ਪੰਜਾਬ

punjab

ETV Bharat / city

ਮਨੁੱਖੀ ਅੰਗਾਂ ਦੀ ਤਸਕਰੀ ਦੀ ਝੂਠੀ ਵੀਡੀਓ ਪਾਉਣ ਵਾਲਾ ਨੰਬਰਦਾਰ ਗ੍ਰਿਫ਼ਤਾਰ - ਕੋਰੋਨਾ ਬਾਰੇ ਅਫ਼ਵਾਹਾਂ

ਕੋਰੋਨਾ ਮਹਾਂਮਾਰੀ ਨੂੰ ਲੈ ਕੇ ਅਫ਼ਵਾਹਾਂ ਫ਼ੈਲਾਉਣ ਵਾਲਿਆਂ 'ਤੇ ਸ਼ਿਕੰਜਾ ਕਸਣ ਲਈ ਚਲਾਈ ਮੁਹਿੰਮ ਤਹਿਤ ਲੁਧਿਆਣਾ ਦੇ ਪਿੰਡ ਜੱਟਪੁਰਾ ਦੇ ਨੰਬਰਦਾਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨਦੀਪ ਨੇ ਫੇਸਬੁੱਕ 'ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਅੰਗਾਂ ਦੀ ਤਸਕਰੀ ਬਾਰੇ ਵੀਡੀਓ ਪਾਈ ਸੀ।

ਮਨੁੱਖੀ ਅੰਗਾਂ ਦੀ ਤਸਕਰੀ ਦੀ ਝੂਠੀ ਵੀਡੀਓ ਪਾਉਣ ਵਾਲਾ ਨੰਬਰਦਾਰ ਗ੍ਰਿਫ਼ਤਾਰ
ਮਨੁੱਖੀ ਅੰਗਾਂ ਦੀ ਤਸਕਰੀ ਦੀ ਝੂਠੀ ਵੀਡੀਓ ਪਾਉਣ ਵਾਲਾ ਨੰਬਰਦਾਰ ਗ੍ਰਿਫ਼ਤਾਰ

By

Published : Sep 8, 2020, 7:37 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਝੂਠੀਆਂ ਖ਼ਬਰਾਂ ਤੇ ਅਫ਼ਵਾਹਾਂ ਫ਼ੈਲਾਉਣ ਵਾਲਿਆਂ 'ਤੇ ਸ਼ਿਕੰਜਾ ਕਸਣ ਲਈ ਚਲਾਈ ਮੁਹਿੰਮ ਤਹਿਤ ਲੁਧਿਆਣਾ ਦੇ ਪਿੰਡ ਜੱਟਪੁਰਾ ਦੇ ਨੰਬਰਦਾਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਨਦੀਪ ਸਿੰਘ ਨੂੰ ਬੀਤੀ 24 ਅਗਸਤ ਨੂੰ ਫੇਸਬੁੱਕ 'ਤੇ ਇੱਕ ਗੁਮਰਾਹਕੁੰਨ ਵੀਡੀਓ ਪਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਦਰਸਾਇਆ ਗਿਆ ਸੀ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਅੰਗਾਂ ਦੀ ਤਸਕਰੀ ਕੀਤੀ ਜਾਂਦੀ ਹੈ।

ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਹ ਵੀਡੀਓ ਜਲਦਬਾਜ਼ੀ 'ਚ ਭਾਵੁਕ ਹੋ ਕੇ ਪਾ ਦਿੱਤੀ ਸੀ ਕਿਉਂਕਿ ਉਸ ਦੇ ਚਾਚੇ, ਜੋ ਕਿ ਪਿੰਡ ਦਾ ਸਰਪੰਚ ਸੀ, ਦੀ ਹਾਲ ਹੀ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।

ਵੀਡੀਓ ਅਪਲੋਡ ਕਰਨ ਲਈ ਜੋ ਮੋਬਾਈਲ ਫੋਨ ਵਰਤਿਆ ਗਿਆ ਸੀ, ਉਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਸਾਰੇ ਤੱਥਾਂ ਦੀ ਪੜਤਾਲ ਲਈ ਮੋਬਾਈਲ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।

ਇੱਕ ਵੱਖਰੇ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਇੱਕ ਏਐਸਆਈ ਦੇ ਲੜਕੇ ਸਣੇ 10 ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ਸਾਰਿਆਂ ਨੇ ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗ 6 ਅਤੇ 7 ਸਤੰਬਰ ਦੀ ਰਾਤ ਨੂੰ ਆਦਮਪੁਰ ਸਥਿਤ ਇੱਕ ਰੈਸਟੋਰੈਂਟ ਵਿੱਚ ਪਾਰਟੀ ਕੀਤੀ ਸੀ। ਪੁਲਿਸ ਨੇ ਇਨ੍ਹਾਂ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

ABOUT THE AUTHOR

...view details