ਪੰਜਾਬ

punjab

ETV Bharat / city

ਇਸ ਵਾਰ ਘਰਾਂ ਵਿੱਚ ਹੀ ਬਣਾਈ ਜਾਵੇਗੀ ਈਦ - Eid 2020

ਮੁਸਲਿਮ ਭਾਈਚਾਰੇ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਪਰ ਕੋਈ ਮੁਸਲਿਮ ਮਸਜਿਦ ਜਾ ਕੇ ਨਮਾਜ਼ ਅਦਾ ਨਹੀਂ ਕਰ ਰਿਹਾ। ਸਮੁੱਚਾ ਭਾਈਚਾਰਾ ਘਰ ਬੈਠ ਕੇ ਨਮਾਜ਼ ਅਦਾ ਕਰ ਰਿਹਾ ਹੈ। ਇਸ ਸਾਲ ਮੁਸਲਮਾਨ ਭਾਈਚਾਰੇ ਦੀ ਰਮਜ਼ਾਨ ਤੇ ਈਦ ਦੋਵੇਂ ਘਰ ਬੈਠ ਕੇ ਹੀ ਮਨਾਈ ਜਾਵੇਗੀ।

ਫ਼ੋਟੋ
ਫ਼ੋਟੋ

By

Published : Apr 30, 2020, 6:00 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਲੌਕਡਾਊਨ ਲੱਗਿਆ ਹੋਇਆ ਹੈ ਜਿਸ ਕਾਰਨ ਜਨਤਕ, ਸਿਖਿਅਕ ਤੇ ਕੰਮਕਾਜ ਵਾਲੇ ਸਾਰੇ ਅਦਾਰੇ ਬੰਦ ਹਨ ਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਇਸ ਦੌਰਾਨ ਮੁਸਲਿਮ ਭਾਈਚਾਰੇ ਦਾ ਪਵਿੱਤਰ ਮਹੀਨਾ ਚਲ ਰਿਹਾ ਹੈ ਪਰ ਕੋਈ ਮੁਸਲਿਮ ਮਸਜਿਦ ਜਾ ਕੇ ਨਮਾਜ਼ ਅਦਾ ਨਹੀਂ ਕਰ ਰਿਹਾ। ਸਮੁੱਚਾ ਭਾਈਚਾਰਾ ਘਰ ਬੈਠ ਕੇ ਨਮਾਜ਼ ਅਦਾ ਕਰ ਰਿਹਾ ਹੈ। ਇਸ ਸਾਲ ਮੁਸਲਮਾਨ ਭਾਈਚਾਰੇ ਦੀ ਰਮਜ਼ਾਨ ਤੇ ਈਦ ਦੋਵੇਂ ਘਰਾਂ ਅੰਦਰ ਹੀ ਮਨਾਉਣਗੇ।

ਵੀਡੀਓ

ਯਾਸਮੀਨ ਨੇ ਦੱਸਿਆ ਕਿ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖੇ ਜਾਂਦੇ ਹਨ ਤੇ ਨਮਾਜ਼ ਪੜ੍ਹੀ ਜਾਂਦੀ ਹੈ। ਰੋਜ਼ੇ ਦੀ ਨਮਾਜ਼ ਅਦਾ ਕਰਨ ਲਈ ਬੱਚੇ ਤੇ ਵਿਅਕਤੀ ਹੀ ਮਸਜਿਦ ਜਾਂਦੇ ਹਨ ਔਰਤਾਂ ਘਰ ਬੈਠ ਕੇ ਹੀ ਨਮਾਜ਼ ਅਦਾ ਕਰਦਿਆਂ ਹਨ। ਰੋਜ਼ੇ ਖ਼ਤਮ ਹੋਣ ਤੋਂ ਬਾਅਦ ਈਦ ਮਨਾਈ ਜਾਂਦੀ ਹੈ। ਜੋ ਕਿ ਇਸ ਵਾਰ ਘਰਾਂ ਅੰਦਰ ਹੀ ਮਨਾਈ ਜਾਵੇਗੀ। ਕੋਰੋਨਾ ਮਹਾਂਮਾਰੀ ਕਰਕੇ ਲੱਗੇ ਕਰਫਿਊ ਦੇ ਵਿੱਚ ਕੋਈ ਵੀ ਵਿਅਕਤੀ ਘਰਾਂ ਤੋਂ ਬਾਹਰ ਨਹੀਂ ਜਾ ਸਕਦਾ। ਇਸ ਲਈ ਬੱਚੇ ਤੇ ਵਿਅਕਤੀ ਨਮਾਜ਼ ਪੜ੍ਹਣ ਲਈ ਬਾਹਰ ਨਹੀਂ ਜਾਣਗੇ।

ਇਹ ਵੀ ਪੜ੍ਹੋ:ਹੁਸ਼ਿਆਰਪੁਰ 'ਚ ਇੱਕ ਹੋਰ ਕੋਰੋਨਾ ਪੀੜਤ ਹੋਈ ਸਿਹਤਯਾਬ

ਉਨ੍ਹਾਂ ਨੇ ਕਿਹਾ ਕਿ ਉਹ ਅਲਾ ਤਾਲਾ ਤੋਂ ਇਹ ਹੀ ਦੁਆ ਕਰਦੇ ਹਨ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਸਭ ਦੀ ਰੱਖਿਆ ਕੀਤੀ ਜਾਵੇ ਤੇ ਸਭ ਨੂੰ ਚੰਗੀ ਸਿਹਤ ਬਖਸ਼ੇ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਵਾਰ ਈਦ ਤੱਕ ਕੋਰੋਨਾ ਦਾ ਕਹਿਰ ਖ਼ਤਮ ਹੋ ਜਾਵੇਗਾ।

ABOUT THE AUTHOR

...view details