ਪੰਜਾਬ

punjab

ETV Bharat / city

ਰਜਿਸਟਰ 'ਚ ਰਿਕਾਰਡ ਹੋ ਰਹੀਆਂ ਗੇੜੀਆਂ, Girls' College ਦੇ ਬਾਹਰ ਜਾਣ ਤੋਂ ਬਚਣ ਸ਼ਰਾਰਤੀ ਅਨਸਰ

ਚੰਡੀਗੜ੍ਹ ਦੇ ਕਾਲਜ ਕੋਰੋਨਾ ਮਹਾਮਾਰੀ (Corona) ਦੇ ਲਗਭਗ ਦੋ ਸਾਲ ਬਾਅਦ ਖੁੱਲ੍ਹੇ ਹਨ ਪਰ ਸਰਾਰਤੀ ਅਨਸਰਾਂ ਦੇ ਲੜਕੀਆਂ ਦੇ ਕਾਲਜਾਂ ਦੇ ਬਾਹਰ ਗੇੜੀਆਂ ਵਧ ਗਈਆਂ ਹਨ। ਚੰਡੀਗੜ੍ਹ ਪੁਲਿਸ (Chandigarh Police) ਨੇ ਬਦਮਾਸ਼ਾਂ ’ਤੇ ਨਜ਼ਰ ਰੱਖਣ ਲਈ ‘ਗੇੜੀ ਰਜਿਸਟਰ’ ਵੀ ਬਣਾਇਆ ਹੈ।

ਰਜਿਸਟਰ 'ਚ ਰਿਕਾਰਡ ਹੋ ਰਹੀਆਂ ਗੇੜੀਆਂ
ਰਜਿਸਟਰ 'ਚ ਰਿਕਾਰਡ ਹੋ ਰਹੀਆਂ ਗੇੜੀਆਂ

By

Published : Apr 23, 2022, 4:27 PM IST

ਚੰਡੀਗੜ੍ਹ: ਚੰਡੀਗੜ੍ਹ ਦੇ ਕਾਲਜ ਕੋਰੋਨਾ ਮਹਾਮਾਰੀ (Corona) ਦੇ ਲਗਭਗ ਦੋ ਸਾਲ ਬਾਅਦ ਖੁੱਲ੍ਹੇ ਹਨ ਪਰ ਸਰਾਰਤੀ ਅਨਸਰਾਂ ਦੇ ਲੜਕੀਆਂ ਦੇ ਕਾਲਜਾਂ ਦੇ ਬਾਹਰ ਗੇੜੀਆਂ ਵਧ ਗਈਆਂ ਹਨ। ਚੰਡੀਗੜ੍ਹ ਪੁਲਿਸ (Chandigarh Police) ਨੇ ਬਦਮਾਸ਼ਾਂ ’ਤੇ ਨਜ਼ਰ ਰੱਖਣ ਲਈ ‘ਗੇੜੀ ਰਜਿਸਟਰ’ ਵੀ ਬਣਾਇਆ ਹੈ।

ਇਸ ਵਿੱਚ ਸਰਾਰਤੀ ਅਨਸਰਾਂ ਦੀਆਂ ਗੱਡੀਆਂ ਦੇ ਨੰਬਰ ਨੋਟ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਾਲਜ ਦੇ ਬਾਹਰ ਗੇੜੀਆਂ ਲਗਾਉਣ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ। ਸ਼ਹਿਰ ਵਿੱਚ ਜ਼ਿਆਦਾਤਰ ਗੇੜੀਆਂ ਸੈਕਟਰ 36 ਸਥਿਤ ਐਮਸੀਐਮ ਡੀਏਵੀ ਕਾਲਜ (MCM DAV College) ਦੇ ਬਾਹਰ ਲੱਗਦੀਆਂ ਹਨ। ਪਰ ਹੁਣ ਇੱਥੇ ਗੇੜੀਆਂ ਲਗਾਉਣ ਵਾਲੇ ਸਰਾਰਤੀ ਅਨਸਰੀ ਡਰੇ ਹੋਏ ਹਨ।

ਕਾਗਜ਼ਾਤ ਚੈੱਕ ਕਰਕੇ ਚਲਾਨ ਕੀਤੇ ਜਾ ਰਹੇ ਹਨ:ਜਿਸ ਦਾ ਕਾਰਨ ਪੁਲਿਸ ਵੱਲੋਂ ਸਖ਼ਤ ਨਾਕਾਬੰਦੀ ਕੀਤੀ ਗਈ ਹੈ। ਇੱਥੇ ਨਾਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਹੁਣ ਗੇੜੀ ਰਜਿਸਟਰ ਵਿੱਚ ਕੁਝ ਐਂਟਰੀਆਂ ਘੱਟ ਗਈ ਹੈ। ਗੇੜੀ ਮਾਰਨ ਵਾਲੇ ਵਾਹਨਾਂ ਨੂੰ ਰੋਕਣ ਲਈ ਉਨ੍ਹਾਂ ਦੇ ਕਾਗਜ਼ਾਤ ਚੈੱਕ ਕਰਕੇ ਚਲਾਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪਹਿਲੇ ਦਿਨ 30 ਤੋਂ 40 ਗੱਡੀਆਂ ਗੇੜੀ ਮਾਰਦੀਆਂ ਸਨ। ਹੁਣ ਪੁਲਿਸ ਦੀ ਨਾਕਾਬੰਦੀ ਦੇਖ ਕੇ ਗੱਡੀਆਂ ਨਾ ਦੇ ਬਰਾਬਰ ਹੋ ਗਈਆਂ ਹਨ। ਹਾਲਾਂਕਿ ਅਜੇ ਵੀ ਰੋਜ਼ਾਨਾ 10 ਦੇ ਕਰੀਬ ਚਲਾਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ 2 ਤੋਂ 3 ਵਾਹਨ ਜ਼ਬਤ ਕੀਤੇ ਜਾ ਰਹੇ ਹਨ।

ਲੜਕੀਆਂ ਦੇ ਕਾਲਜ ਦੇ ਬਾਹਰ ਪੁਲਿਸ ਦਾ ਪਹਿਰਾ ਸ਼ੁਰੂ:ਚੰਡੀਗੜ੍ਹ ਵਿੱਚ ਲੜਕੀਆਂ ਦੇ ਕਾਲਜਾਂ ਦੇ ਬਾਹਰ ਪੁਲਿਸ ਨੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸੈਕਟਰ 36 ਵਿੱਚ ਐਮਸੀਐਸਐਮ ਡੀਏਵੀ ਕਾਲਜ ਦੇ ਬਾਹਰ ਪੁਲਿਸ ਦਾ ਵਿਸ਼ੇਸ਼ ਪਹਿਰਾ ਲੱਗਿਆ ਹੈ। ਸੈਕਟਰ 36 ਦੀ ਪੁਲਿਸ ਨੇ ਸੈਕਟਰ 42 ਦੇ ਗਰਲਜ਼ ਕਾਲਜ ਦੇ ਬਾਹਰ ਵੀ ਨਾਕਾ ਲਾਇਆ ਹੋਇਆ ਹੈ। ਐਤਵਾਰ ਨੂੰ ਐਮਸੀਐਮ ਦੀਆਂ ਦੋ ਕਾਲਜ ਵਿਦਿਆਰਥਣਾਂ ਨਾਲ 3 ਨੌਜਵਾਨਾਂ ਨੇ ਛੇੜਛਾੜ ਕੀਤੀ, ਉਦੋਂ ਤੋਂ ਪੁਲਿਸ ਸਖ਼ਤੀ ਵਰਤ ਰਹੀ ਹੈ।

ਸੈਕਟਰ 36 ਥਾਣੇ ਦੇ ਇੰਚਾਰਜ ਜਸਪਾਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਆਉਣ ਵਾਲੇ ਅਨੁਸ਼ਾਸ਼ਨ ਵਿੱਚ ਰਹਿਣ। ਇੱਥੇ ਕੁੜੀਆਂ ਸੁਰੱਖਿਅਤ ਹਨ, ਜਿੰਨ੍ਹਾਂ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ। ਜੋ ਵੀ ਅਪਰਾਧਿਕ ਹਰਕਤ ਕਰਦਾ ਹੈ ਉਸ ਵਿਰੁੱਧ ਸਖ਼ਤੀ ਵਰਤੀ ਜਾਵੇਗੀ। ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।

ਗਰਲਜ ਕਾਲਜ ਦੇ ਬਾਹਰ ਲਗਾਇਆ ਪੱਕਾ ਨਾਕਾ:ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਐਮਸੀਐਮ ਡੀਏਵੀ ਕਾਲਜ ਸੈਕਟਰ 36 ਅਤੇ ਸੈਕਟਰ 42 ਵਿੱਚ ਸਥਿਤ ਗਰਲਜ਼ ਕਾਲਜ ਦੇ ਬਾਹਰ ਪੱਕਾ ਨਾਕਾ ਲੱਗ ਚੁੱਕਿਆ ਹੈ। ਇਹ ਨਾਕਾ ਕਾਲਜ ਲਈ ਸਵੇਰੇ ਅਤੇ ਛੁੱਟੀਆਂ ਦੌਰਾਨ ਲਗਾਇਆ ਗਿਆ ਹੈ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ 1 ਮਾਰਚ ਤੋਂ ਹੁਣ ਤੱਕ ਐਮਸੀਐਮ ਡੀਏਵੀ ਕਾਲਜ ਦੇ ਬਾਹਰ 42 ਵਾਹਨ ਜ਼ਬਤ ਕੀਤੇ ਗਏ ਹਨ। ਜਿੱਥੇ 276 ਚਲਾਨ ਕੀਤੇ ਗਏ ਕਰੀਬ 2.80 ਲੱਖ ਰੁਪਏ ਦੇ ਜੁਰਮਾਨੇ ਦੀ ਰਕਮ ਚਲਾਨ ਦੇ ਰੂਪ ਵਿੱਚ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।

3 ਨੌਜਵਾਨਾਂ ਨੂੰ ਕੀਤਾ ਸੀ ਗ੍ਰਿਫਤਾਰ: ਚੰਡੀਗੜ੍ਹ ਪੁਲਿਸ ਨੇ ਹਾਲ ਹੀ ਵਿੱਚ ਪੰਜਾਬ ਦੇ ਅਨੰਦਪੁਰ ਸਾਹਿਬ ਤੋਂ ਤਿੰਨ ਨੌਜਵਾਨਾਂ ਨੂੰ ਚੰਡੀਗੜ੍ਹ ਵਿੱਚ ਕੁੜੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਐਤਵਾਰ ਨੂੰ ਵਾਪਰੀ ਹੈ, ਇਹ ਘਟਨਾ ਸੈਕਟਰ 36 ਦੇ ਐਮਸੀਐਮ ਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਾਪਰੀ ਸੀ। ਕੁੜੀਆਂ ਕਾਲਜ ਜਾ ਰਹੀਆਂ ਸਨ ਦੋ ਲੜਕਿਆਂ ਨੇ ਲੜਕੀਆਂ 'ਤੇ ਅਸ਼ਲੀਲ ਟਿੱਪਣੀਆਂ ਕਰਕੇ 20 ਰੁਪਏ ਦੇ ਨੋਟ ਸੁੱਟ ਦਿੱਤੇ ਸਨ। ਕੁੜੀਆਂ ਨੇ ਤਿੰਨ੍ਹਾਂ ਲੜਕਿਆਂ ਦੀ ਇਸ ਹਰਕਤ ਦੀ ਵੀਡੀਓ ਬਣਾ ਲਈ ਸੀ।

ਹਾਲਾਂਕਿ ਲੜਕਿਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਧਮਕੀਆਂ ਦਿੱਤੀਆਂ ਸਨ। ਉਸ ਨੇ ਆਪਣੇ ਉੱਚੇ ਸਬੰਧਾਂ ਦੀ ਗੱਲ ਵੀ ਕੀਤੀ ਅਤੇ ਲੜਕੀਆਂ ਤੋਂ ਫੋਨ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਦੀ ਪਛਾਣ ਵਰੁਣ, ਦੀਪਾਂਸ਼ੂ ਅਤੇ ਅੰਕਿਤ ਵੱਜੋਂ ਹੋਈ ਹੈ। ਤਿੰਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ। ਅਜਿਹੀ ਹੀ ਇੱਕ ਹੋਰ ਘਟਨਾ ਮਾਰਚ ਮਹੀਨੇ ਵਿੱਚ ਵਾਪਰੀ ਸੀ। ਜਿਸ ਵਿੱਚ ਮਨਚਲਿਆ ਨੇ ਲੜਕੀਆਂ ਦੀ ਵੀਡੀਓ ਬਣਾ ਰਿਹਾ ਸੀ ਅਤੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:ਪਿਆਰ ਲਈ 7 ਸਮੁੰਦਰ ਪਾਰ ਕਰਕੇ ਆਈ ਲਾੜੀ, ਬਿਹਾਰ ਦੇ ਨੌਜਵਾਨ ਕਰਵਾਇਆ ਵਿਆਹ

ABOUT THE AUTHOR

...view details