ਚੰਡੀਗੜ੍ਹ:ਯੂਥ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਾਫ਼ੀ ਗੁੱਸੇ ਵਿੱਚ ਨਜ਼ਰ ਆਏ। ਇਸ ਮੌਕੇ ਆਪਣੇ ਸੰਬਧਨ ਵਿੱਚ ਇੱਕ ਪਾਸੇ ਜਿੱਥੇ ਉਨ੍ਹਾਂ ਨੇ ਆਜ਼ਾਦੀ ਦਿਵਸ ਦੀਆਂ ਦੇਸ਼ ਵਾਸੀਆ ਨੂੰ ਵਧਾਈਆ ਦਿੱਤੀਆਂ। ਉੱਥੇ ਹੀ ਸਿੱਧੂ ਨੇ ਆਪਣੀ ਸਰਕਾਰ ਅਤੇ ਅਕਾਲੀ ਦਲ ‘ਤੇ ਜਮ ਕੇ ਨਿਸ਼ਾਨੇ ਸਾਧੇ, ਸਿੱਧੂ ਨੇ ਕਿਹਾ, ਕਿ ਪੰਜਾਬ ਦਾ ਅੱਜ ਜੋ ਸਿਸਟਮ ਹੈ, ਉਹ ਨੌਜਵਾਨਾਂ ਨੂੰ ਆਪਣੇ ਨਿਜੀ ਲਾਭ ਲਈ ਵਰਤਦਾ ਹੈ।
ਇਸ ਮੌਕੇ ਸਿੱਧੂ ਨੇ ਇੱਕ ਪਾਸੇ ਇਸ਼ਾਰਿਆ-ਇਸ਼ਾਰਿਆ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨੇ ਸਾਧੇ, ਉਨ੍ਹਾਂ ਨੇ ਕਿਹਾ, ਕਿ ਪੰਜਾਬ ਕਾਂਗਰਸ ਵਿੱਚ ਨੌਜਵਾਨਾਂ ਦੀ ਕੋਈ ਕਦਰ ਨਹੀਂ ਹੈ।
ਉਨ੍ਹਾਂ ਨੇ ਕਿਹਾ, ਕਿ ਮੈਂ ਹੁਣ ਨੌਜਵਾਨਾਂ ਤੇ ਕਾਂਗਰਸ ਦੇ ਅਸਲ ਵਰਕਰਾਂ ਦੀ ਮਿਹਨਤ ਦਾ ਮੁੱਲਾ ਪਾਵਾਗਾ। ਸਿੱਧੂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਟਿਕਟਾਂ ਨੌਜਵਾਨਾਂ ਨੂੰ ਦੇਣ ਦਾ ਐਲਾਨ ਵੀ ਕੀਤਾ ਹੈ। ਸਿੱਧੂ ਨੇ ਇਨ੍ਹਾਂ ਟਿਕਟਾਂ ‘ਤੇ ਅਸਲ ਹੱਕ ਪੰਜਾਬ ਦੇ ਨੌਜਵਾਨਾਂ ਦਾ ਦੱਸਿਆ ਹੈ।