ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਕਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਰੀਆਂ ਭਲਾਈ ਸਕੀਮਾਂ ਲਈ ਬਜਟ ਰਾਸ਼ੀ ਘਟਾਈ ਗਈ ਹੈ। ਇਸ ਤੋਂ ਇਲਾਵਾ ਪੈਟਰੋਲ-ਡੀਜ਼ਲ ਤੇ ਵੈਟ ਘੱਟ ਕਰਨ ਸਬੰਧੀ ਬਜਟ 'ਚ ਜ਼ਿਕਰ ਨਹੀਂ ਕੀਤਾ ਗਿਆ ਤਾਂ ਉਥੇ ਹੀ ਪੁਰਾਣੇ ਵਾਅਦਿਆਂ ਨੂੰ ਨਵੇਂ ਵਾਅਦਿਆਂ ਵਿੱਚ ਤਬਦੀਲ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਦਲਿਤ ਬੈਕਵਰਡ ਕਲਾਸ, ਇੰਡਸਟਰੀ, ਕਿਸਾਨ, ਨੌਜਵਾਨ ਸਾਰਿਆਂ ਨੂੰ ਠੱਗਿਆ ਗਿਆ ਹੈ ਤੇ ਸਰਕਾਰ ਵੱਲੋਂ 2017 ਤੋਂ ਲੈ ਕੇ ਹੁਣ ਤਕ ਨਾ ਬਦਲ ਬਦਲ ਕੇ ਉਹੀ ਸਕੀਮਾਂ ਉਹੀ ਹਸਪਤਾਲ ਯੂਨੀਵਰਸਿਟੀਆਂ ਬਣਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨਾ ਕਿਸਾਨ ਦਾ 300 ਕਰੋੜ ਰੁਪਿਆ ਬਜਟ ਰੱਖਿਆ ਗਿਆ, ਜਦਕਿ ਖੰਡ ਮਿੱਲਾਂ ਦਾ 385 ਕਰੋੜ ਰੁਪਏ ਬਕਾਇਆ ਖੜ੍ਹਿਆ ਹੋਇਆ ਹੈ। ਹਰਿਆਣੇ ਦੇ ਵਿੱਚ ਗੰਨੇ ਦਾ ਰੇਟ 345 ਰੁਪਏ ਹੈ ਜਦਕਿ ਪੰਜਾਬ ਵਿੱਚ 310 ਰੁਪਏ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 1 ਲੱਖ 82 ਕਰੋੜ ਤੋਂ ਕਰਜ਼ਾ ਵਧਾ ਕੇ 232 ਲੱਖ 90 ਹਜ਼ਾਰ ਕਰੋੜ ਤੋਂ 3 ਲੱਖ ਕਰੋੜ ਤੱਕ ਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੀਆਂ ਅਖ਼ਬਾਰਾਂ ਵਿੱਚ ਸੁਰਖੀਆਂ ਵੀ ਇਹੀ ਬਣੀਆਂ ਹਨ ਕਿ ਸੋਸ਼ਲ ਸੈਕਟਰ ਲਈ ਸਰਕਾਰ ਨੇ ਕੁੱਝ ਨਹੀਂ ਕੀਤਾ। ਲੋਕ ਭਲਾਈ ਸਕੀਮਾਂ ਦਾ 45 ਹਜ਼ਾਰ ਕਰੋੜ ਤੋਂ ਘਟਾ ਕੇ 24 ਹਜਾਰ, 892 ਹਜ਼ਾਰ ਕਰੋੜ ਕੀਤਾ ਹੈ ਜੋ ਆਰਬੀਆਈ ਦਾ ਡਾਟਾ ਹੈ, ਦਸ ਰੁਪਏ ਬਿਜਲੀ ਦਾ ਅੱਜ ਰੇਟ ਹੈ। ਕਿਸਾਨਾਂ ਨੇ ਮੁਲਾਜ਼ਮਾਂ ਨੇ ਉਦਯੋਗਪਤੀਆਂ ਨੇ ਇੰਡਸਟਰੀ ਨੇ ਕਾਂਗਰਸ ਦੇ ਬਜਟ ਨੂੰ ਨਕਾਰ ਦਿੱਤਾ ਹੈ।