ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸਰਕਾਰ ਦਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਬਕਾ ਸਰਕਾਰ ਵੱਲੋਂ ਲਿਆਏ ਗਏ ਬਿਜਲੀ ਸਮਝੌਤਿਆਂ ਨੂੰ ਰੱਦ ਕੀਤਾ ਜੋ ਕਿ ਬਿਜਲੀ ਕੰਪਨੀਆਂ ਦੇ ਹੱਕ ਚ ਸੀ। ਆਮ ਲੋਕਾਂ ਨੂੰ ਬਿਜਲੀ ਦੇ ਬਿੱਲ ਭਰਨ ਤੋਂ ਬਾਅਦ ਕੁਝ ਨਹੀਂ ਬਚਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤਾ। ਜਿਸਦਾ ਫਾਇਦਾ ਤਕਰੀਬਨ 20 ਲੱਖ ਪਰਿਵਾਰਾਂ ਨੂੰ ਹੋਇਆ।
100 ਦਿਨਾਂ ਦਾ ਰਿਪੋਰਟ ਕਾਰਡ ਬਾਰੇ ਦੱਸਦੇ ਹੋਏ ਸੀਐੱਮ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਦੀ ਟੰਕੀਆਂ ਦੇ ਬਿਲਾਂ ਨੂੰ ਉਨ੍ਹਾਂ ਵੱਲੋਂ ਦੇ ਦਿੱਤਾ ਗਿਆ ਹੈ, ਉਨ੍ਹਾਂ ਵੱਲੋਂ ਤਕਰੀਬਨ 1168 ਕਰੋੜ ਪਿੰਡਾਂ ਅਤੇ 700 ਕਰੋੜ ਸ਼ਹਿਰਾਂ ਦਾ ਬਿੱਲ ਮੁਆਫ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਾਮਾਇਣ ਭਗਵਤ ਗੀਤਾ ਅਤੇ ਮਹਾਭਾਰਤ ਦੇ ਲਈ ਸਟਡੀ ਸੈਂਟਰ ਪਟਿਆਲਾ ਚ ਖੋਲ੍ਹਿਆ ਜਾ ਰਿਹਾ ਹੈ ਜਿਸ ਦੇ ਲਈ ਉਨ੍ਹਾਂ ਨੇ ਪੈਸੇ ਜਾਰੀ ਕਰ ਦਿੱਤੇ ਹਨ।
ਸੀਐੱਮ ਚੰਨੀ ਨੇ ਕਿਹਾ ਕਿ ਰੇਤ ਦੇ ਰੇਟ 5 ਰੁਪਏ ਖੱਡ ਕਰ ਦਿੱਤੇ ਗਏ ਹਨ ਪਰ ਅਜਿਹਾ ਨਾ ਹੋਣ ਤੇ ਉਨ੍ਹਾਂ ਨੂੰ ਸਿੱਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਵੀਡੀਓ ਬਣਾ ਕੇ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਸਾਡੇ ਵੱਲੋਂ ਦਿੱਤੇ ਜਾਣਗੇ। ਜੋ ਜਿਆਦਾ ਪੈਸੇ ਲਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸੀਐੱਮ ਚੰਨੀ ਦੇਣਗੇ ਧਰਨਾ