ਰੂਪਨਗਰ: ਯੂਪੀ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਮੋਹਾਲੀ ਕੋਰਟ ਵਿੱਚ ਜਿਸ ਐਬੂਲੈਂਸ ਵਿੱਚ ਲਿਆਂਦਾ ਗਿਆ ਸੀ ਉਹ ਚੰਡੀਗੜ੍ਹ-ਉਨਾਂ ਹਾਈਵੇ ਉੱਤੇ ਇੱਕ ਢਾਬੇ ਦੇ ਕੋਲ ਲਾਵਾਰਿਸ ਹਾਲਤ ਵਿੱਚ ਖੜੀ ਹੋਈ ਮਿਲੀ ਹੈ। ਮੌਕੇ ਉੱਤੇ ਪਹੁੰਚ ਪੰਜਾਬ ਪੁਲਿਸ ਦੇ ਅਧਿਕਾਰੀ ਜਾਂਚ ਕਰ ਰਹੇ ਹਨ।
ਢਾਬੇ ਦੇ ਬਾਹਰ ਖੜੀ ਮਿਲੀ ਲਾਵਾਰਿਸ ਹਾਲਤ 'ਚ ਮੁਖਤਾਰ ਦੀ ਐਬੂਲੈਂਸ
ਯੂਪੀ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਮੋਹਾਲੀ ਕੋਰਟ ਵਿੱਚ ਜਿਸ ਐਬੂਲੈਂਸ ਵਿੱਚ ਲਿਆਂਦਾ ਗਿਆ ਸੀ ਉਹ ਚੰਡੀਗੜ੍ਹ-ਉਨਾਂ ਹਾਈਵੇ ਉੱਤੇ ਇੱਕ ਢਾਬੇ ਦੇ ਕੋਲ ਲਾਵਾਰਿਸ ਹਾਲਤ ਵਿੱਚ ਖੜੀ ਹੋਈ ਮਿਲੀ ਹੈ। ਮੌਕੇ ਉੱਤੇ ਪਹੁੰਚ ਪੰਜਾਬ ਪੁਲਿਸ ਦੇ ਅਧਿਕਾਰੀ ਜਾਂਚ ਕਰ ਰਹੇ ਹਨ।
ਜਾਣੋ ਪੂਰਾ ਮਾਮਲਾ
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਇੱਕ ਹਸਪਤਾਲ ਦੇ ਨਾਂਅ ਉੱਤੇ ਰਜਿਸਟਰਡ ਇਹ ਐਬੂਲੈਂਸ ਅੱਜਕਲ੍ਹ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਯੂਪੀ ਪੁਲਿਸ ਦੀ ਇੱਕ ਟੀਮ ਵੀ ਇਸ ਮਾਮਲੇ ਦੀ ਜਾਂਚ ਦੇ ਲਈ ਪੰਜਾਬ ਗਈ ਹੋਈ ਹੈ। ਐਬੂਲੈਂਸ ਮਾਮਲੇ ਵਿੱਚ ਬਾਰਾਬੰਕੀ ਵਿੱਚ ਇੱਕ ਐਫਆਈਆਰ ਦਰਜ ਕਰਵਾਈ ਜਾ ਚੁੱਕੀ ਹੈ। ਡਾ. ਅਲਕਾ ਰਾਏ ਦੇ ਨਾਂਅ ਉੱਤੇ ਐਬੂਲੈਂਸ ਰਜਿਸਟਰਡ ਹੈ। ਜੋ ਕਿ ਮੁਖਤਾਰ ਦੀ ਵਰਤੋਂ ਵਿੱਚ ਲਿਆਂਦੀ ਜਾ ਰਹੀ ਹੈ। ਮੁਖਤਾਰ ਬੀਮਾਰੀ ਦਾ ਬਹਾਨਾ ਬਣਾ ਕੇ ਇਸ ਲਗਜਰੀ ਐਬੂਲੈਂਸ ਤੋਂ ਆਉਂਦਾ ਜਾਂਦਾ ਹੈ। ਹੁਣ ਇਹ ਐਬੂਲੈਂਸ ਲਾਵਾਰਿਸ ਹਾਲਤ ਵਿੱਚ ਢਾਬੇ ਦੇ ਕੋਲ ਮਿਲੀ ਹੈ।