ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰ ‘70748 70748’ ’ਤੇ 48 ਘੰਟਿਆਂ ਵਿੱਚ 11.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ। ਸ਼ਨੀਵਾਰ ਨੂੰ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਬੇਹੱਦ ਉਤਸ਼ਾਹਿਤ ਹੈ। ਭਾਰੀ ਸੰਖਿਆ ਵਿੱਚ ਲੋਕ ਆਪਣੀ ਪਸੰਦ ਦਾ ਮੁੱਖ ਮੰਤਰੀ ਬਣਾਉਣ ਲਈ ਆਪਣੀ ਰਾਇ ਦੇ ਰਹੇ ਹਨ ਅਤੇ ਲੋਕਤੰਤਰ ਨੂੰ ਮਜਬੂਰ ਕਰ ਰਹੇ ਹਨ।
ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ 48 ਘੰਟਿਆਂ ਵਿੱਚ ਪਾਰਟੀ ਵੱਲੋਂ ਜਾਰੀ ਨੰਬਰ ’ਤੇ 4 ਲੱਖ ਤੋਂ ਜ਼ਿਆਦਾ ਵੈਟਸਐਪ ਮੈਸਜ਼, 5 ਲੱਖ ਤੋਂ ਜ਼ਿਆਦਾ ਫੋਨ ਕਾਲਾਂ, ਸਵਾ ਲੱਖ ਤੋਂ ਜ਼ਿਆਦਾ ਵਾਇਸ ਮੈਸਜ਼ ਅਤੇ 75000 ਤੋਂ ਜ਼ਿਆਦਾ ਟੈਕਸਟ ਮੈਸਜ ਆਏ ਹਨ ਅਤੇ ਇਸ ਪੂਰੇ ਡਾਟਾ ਨੂੰ ਇਕਠਾ ਕਰਨ ਤੋਂ ਬਾਅਦ ਸੀਨੀਅਰ ਆਗੂਆਂ ਵੱਲੋਂ ਲੋਕਾਂ ਦੀ ਮਿਲੀ ਰਾਇ ਅਨੁਸਾਰ ਮੁੱਖ ਮੰਤਰੀ ਦਾ ਨਾਂਅ ਐਲਾਨਿਆ ਜਾਵੇਗਾ।
ਇਹ ਵੀ ਪੜ੍ਹੋ :ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, 25 ਜਨਵਰੀ ਤੱਕ ਵਧੀਆਂ ਪਾਬੰਦੀਆਂ