ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਹੈ। ਜਾਖੜ ਦੇ ਕਾਂਗਰਸ ਛੱਡਣ ਤੋਂ ਬਾਅਦ ਪੰਜਾਬ ਸਿਆਸਤ ਭਖ ਗਈ ਹੈ ਤੇ ਕਈ ਕਾਂਗਰਸੀ ਜਾਖੜ ਦੇ ਹੱਕ ਵਿੱਚ ਹਾਮੀ ਭਰਦੇ ਨਜ਼ਰ ਆ ਰਹੇ ਹਨ। ਉਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸੁਨੀਲ ਜਾਖੜ ਦੇ ਹੱਕ ਵਿੱਚ ਹਾਮੀ ਭਰੀ ਹੈ।
ਸਿੱਧੂ ਨੇ ਕੀਤਾ ਟਵੀਟ:ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਕਾਂਗਰਸ ਸੁਨੀਲ ਜਾਖੜ ਨੂੰ ਨਾ ਗਵਾਏ... ਸੁਨੀਲ ਜਾਖੜ ਇੱਕ ਬੇਸ਼ਕੀਮਤੀ ਆਗੂ ਹਨ... ਜੇਕਰ ਕੋਈ ਮੱਤਭੇਦ ਹੈ ਤਾਂ ਕਿਸੇ ਵੀ ਮਤਭੇਦ ਨੂੰ ਮੇਜ਼ 'ਤੇ ਬੈਠ ਹੱਲ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ:ਜਾਖੜ ਨੇ ਕਾਂਗਰਸ ਨੂੰ ਕੀਤਾ 'Good Bye'
ਸੁਨੀਲ ਜਾਖੜ ਨੇ ਸਿੱਧੂ ਦੀ ਕੀਤੀ ਹਮਾਇਤ: ਦੱਸ ਦਈਏ ਕਿ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਕਾਂਗਰਸ ਖਿਲਾਫ ਕਾਫੀ ਨਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਕਾਂਗਰਸੀ ਆਗੂਆਂ ਤੇ ਨਿਸ਼ਾਨਾ ਵੀ ਸਾਧਿਆ ਹੈ। ਉਥੇ ਹੀ ਜਾਖੜ ਨੇ ਨਵਜੋਤ ਸਿੱਧੂ ਦੇ ਹੱਕ ਵੀ ਹਾਮੀ ਭਰੀ ਹੈ ਤੇ ਸਿੱਧੂ ਨੂੰ ਭੇਜੇ ਗਏ ਨੋਟਿਸ ਨੂੰ ਗਲਤ ਦੱਸਿਆ ਹੈ।
ਜਾਖੜ ਨੇ ਆਪਣੇ ਸਾਰੇ ਅਹੁਦਿਆਂ ਤੋਂ ਹਟਾਉਣ ’ਤੇ ਕਿਹਾ ਕਿ ਉਨ੍ਹਾਂ ਕੋਲ ਕਿਹੜੇ ਅਹੁਦੇ ਸੀ ਜਿਨ੍ਹਾਂ ਤੋਂ ਉਨ੍ਹਾਂ ਨੂੰ ਹਟਾਇਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਦਾ ਦਿਲ ਤੋੜਿਆ ਹੈ। ਨੋਟਿਸ ਦੇਣ ਦੀ ਥਾਂ ਉਨ੍ਹਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਸੀ।
ਅੰਬਿਕਾ ਸੋਨੀ ’ਤੇ ਵਰ੍ਹੇ ਜਾਖੜ: ਸੁਨੀਲ ਜਾਖੜ ਨੇ ਹਰੀਸ਼ ਰਾਵਤ, ਹਰੀਸ਼ ਚੌਧਰੀ ਅਤੇ ਸਭ ਤੋਂ ਜਿਆਦਾ ਅੰਬਿਕਾ ਸੋਨੀ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦਿੱਲੀ ਚ ਕੁਝ ਕੋਲ ਬੈਠੇ ਹਨ ਜਿਨ੍ਹਾਂ ਦੇ ਕਾਰਨ ਇਹ ਸਭ ਕੁਝ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਰਾਹੁਲ ਗਾਂਧੀ ਦੀ ਵਜ੍ਹਾਂ ਕਾਰਨ ਕਾਂਗਰਸ ਚ ਰਹੇ ਸੀ। ਲੰਬੇ ਸਮੇਂ ਤੋਂ ਉਨ੍ਹਾਂ ਦਾ ਪਰਿਵਾਰ ਜੁੜਿਆ ਰਿਹਾ ਹੈ। ਪਰ ਉਨ੍ਹਾਂ ਨੂੰ ਕੁਝ ਲੋਕਾਂ ਦੇ ਕਹਿਣ ’ਤੇ ਨੋਟਿਸ ਭੇਜਿਆ ਗਿਆ ਜੋ ਚੰਗੀ ਗੱਲ ਨਹੀਂ ਹੈ।
ਦੱਸ ਦਈਏ ਕਿ ਸੁਨੀਲ ਜਾਖੜ ਸਿਆਸਤ ਤੋਂ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਹਨ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਸੁਨੀਲ ਜਾਖੜ ਕਾਂਗਰਸ ਤੋਂ ਇਸ ਗੱਲੋਂ ਨਾਰਾਜ਼ ਹਨ ਕਿ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਵਿਧਾਇਕਾਂ ਦਾ ਸਮਰਥਨ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ। ਜਾਖੜ ਇਸ ਗੱਲ ਤੋਂ ਨਾਰਾਜ਼ ਸਨ ਕਿ ਨਵਜੋਤ ਸਿੱਧੂ ਨੂੰ ਬਿਨਾਂ ਕਿਸੇ ਕਾਰਨ ਪਹਿਲਾਂ ਹਟਾ ਕੇ ਪ੍ਰਧਾਨ ਬਣਾਇਆ ਗਿਆ।
ਇਹ ਵੀ ਪੜੋ:ਸੀਐੱਮ ਮਾਨ ਨੇ ਹੁਣ ਜੇਲ੍ਹਾਂ ’ਚ ਖਤਮ ਕੀਤਾ ਵੀਆਈਪੀ ਕਲਚਰ