨੇ ਕਿਹਾ ਕਿ ਜੋ ਸੰਗਤ ਜਿੰਨ੍ਹਾਂ ਦੇ ਕੋਲ ਪਾਸਪੋਰਟ ਨਹੀਂ ਹੁੰਦਾ ਉਹ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਨ ਨਾਲ ਕਰਦੇ ਹਨ ਉਸ ਧਾਰਮਿਕ ਸਥਲ ਨੂੰ ਵੀ ਉਹ ਵਧੀਆ ਤਰੀਕੇ ਨਾਲ ਵਧਾਉਣ ਦੀ ਮੰਗ ਕਰਦੇ ਹਨ। ਇਸ ਮੌਕੇ ਸਿੱਧੂ ਨੇ ਮੰਗ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ’ਤੇ ਹਨ ਇਸ ਲਈ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :ਕੱਲ੍ਹ ਤੋਂ ਮੁੜ੍ਹ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ

ABOUT THE AUTHOR

...view details