ਚੰਡੀਗੜ੍ਹ: ਨੈਸ਼ਨਲ ਟੇਲੇਂਟ ਖੋਜ ਪ੍ਰੀਖਿਆ (ਐਨ.ਟੀ.ਐਸ.ਈ., ਸਟੇਜ 2) ਦਾ ਇਮਤਿਹਾਨ 14 ਫਰਵਰੀ 2021 ਨੂੰ ਹੋਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਇਮਤਿਹਾਨ ਲਈ ਰੋਲ ਨੰਬਰ/ਐਡਮਿਟ ਕਾਰਡ ਜਨਵਰੀ ਦੇ ਤੀਜੇ ਹਫ਼ਤੇ ਐਨ.ਸੀ.ਈ.ਆਰ.ਟੀ. ਵੱਲੋਂ ਐਨ.ਸੀ.ਈ.ਆਰ.ਟੀ. ਦੀ ਵੈਬਸਾਈਟ ’ਤੇ ਅਪਲੋਡ ਕੀਤੇ ਜਾਣਗੇ।
ਨੈਸ਼ਨਲ ਟੈਲੇਂਟ ਖੋਜ ਪ੍ਰੀਖਿਆ ਦਾ 14 ਫਰਵਰੀ ਨੂੰ ਹੋਵੇਗਾ ਇਮਤਿਹਾਨ - NCERT
ਨੈਸ਼ਨਲ ਟੈਲੇਂਟ ਖੋਜ ਪ੍ਰੀਖਿਆ (ਐਨ.ਟੀ.ਐਸ.ਈ., ਸਟੇਜ 2) ਦਾ ਇਮਤਿਹਾਨ 14 ਫਰਵਰੀ 2021 ਨੂੰ ਹੋਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਇਮਤਿਹਾਨ ਲਈ ਰੋਲ ਨੰਬਰ/ਐਡਮਿਟ ਕਾਰਡ ਜਨਵਰੀ ਦੇ ਤੀਜੇ ਹਫ਼ਤੇ ਐਨ.ਸੀ.ਈ.ਆਰ.ਟੀ. ਵੱਲੋਂ ਐਨ.ਸੀ.ਈ.ਆਰ.ਟੀ. ਦੀ ਵੈਬਸਾਈਟ ’ਤੇ ਅਪਲੋਡ ਕੀਤੇ ਜਾਣਗੇ।
ਬੁਲਾਰੇ ਮੁਤਾਬਕ ਵਿਦਿਆਰਥੀ ਇਸ ਵੈਬਸਾਈਟ ਤੋਂ ਆਪਣੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ। ਇਸ ਇਮਤਿਹਾਨ ਲਈ ਪਹਿਲਾਂ ਸੈਂਟਰ ਲੁਧਿਆਣਾ ਵਿਖੇ ਬਣਾਇਆ ਗਿਆ ਸੀ ਪਰ ਹੁਣ ਇਹ ਤਬਦੀਲ ਕਰਕੇ ਚੰਡੀਗੜ੍ਹ ਕਰ ਦਿੱਤਾ ਹੈ।
ਬੁਲਾਰੇ ਮੁਤਾਬਕ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਵੱਲੋਂ ਲਈ ਜਾਣ ਵਾਲੀ ਸਟੇਜ-2 ਦੀ ਪ੍ਰੀਖਿਆ ਪਾਸ ਕਰਨ ਵਾਲੇ ਲਗਭੱਗ ਦੋ ਹਜ਼ਾਰ ਵਿਦਿਆਰਥੀਆਂ ਨੂੰ ਐਨ.ਸੀ.ਈ.ਆਰ.ਟੀ. ਵੱਲੋਂ ਵਜੀਫ਼ਾ ਦਿੱਤਾ ਜਾਵੇਗਾ। 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਇਹ ਵਜੀਫਾ 1250 ਰੁਪਏ ਪ੍ਰਤੀ ਮਹੀਨਾ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਲਈ 2000 ਰੁਪਏ ਪ੍ਰਤੀ ਮਹੀਨਾ ਅਤੇ ਹੋਰਨਾਂ ਕਲਾਸਾਂ ਲਈ ਯੂ.ਜੀ.ਸੀ. ਦੇ ਨਿਯਮਾਂ ਅਨੁਸਾਰ ਮਿਲੇਗਾ। ਇਸ ਵਜੀਫ਼ੇ ਲਈ ਕੇਂਦਰ ਸਰਕਾਰ ਦੀ ਰਾਖਵਾਂਕਰਨ ਦੀ ਨੀਤੀ ਅਨੁਸਾਰ ਰਾਖਵਾਂਕਰਨ ਹੋਵੇਗਾ।