ਪੰਜਾਬ

punjab

ETV Bharat / city

BSF ਦਾ ਮਾਮਲਾ: ਸਾਂਸਦ ਮਨੀਸ਼ ਤਿਵਾੜੀ ਨੇ ਸਰਕਾਰ ਦੀ ਕੀਤੀ ਸ਼ਲਾਘਾ, ਹੁਣ ਦਿੱਤੀ ਇਹ ਸਲਾਹ - ਪੰਜਾਬ ਸਰਕਾਰ

ਬੀਐਸਐਫ (BSF) ਦਾ ਦਾਇਰਾ ਵਧਾਉਣ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ (Challenge in the Supreme Court) ਦੇਣ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਵਿੱਚ ਇਹ ਮਤਾ ਪਾਸ ਵੀ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਉਪਰਾਲੇ ਦੀ ਸਾਂਸਦ ਮਨੀਸ਼ ਤਿਵਾੜੀ (MP Manish Tewari) ਨੇ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਸਰਕਾਰ ਨੂੰ ਸਲਾਹ ਵੀ ਦਿੱਤੀ ਹੈ। ਪੜੋ ਪੂਰੀ ਖ਼ਬਰ...

ਸਾਂਸਦ ਮਨੀਸ਼ ਤਿਵਾੜੀ ਨੇ ਸਰਕਾਰ ਦੀ ਕੀਤੀ ਸ਼ਲਾਘਾ
ਸਾਂਸਦ ਮਨੀਸ਼ ਤਿਵਾੜੀ ਨੇ ਸਰਕਾਰ ਦੀ ਕੀਤੀ ਸ਼ਲਾਘਾ

By

Published : Nov 11, 2021, 1:06 PM IST

Updated : Nov 11, 2021, 1:45 PM IST

ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਨੇ ਬੀਐਸਐਫ ਦਾ ਦਾਇਰਾ ਵਧਾਉਣ ਦੇ ਮੁੱਦੇ ’ਤੇ ਕੇਂਦਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲੈ ਲਿਆ ਹੈ। ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਵਿੱਚ ਇਹ ਮਤਾ ਪੇਸ਼ ਕੀਤਾ ਕਿ ਪੰਜਾਬ ਸਰਕਾਰ (Government of Punjab) ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ। ਵਿਧਾਨ ਸਭਾ ਵਿੱਚ ਇਹ ਮਤਾ ਪਾਸ ਵੀ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਉਪਰਾਲੇ ਦੀ ਸਾਂਸਦ ਮਨੀਸ਼ ਤਿਵਾੜੀ (MP Manish Tewari) ਨੇ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਸਰਕਾਰ ਨੂੰ ਸਲਾਹ ਵੀ ਦਿੱਤੀ ਹੈ।

ਇਹ ਵੀ ਪੜੋ:ਬੀਐਸਐਫ ਮੁੱਦੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਫੈਸਲਾ

ਸਾਂਸਦ ਮਨੀਸ਼ ਤਿਵਾੜੀ (MP Manish Tewari) ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬੀ.ਐਸ.ਐਫ (BSF) ਮੁੱਦੇ 'ਤੇ ਪੰਜਾਬ ਅਸੈਂਬਲੀ ਦਾ ਮਤਾ, ਪੰਜਾਬ ਰਾਜ ਦੀ ਸਰਬਸੰਮਤੀ ਦੀ ਇੱਛਾ ਨੂੰ ਦਰਸਾਉਂਦਾ ਹੈ, ਇੱਕ ਚੰਗਾ ਕਦਮ ਹੈ। ਫਿਰ ਵੀ ਜੇਕਰ ਪੰਜਾਬ ਦੀ ਸਿਆਸੀ ਜਮਾਤ ਗੰਭੀਰ ਹੈ ਤਾਂ ਸੀਓਆਈ ਦੀ ਧਾਰਾ 131 ਤਹਿਤ ਅਸਲ ਮੁਕੱਦਮਾ ਦਾਇਰ ਕਰਕੇ ਨੋਟੀਫਿਕੇਸ਼ਨ ਦੀ ਸਮੂਹਿਕ ਸੰਵਿਧਾਨਕ ਚੁਣੌਤੀ ਹੀ ਅੱਗੇ ਹੈ।

ਜੋ ਵੀ ਕਾਨੂੰਨ ਅਧਿਕਾਰੀ ਬੀ.ਐਸ.ਐਫ (BSF) ਅਧਿਕਾਰ ਖੇਤਰ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਸਲਾਹ ਦੇ ਰਿਹਾ ਹੈ, ਉਸ ਨੂੰ AIR 1953 SC 253 ਅਤੇ (2004) 12 SCC 673 ਨੂੰ ਪੜ੍ਹਨ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਹ ਦੋਵੇਂ ਫੈਸਲੇ ਪੰਜਾਬ ਵਿਧਾਨ ਸਭਾ (Punjab Vidhan Sabha) ਦੀ ਸਥਿਤੀ ਲਈ ਬਹੁਤ ਮਦਦਗਾਰ ਹੋਣਗੇ।

ਸਾਂਸਦ ਮਨੀਸ਼ ਤਿਵਾੜੀ (MP Manish Tewari) ਨੇ ਚੁੱਕੇ ਸਨ ਸਵਾਲ

ਇਸ ਤੋਂ ਪਹਿਲਾਂ ਸਾਂਸਦ ਮਨੀਸ਼ ਤਿਵਾੜੀ (MP Manish Tewari) ਨੇ ਟਵੀਟ ਕਰ ਆਪਣੇ ਹੀ ਸਰਕਾਰ ਖ਼ਿਲਾਫ਼ ਵੱਡੇ ਸਵਾਲ ਖੜ੍ਹੇ ਕੀਤੇ ਸਨ। ਸਾਂਸਦ ਮਨੀਸ਼ ਤਿਵਾੜੀ (MP Manish Tewari) ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਕੇਂਦਰ ਸਰਕਾਰ (Central Govt) ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ ਕਰੀਬ ਇੱਕ ਮਹੀਨਾ ਹੋ ਗਿਆ ਹੈ ਜਿਸ ਵਿੱਚ ਬੀ.ਐਸ.ਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ ਹੈ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਨੋਟੀਫਿਕੇਸ਼ਨ ਨੂੰ ਧਾਰਾ 131 ਤਹਿਤ (Article 131) ਸੁਪਰੀਮ ਕੋਰਟ (Supreme Court) ਵਿੱਚ ਚੁਣੌਤੀ ਕਿਉਂ ਨਹੀਂ ਦਿੱਤੀ ? ਕੀ ਇਹ ਸਿਰਫ਼ ਵਿਰੋਧ ਦਾ ਪ੍ਰਤੀਕ ਹੈ ?

ਮੰਤਰੀ ਪਰਗਟ ਸਿੰਘ ਨੇ ਕੀਤਾ ਟਵੀਟ

ਪਰਗਟ ਸਿੰਘ ਨੇ ਕਿਹਾ ਕਿ ਬੀਐਸਐਫ ਦਾ ਘੇਰਾ 15 ਦੀ ਬਜਾਏ 5 ਕਿਲੋਮੀਟਰ ਹੋਣਾ ਚਾਹੀਦਾ ਹੈ।

ਬੀਐਸਐਫ ਮੁੱਦੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਫੈਸਲਾ

ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸੈਸ਼ਨ ਦੌਰਾਨ ਉਪ ਮੁੱਖ ਮੰਤਰੀ (Deputy Chief Minister) ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਪੰਜਾਬ ਸਰਕਾਰ 11 ਅਕਤੂਬਰ, 2021 ਨੂੰ ਬੀਐਸਐਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਵਿਰੁੱਧ ਸੁਪਰੀਮ ਕੋਰਟ ਵਿੱਚ ਵੀ ਜਾਵੇਗੀ।

ਇਹ ਵੀ ਪੜੋ:ਵਿਸ਼ੇਸ਼ ਇਜਲਾਸ ਦਾ ਦੂਜਾ ਦਿਨ, ਜਾਣੋ ਕਿਹੜੇ ਮਤੇ ਕੀਤੇ ਜਾ ਰਹੇ ਨੇ ਪੇਸ਼

Last Updated : Nov 11, 2021, 1:45 PM IST

ABOUT THE AUTHOR

...view details