ਚੰਡੀਗੜ੍ਹ: ਦੋ ਸਾਲ ਪਹਿਲੇ ਮਲੇਰਕੋਟਲਾ ਵਿਖੇ ਗੈਂਗਸਟਰ ਘੁੱਦੂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਪੀੜ੍ਹਤ ਪਰਿਵਾਰ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈੱਸ ਵਾਰਤਾ ਕਰ ਕੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ 'ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਉਹ ਜਾਂਚ ਨੂੰ ਪ੍ਰਭਾਵਿਤ ਕਰਵਾ ਧਮਕੀਆਂ ਦੇ ਰਹੇ ਹਨ, ਜਿਸ ਨੂੰ ਦੇਖਦਿਆਂ ਹੁਣ ਡੀਜੀਪੀ ਦਿਨਕਰ ਗੁਪਤਾ ਵੱਲੋਂ ਵਿਜੈ ਕੁੰਵਰ ਪ੍ਰਤਾਪ ਨੂੰ ਐਸਆਈਟੀ ਦਾ ਮੁਖੀ ਲਗਾਇਆ ਗਿਆ ਹੈ ਪਰ ਫਿਰ ਵੀ ਪੀੜਤ ਪਰਿਵਾਰ ਨੇ ਸੁਰੱਖਿਆ ਦੀ ਮੰਗ ਕੀਤੀ ਹੈ।
ਮਲੇਰਕੋਟਲਾ ਦੇ ਗੈਂਗਸਟਰ ਘੁੱਦੂ ਅਤੇ ਪਰਿਵਾਰ ਨੂੰ ਮੁਸਤਫ਼ਾ ਤੋਂ ਖ਼ਤਰਾ ! - ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ 'ਤੇ ਇਲਜਾਮ
ਦੋ ਸਾਲ ਪਹਿਲੇ ਮਲੇਰਕੋਟਲਾ ਵਿਖੇ ਗੈਂਗਸਟਰ ਘੁੱਦੂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਪੀੜ੍ਹਤ ਪਰਿਵਾਰ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈੱਸ ਵਾਰਤਾ ਕਰ ਕੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਉਹ ਜਾਂਚ ਨੂੰ ਪ੍ਰਭਾਵਿਤ ਕਰਵਾ ਧਮਕੀਆਂ ਦੇ ਰਹੇ ਹਨ, ਜਿਸ ਨੂੰ ਦੇਖਦਿਆਂ ਹੁਣ ਡੀਜੀਪੀ ਦਿਨਕਰ ਗੁਪਤਾ ਵੱਲੋਂ ਵਿਜੈ ਕੁੰਵਰ ਪ੍ਰਤਾਪ ਨੂੰ ਐਸਆਈਟੀ ਦਾ ਮੁਖੀ ਲਗਾਇਆ ਗਿਆ ਹੈ ਪਰ ਫਿਰ ਵੀ ਪੀੜਤ ਪਰਿਵਾਰ ਨੇ ਸੁਰੱਖਿਆ ਦੀ ਮੰਗ ਕੀਤੀ ਹੈ।
ਇਸ ਦੌਰਾਨ ਗੈਂਗਸਟਰ ਘੁੱਦੂ ਦੇ ਭਰਾ ਨਾਲ ਆਏ ਸਮਾਜ ਸੇਵਕ ਯਾਸੀਨ ਨੇ ਕਿਹਾ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਜਦੋਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਸਨ ਤਾਂ ਉਸ ਵੇਲੇ ਘੁੱਦੂ ਨੂੰ ਉਨ੍ਹਾਂ ਨੇ ਆਪਣੇ ਬਹੁਤ ਨੇੜੇ ਲਾ ਲਿਆ ਸੀ ਪਰ ਮੁਸਤਫ਼ਾ ਤੋਂ ਵੱਖ ਹੋਣ ਤੋਂ ਬਾਅਦ ਘੁੱਦੂ ਨੂੰ ਮਰਵਾਉਣ ਦੀਆਂ ਧਮਕੀਆਂ ਵੀ ਦਿੰਦੇ ਰਹੇ, ਜਿਸ ਦੀ ਇਕ ਆਡੀਓ ਮੁੜ ਘੁੱਦੂ ਦੇ ਭਰਾ ਨੇ ਜਨਤਕ ਕੀਤੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਾਈਕੋਰਟ ਵਿੱਚ ਅਰਜ਼ੀ ਲਗਾ ਦਿੱਤੀ ਸੀ।
ਇਸ ਤੋਂ ਬਾਅਦ ਹਾਈਕੋਰਟ ਨੇ ਮੁਹੰਮਦ ਮੁਸਤਫ਼ਾ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ, ਜਿਸ ਤੋਂ ਬਾਅਦ ਲਗਾਤਾਰ ਮਲੇਰਕੋਟਲਾ ਪੁਲਿਸ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਪਟੀਸ਼ਨ ਵਾਪਸ ਲੈਣ ਦਾ ਦਬਾਅ ਬਣਾ ਰਿਹਾ ਹੈ। ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਅਧਿਕਾਰੀ ਲਾਉਣ ਦਾ ਜਿਥੇ ਪੀੜਤ ਪਰਿਵਾਰਾਂ ਨੇ ਡੀਜੀਪੀ ਦਿਨਕਰ ਗੁਪਤਾ ਦਾ ਧੰਨਵਾਦ ਕੀਤਾ ਤਾਂ ਉਥੇ ਹੀ ਪੀੜਤ ਪਰਿਵਾਰ ਨੇ ਜਾਂਚ ਮੁਕੰਮਲ ਹੋਣ ਤਕ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।