ਪੰਜਾਬ

punjab

ETV Bharat / city

ਸਿੱਧੂ ਦਾ ਨਵਾਂ ਟਵੀਟ, ਸਰਕਾਰ ਨੂੰ ਕਹੀਆਂ ਇਹ ਵੱਡੀਆਂ ਗੱਲਾਂ - ਸਿੱਧੂ ਦਾ ਨਵਾਂ ਟਵੀਟ ਬੰਬ

ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Congress President Navjot Singh Sidhu) ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਵਿੱਤੀ ਹਾਲਾਤਾਂ ਬਾਰੇ ਪੰਜਾਬ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।

ਸਿੱਧੂ ਦਾ ਟਵੀਟ ਧਮਾਕਾ, ਸਰਕਾਰ ਨੂੰ ਕਹੀਆਂ ਇਹ ਵੱਡੀਆਂ ਗੱਲਾਂ
ਸਿੱਧੂ ਦਾ ਟਵੀਟ ਧਮਾਕਾ, ਸਰਕਾਰ ਨੂੰ ਕਹੀਆਂ ਇਹ ਵੱਡੀਆਂ ਗੱਲਾਂ

By

Published : Nov 15, 2021, 4:26 PM IST

ਚੰਡੀਗੜ੍ਹ:ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਟਵੀਟ ਸਾਹਮਣੇ ਆਇਆ ਹੈ ਜਿਸ ਵਿੱਚ ਸਿੱਧੂ ਨੇ ਕਿਹਾ ਕਿ ਪੰਜਾਬ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਦਾਰ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਸੂਬੇ ਦੀ ਜੀਡੀਪੀ ਦਾ 50 ਫੀਸਦੀ ਕਰਜ਼ ਹੈ। ਉਨ੍ਹਾਂ ਕਿਹਾ ਕਿ ਅੱਧੇ ਤੋਂ ਵੱਧ ਖਰਚ ਮਹਿੰਗੇ ਕਰਜ਼ ਨਾਲ ਚੱਲ ਰਿਹਾ ਹੈ। ਸਿੱਧੂ ਨੇ ਅੱਗੇ ਕਿਹਾ ਕਿ ਸੂਬੇ ਨੂੰ ਆਪਣੇ ਅਸਲ ਮੁੱਦਿਆਂ ਤੋਂ ਭਟਕਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਅਤੇ ਪਾਰਟੀ ਵਰਕਰ ਇਸ ਮਸਲੇ ਦੇ ਹੱਲ ਦੀ ਮੰਗ ਕਰਦਾ ਹੈ।

ਸਿੱਧੂ ਨੇ ਅੱਗੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਵਿੱਤੀ ਜਵਾਬਦੇਹੀ ਅਤੇ ਪਾਰਦਸ਼ਿਤਾ ਪੰਜਾਬ ਦੇ ਵਿੱਤੀ ਮਾਡਲ ਦੇ ਥੰਮ ਹਨ। ਉਨ੍ਹਾਂ ਜਵਾਬਦੇਹੀ ਦਾ ਮਤਲਬ ਸਮਝਾਉਂਦਿਆ ਕਿਹਾ ਕਿ ਇਸਦਾ ਮਤਲਬ ਹੈ ਕਿ ਹਰ ਯੋਜਨਾ ਦੇ ਵਿੱਚ ਲੱਗਣ ਵਾਲਾ ਫੰਡ ਕਿੱਥੋਂ ਆ ਰਿਹਾ ਹੈ। ਉੁਨ੍ਹਾਂ ਸਵਾਲ ਕਰਦਿਆਂ ਕਿਹਾ ਹੈ ਕਿ ਕੀ ਉਹ ਕਮਾਈ ਹੈ ਜਾਂ ਕਰਜ਼ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਹੈ ਕਿ ਪਾਰਦਸ਼ਤਾ ਦਾ ਮਤਲਬ ਸੂਬੇ ਵਿੱਤੀ ਹਾਲਾਤ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਹੈ। ਉਨ੍ਹਾਂ ਕਿਹਾ ਕਿ ਕਰਜ਼ ਲੈਣਾ ਮਸਲੇ ਦਾ ਹੱਲ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਟੈਕਸ ਤੋਂ ਜੋ ਕਮਾਈ ਹੁੰਦੀ ਹੈ ਉਸਨੂੰ ਕਰਜ਼ ਉਤਾਰਨ ਦੇ ਵਿੱਚ ਨਹੀਂ ਲਗਾਉਣੀ ਚਾਹੀਦੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਟੈਕਸ ਦੀ ਕਮਾਈ ਉਹ ਵਿਕਾਸ ਦੇ ਰੂਪ ਵਿੱਚ ਲੋਕਾਂ ਵਿੱਚ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਦੇ ਖਿਲਾਫ਼ ਕ੍ਰਿਮਿਨਲ Contempt ਦਾਖ਼ਲ

ABOUT THE AUTHOR

...view details