ਚੰਡੀਗੜ੍ਹ: ਰੋਪੜ ਜੇਲ੍ਹ ਵਿੱਚ ਬੰਦ ਉਤਰ ਪ੍ਰਦੇਸ਼ ਦਾ ਮਾਫ਼ੀਆ ਡੌਨ ਮੁਖ਼ਤਾਰ ਅੰਸਾਰੀ ਮੰਗਲਵਾਰ ਨੂੰ ਯੂਪੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਰੋਪੜ ਜੇਲ੍ਹ ਵਿੱਚ ਸੋਮਵਾਰ ਡੌਨ ਦੀ ਆਖ਼ਰੀ ਰਾਤ ਸੋਮਵਾਰ ਹੋ ਸਕਦੀ ਹੈ, ਕਿਉਂਕਿ ਯੂਪੀ ਪੁਲਿਸ ਅੰਸਾਰੀ ਨੂੰ ਲੈ ਕੇ ਜਾਣ ਲਈ ਵੱਖ ਵੱਖ ਰਸਤਿਆਂ ਰਾਹੀਂ ਪੰਜਾਬ ਦੇ ਰੋਪੜ ਪੁੱਜ ਰਹੀ ਹੈ।
ਮੰਗਲਵਾਰ ਨੂੰ ਯੂਪੀ ਪੁਲਿਸ ਸਪੁਰਦ ਕੀਤਾ ਜਾਵੇਗਾ ਮੁਖ਼ਤਾਰ ਅੰਸਾਰੀ - ਰੋਪੜ ਜੇਲ੍ਹ
ਰੋਪੜ ਜੇਲ੍ਹ ਵਿੱਚ ਬੰਦ ਉਤਰ ਪ੍ਰਦੇਸ਼ ਦਾ ਮਾਫ਼ੀਆ ਡੌਨ ਮੁਖ਼ਤਾਰ ਅੰਸਾਰੀ ਮੰਗਲਵਾਰ ਨੂੰ ਯੂਪੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਰੋਪੜ ਜੇਲ੍ਹ ਵਿੱਚ ਸੋਮਵਾਰ ਡੌਨ ਦੀ ਆਖ਼ਰੀ ਰਾਤ ਸੋਮਵਾਰ ਹੋ ਸਕਦੀ ਹੈ, ਕਿਉਂਕਿ ਯੂਪੀ ਪੁਲਿਸ ਅੰਸਾਰੀ ਨੂੰ ਲੈ ਕੇ ਜਾਣ ਲਈ ਵੱਖ ਵੱਖ ਰਸਤਿਆਂ ਰਾਹੀਂ ਪੰਜਾਬ ਦੇ ਰੋਪੜ ਪੁੱਜ ਰਹੀ ਹੈ।
ਇਸ ਮੌਕੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖ਼ਤਾਰ ਅੰਸਾਰੀ ਨੂੰ ਮੰਗਲਵਾਰ ਯੂਪੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਨਿਯਮਾਂ ਅਨੁਸਾਰ 6 ਵਜੇ ਤੋਂ ਬਾਅਦ ਕਿਸੇ ਵੀ ਕੈਦੀ ਦੀ ਸਪੁਰਦਗੀ ਨਹੀਂ ਕੀਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਯੂਪੀ ਪੁਲਿਸ ਸੋਮਵਾਰ ਸਵੇਰੇ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਜਾਣ ਲਈ ਰਵਾਨਾ ਹੋਈ ਸੀ ਅਤੇ ਅੱਧੀ ਰਾਤ ਤੱਕ ਪੰਜਾਬ ਦੇ ਰੋਪੜ ਪੁੱਜਣ ਬਾਰੇ ਕਿਹਾ ਜਾ ਰਿਹਾ ਹੈ। ਪੁਲਿਸ ਵੱਖ ਵੱਖ ਰਸਤਿਆਂ ਰਾਹੀਂ ਰੋਪੜ ਪੁੱਜ ਸਕਦੀ ਹੈ। ਇਸ ਪੂਰੇ ਮਿਸ਼ਨ ਨੂੰ ਲੈ ਕੇ ਪੁਲਿਸ ਵੱਲੋਂ ਪੂਰੀ ਤਰ੍ਹਾਂ ਗੁਪਤਤਾ ਵਰਤੀ ਜਾ ਰਹੀ ਹੈ।