ਪੰਜਾਬ

punjab

ETV Bharat / city

ਸੈਕਟਰ 25 ਦੇ ਸ਼ਮਸ਼ਾਨਘਾਟ 'ਚ ਪੁਖਤਾ ਪ੍ਰਬੰਧ - coronavirus cases in Punjab

ਸੈਕਟਰ 25 ਦੇ ਸ਼ਮਸ਼ਾਨਘਾਟ ਚ ਹਰ ਰੋਜ਼ 40 ਦੇ ਕਰੀਬ ਸਸਕਾਰ ਕੀਤੇ ਜਾ ਰਹੇ ਹਨ। ਜਿਨ੍ਹਾਂ ਚੋਂ 50 ਫੀਸਦ ਲੋਕਾਂ ਦੀ ਮੌਤ ਕੋਰੋਨਾ ਮਹਾਂਮਾਰੀ ਕਾਰਨ ਹੋਈ ਹੈ। ਪੰਡਤ ਦਾ ਕਹਿਣਾ ਹੈ ਕਿ ਇੱਥੇ ਲੱਕੜੀਆਂ ਦੀ ਕੋਈ ਕਮੀ ਨਹੀਂ ਹੈ, ਉਨ੍ਹਾਂ ਕੋਲ ਤਕਰੀਬਨ ਇੱਕ ਟਨ ਲੱਕੜੀ ਉਨ੍ਹਾਂ ਕੋਲ ਪਹੁੰਚਦੀ ਹੈ।

ਸੈਕਟਰ 25 ਦੇ ਸ਼ਮਸ਼ਾਨਘਾਟ 'ਚ ਪੁਖਤਾ ਪ੍ਰਬੰਧ
ਸੈਕਟਰ 25 ਦੇ ਸ਼ਮਸ਼ਾਨਘਾਟ 'ਚ ਪੁਖਤਾ ਪ੍ਰਬੰਧ

By

Published : May 6, 2021, 2:21 PM IST

ਚੰਡੀਗੜ੍ਹ: ਨਵੇਂ ਕੋਰੋਨਾ ਵਾਇਰਸ ਦੀ ਦੂਜੀ ਵੇਵ ਦੇ ਚੱਲਦੇ ਦੇਸ਼ ਭਰ ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕਿਧਰੇ ਆਕਸੀਜਨ ਦੀ ਘਾਟ ਹੋ ਰਹੀ ਹੈ ਅਤੇ ਕਿਧਰੇ ਲਾਸ਼ਾਂ ਦੇ ਅੰਤਿਮ ਸਸਕਾਰ ਲਈ ਥਾਂ ਨਹੀਂ ਮਿਲ ਰਹੀ ਹੈ। ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਸ਼ਮਸ਼ਾਨਘਾਟ ’ਚ ਵੀ ਦਰਦਨਾਕ ਹਾਲਤ ਦੇਖਣ ਨੂੰ ਮਿਲ ਰਹੇ ਹਨ। ਸੈਕਟਰ 25 ਦੇ ਸ਼ਮਸ਼ਾਨਘਾਟ ਚ ਰੋਜ਼ਾਨਾ 40 ਦੇ ਕਰੀਬ ਸਸਕਾਰ ਕੀਤੇ ਜਾ ਰਹੇ ਹਨ ਜਿਨ੍ਹਾਂ ਚੋਂ 50 ਫੀਸਦ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਦੇ ਕੀਤੇ ਜਾ ਰਹੇ ਹਨ। ਜਦਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਦੌਰਾਨ ਹਰ ਰੋਜ਼ 10 ਲੋਕਾਂ ਦਾ ਸਸਕਾਰ ਕੀਤਾ ਜਾਂਦਾ ਸੀ ਜਿਨ੍ਹਾਂ ਚੋਂ 3 ਤੋਂ 4 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੁੰਦੀ ਸੀ।

ਸੈਕਟਰ 25 ਦੇ ਸ਼ਮਸ਼ਾਨਘਾਟ 'ਚ ਪੁਖਤਾ ਪ੍ਰਬੰਧ

ਇੱਕ ਟਨ ਲੱਕੜੀ ਸ਼ਮਸ਼ਾਨਘਾਟ ’ਚ ਪਹੁੰਚ ਰਹੀ- ਪੰਡਤ

ਇਸ ਸਬੰਧ ’ਚ ਸੈਕਟਰ 25 ਸ਼ਮਸ਼ਾਨਘਾਟ ਦੇ ਪੰਡਤ ਨੇ ਦੱਸਿਆ ਕਿ ਜਿਆਦਾ ਲਾਸ਼ਾਂ ਆਉਣ ਕਾਰਨ ਉਨ੍ਹਾਂ ਨੂੰ ਇਲੈਕਟ੍ਰਿਕ ਅਤੇ ਲੱਕੜੀਆਂ ਰਾਹੀਂ ਸਸਕਾਰ ਕਰਨੇ ਪੈ ਰਹੇ ਹਨ ਇਲੈਕਟ੍ਰਿਕ ਰਾਹੀਂ ਦਿਨ ਵਿੱਚ ਸਿਰਫ 6 ਲਾਸ਼ਾਂ ਦੇ ਹੀ ਸਸਕਾਰ ਕੀਤੇ ਜਾ ਰਹੇ ਹਨ ਕਿਉਂਕਿ ਇੱਕ ਲਾਸ਼ ਨੂੰ ਤਿੰਨ ਘੰਟੇ ਦਾ ਸਮਾਂ ਲੱਗਦਾ ਹੈ ਅਤੇ ਬਾਕੀ ਲਾਸ਼ਾਂ ਦੇ ਸਸਕਾਰ ਲੱਕੜੀਆਂ ਰਾਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਲੱਕੜੀਆਂ ਦੀ ਕੋਈ ਕਮੀ ਨਹੀਂ ਹੈ ਹਰ ਦੂਜੇ ਦਿਨ ਤਕਰੀਬਨ ਇੱਕ ਟਨ ਲੱਕੜੀ ਉਨ੍ਹਾਂ ਕੋਲ ਪਹੁੰਚਦੀ ਹੈ।

ਇਹ ਵੀ ਪੜੋ: ਕੋਵਿਡ ਕੇਂਦਰ 'ਚ ਮਰੀਜ਼ਾਂ ਅਤੇ ਡਾਕਟਰਾਂ ਨੂੰ ਮਿਲਣ ਪਹੁੰਚੇ ਮਿੱਕੀ ਅਤੇ ਮਿੰਨੀ ਮਾਊਸ

ABOUT THE AUTHOR

...view details