ਪੰਜਾਬ

punjab

ਮੁਸਲਿਮ ਮਹਿਲਾ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਨਹੀਂ ਕਰ ਸਕਦੀ ਦੂਜਾ ਵਿਆਹ: ਹਾਈ ਕੋਰਟ

ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇੱਕ ਮੁਸਲਮਾਨ ਆਦਮੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇੱਕ ਤੋਂ ਵੱਧ ਵਾਰ ਭਾਵ ਦੂਜਾ ਵਿਆਹ ਕਰਵਾ ਸਕਦਾ ਹੈ, ਪਰ ਇਹ ਨਿਯਮ ਮੁਸਲਿਮ ਔਰਤ 'ਤੇ ਲਾਗੂ ਨਹੀਂ ਹੋਵੇਗਾ।

By

Published : Feb 9, 2021, 11:16 AM IST

Published : Feb 9, 2021, 11:16 AM IST

ਮੁਸਲਿਮ ਮਹਿਲਾ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਨਹੀਂ ਕਰ ਸਕਦੀ ਦੂਜਾ ਵਿਆਹ: ਪੰਜਾਬ ਹਰਿਆਣਾ ਹਾਈ ਕੋਰਟ
ਮੁਸਲਿਮ ਮਹਿਲਾ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਨਹੀਂ ਕਰ ਸਕਦੀ ਦੂਜਾ ਵਿਆਹ: ਪੰਜਾਬ ਹਰਿਆਣਾ ਹਾਈ ਕੋਰਟ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇੱਕ ਮੁਸਲਮਾਨ ਆਦਮੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇੱਕ ਤੋਂ ਵੱਧ ਵਾਰ ਭਾਵ ਦੂਜਾ ਵਿਆਹ ਕਰਵਾ ਸਕਦਾ ਹੈ, ਪਰ ਇਹ ਨਿਯਮ ਮੁਸਲਿਮ ਔਰਤ 'ਤੇ ਲਾਗੂ ਨਹੀਂ ਹੋਵੇਗਾ। ਜੇ ਕੋਈ ਮੁਸਲਿਮ ਔਰਤ ਦੂਜਾ ਵਿਆਹ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਮੁਸਲਿਮ ਪਰਸਨਲ ਲਾਅ ਜਾਂ ਮੁਸਲਿਮ ਮੈਰਿਜ ਐਕਟ 1939 ਦੇ ਤਹਿਤ ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣਾ ਪਏਗਾ।

ਹਾਈ ਕੋਰਟ ਦੀ ਜਸਟਿਸ ਅਲਕਾ ਸਰੀਨ ਨੇ ਮੇਵਾਤ ਦੀ (ਨੂਹ) ਇੱਕ ਮੁਸਲਿਮ ਪਿਆਰ ਕਰਨ ਵਾਲੇ ਜੋੜੇ ਦੀ ਸੁਰੱਖਿਆ ਦੀ ਅਪੀਲ ਦੀ ਸੁਣਵਾਈ ਕਰਦਿਆਂ ਫੈਸਲਾ ਸੁਣਾਇਆ, ਜਿਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਦੋਵੇ ਵਿਆਹੇ ਹਨ। ਮੁਸਲਿਮ ਔਰਤ ਦਾ ਦੋਸ਼ ਸੀ ਕਿ ਉਸਦਾ ਵਿਆਹ ਉਸਦੀ ਮਰਜ਼ੀ ਦੇ ਵਿਰੁੱਧ ਹੋਇਆ ਸੀ। ਇਸ ਲਈ ਹੁਣ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਰਹੀ ਹੈ।

ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਦੋਵਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਦੇ ਵਿਰੁੱਧ ਹਨ ਅਤੇ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਜਾਇਦਾਦ ਤੋਂ ਬੇਦਖਲ ਕਰਨ ਦੀ ਧਮਕੀ ਦੇ ਰਹੇ ਹਨ। ਸੁਣਵਾਈ ਦੌਰਾਨ ਪ੍ਰੇਮੀ ਜੋੜੇ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਪ੍ਰੇਮੀ ਜੋੜਾ ਮੁਸਲਿਮ ਹੈ ਅਤੇ ਮੁਸਲਿਮ ਧਰਮ ਦੇ ਮੁਤਾਬਕ ਉਨ੍ਹਾਂ ਨੂੰ ਇੱਕ ਤੋਂ ਵੱਧ ਵਿਆਹ ਕਰਨ ਦੀ ਆਗਿਆ ਹੈ।

ਬੈਂਚ ਨੇ ਇਸ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਜੋੜੇ ਦਾ ਵਿਆਹ ਗੈਰ ਕਾਨੂੰਨੀ ਹੈ। ਕਿਉਂਕਿ ਇਕ ਮੁਸਲਮਾਨ ਆਦਮੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇਕ ਤੋਂ ਵੱਧ ਵਾਰ ਵਿਆਹ ਕਰਵਾ ਸਕਦਾ ਹੈ। ਪਰ ਜੇ ਕੋਈ ਮੁਸਲਿਮ ਔਰਤ ਦੂਸਰਾ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਸਨੂੰ ਮੁਸਲਿਮ ਪਰਸਨਲ ਲਾਅ ਜਾਂ ਮੁਸਲਿਮ ਮੈਰਿਜ ਐਕਟ 1939 ਦੇ ਤਹਿਤ ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣਾ ਪਏਗਾ।

ABOUT THE AUTHOR

...view details