ਪੰਜਾਬ

punjab

ETV Bharat / city

ਬੱਚੇ ਨੂੰ ਬੈੱਡ 'ਚ ਬੰਦ ਕਰ ਮਹਿਲਾ ਹੋਈ ਪ੍ਰੇਮੀ ਨਾਲ ਫਰਾਰ - ਚੰਡੀਗੜ੍ਹ ਕ੍ਰਾਇਮ ਨਿਊਜ਼

ਚੰਡੀਗੜ੍ਹ ਦੇ ਬੁੜੈਲ ਵਿਖੇ ਸੋਚਣ ਨੂੰ ਮਜਬੂਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਚ ਕਲਯੁਗੀ ਮਾਂ ਨੇ ਆਪਣੇ ਢਾਈ ਸਾਲਾ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਬਾਰੇ ਉਦੋਂ ਪਤਾ ਲਗਾ ਜਦ ਦੇਰ ਰਾਤ ਬੱਚੇ ਦਾ ਪਿਤਾ ਘਰ ਵਾਪਸ ਆਇਆ। ਬੱਚੇ ਦੇ ਪਿਤਾ ਦਾ ਇਲਜ਼ਾਮ ਹੈ ਕਿ 'ਮਾਂ ਬੱਚੇ ਨੂੰ ਬੈੱਡ 'ਚ ਬੰਦ ਕਰ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। 24 ਘੰਟਿਆਂ ਤੱਕ ਬਕਸੇ ਅੰਦਰ ਬੰਦ ਰਹਿਣ ਕਾਰਨ ਦਮ ਘੁੱਟਣ ਨਾਲ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬੱਚੇ ਨੂੰ ਬੈਡ 'ਚ ਬੰਦ ਕਰ ਮਾਂ ਫਰਾਰ
ਬੱਚੇ ਨੂੰ ਬੈਡ 'ਚ ਬੰਦ ਕਰ ਮਾਂ ਫਰਾਰ

By

Published : Jan 27, 2020, 6:51 PM IST

ਚੰਡੀਗੜ੍ਹ: ਸ਼ਹਿਰ 'ਚ ਕਲਯੁਗੀਮਾਂ ਉੱਤੇ ਆਪਣੇ ਹੀ ਬੱਚੇ ਦਾ ਕਤਲ ਕੀਤੇ ਜਾਣ ਦਾ ਦੋਸ਼ ਹੈ। ਇਹ ਵਾਰਦਾਤ ਬੁੜੈਲ ਦੇ ਮਕਾਨ ਨੰਬਰ 1658 ਵਿਖੇ ਵਾਪਰੀ।

ਬੱਚੇ ਨੂੰ ਬੈਡ 'ਚ ਬੰਦ ਕਰ ਮਾਂ ਫਰਾਰ

ਘਟਨਾ ਦਾ ਪਤਾ ਉਸ ਵੇਲੇ ਲਗਾ ਜਦ ਦੇਰ ਰਾਤ ਬੱਚੇ ਦਾ ਪਿਤਾ ਦਸ਼ਰਥ ਆਪਣੇ ਕੰਮ ਤੋਂ ਘਰ ਵਾਪਸ ਪਰਤਿਆ। ਘਰ ਆ ਕੇ ਪਤਨੀ ਰੂਪਾ ਤੇ ਬੱਚੇ ਨੂੰ ਗਾਇਬ ਵੇਖ ਉਹ ਘਬਰਾ ਗਿਆ। ਜਦ ਉਸ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਮੁਲਜ਼ਮ ਮਹਿਲਾ ਨੇ ਦੱਸਿਆ ਕਿ ਬੱਚਾ ਬੈੱਡ ਦੇ ਬਕਸੇ ਅੰਦਰ ਬੰਦ ਹੈ। ਉਸ ਨੇ ਬੈੱਡ ਦਾ ਬਾਕਸ ਖੋਲ੍ਹਿਆ ਤਾਂ ਬਕਸੇ ਅੰਦਰ ਬੱਚੇ ਨੂੰ ਬੰਦ ਵੇਖ ਕੇ ਉਸ ਦੇ ਹੋਸ਼ ਉੱਡ ਗਏ।

ਬੱਚੇ ਦੇ ਪਿਤਾ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਸੈਕਟਰ 34 ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੁਰੂਆਤੀ ਜਾਂਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਹਿਲਾ ਬੱਚੇ ਨੂੰ ਬੈੱਡ ਅੰਦਰ ਬੰਦ ਕਰਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।

ਪੁਲਿਸ ਨੇ ਬੱਚੇ ਦੇ ਪਿਤਾ ਦਸ਼ਰਥ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਰੂਪਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ 'ਚੇ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details