ਛੱਤੀਸਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ 10652 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ 72 ਮਰੀਜ਼ਾਂ ਦੀ ਮੌਤ ਹੋਈ ਹੈ। ਇੱਥੇ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 68125 ਹੈ।
ਦੇਸ਼ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਤੇ ਸਿਹਤ ਮੰਤਰੀ ਨੇ ਕੀਤੀ ਮੀਟਿੰਗ - 800 ਤੋਂ ਵੱਧ ਲੋਕਾਂ ਦੀ ਮੌਤ
12:54 April 09
ਪਿਛਲੇ 24 ਘੰਟਿਆਂ ਵਿੱਚ 10652 ਨਵੇਂ ਮਰੀਜ਼ਾਂ ਦੀ ਪੁਸ਼ਟੀ
12:41 April 09
ਪਿਛਲੇ 24 ਘੰਟਿਆ ਵਿੱਚ ਉਡੀਸ਼ਾ ਵਿੱਚ ਕੋਰੋਨਾ ਦੇ 1,282 ਨਵੇਂ ਮਾਮਲੇ
ਪਿਛਲੇ 24 ਘੰਟਿਆ ਵਿੱਚ ਉਡੀਸ਼ਾ ਵਿੱਚ ਕੋਰੋਨਾ ਦੇ 1,282 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 228 ਮਰੀਜ਼ ਸਿਹਤਯਾਬ ਹੋ ਗਏ ਹਨ ਤੇ ਇੱਕ ਮੌਤ ਹੋਈ ਹੈ। ਇੱਥੇ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 5,941 ਹੈ।
12:02 April 09
ਹੁਣ ਸਾਡੀ ਇੱਕ ਦਿਨ 'ਚ 13 ਲੱਖ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਕਰਨ ਦੀ ਸਮੱਰਥਾ: ਹਰਸ਼ਵਰਧਨ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਸਾਡੀ ਹੁਣ ਇੱਕ ਦਿਨ ਵਿੱਚ 13 ਲੱਖ ਤੋਂ ਜ਼ਿਆਦਾ ਲੋਕਾਂ ਦਾ ਟੈਸਟ ਕਰਨ ਦੀ ਸਮੱਰਥਾ ਹੈ ਅਤੇ ਸਾਡੇ ਦੇਸ਼ ਵਿੱਚ ਹੁਣ ਤੱਕ 25 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਟੈਸਟ ਕਰ ਚੁੱਕੇ ਹਨ।
11:55 April 09
ਹੁਣ ਤੱਕ 84 ਦੇਸ਼ਾਂ ਨੂੰ ਵੈਕਸੀਨ ਦੀ 6.45 ਕਰੋੜ ਡੋਜ਼ ਦਾ ਨਿਰਯਾਤ: ਹਰਸ਼ਵਰਧਨ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਅਸੀਂ ਹੁਣ ਤੱਕ 84 ਦੇਸ਼ਾਂ ਨੂੰ ਵੈਕਸੀਨ ਦੀ 6.45 ਕਰੋੜ ਡੋਜ਼ ਦਾ ਨਿਰਯਾਤ ਕਰ ਚੁੱਕੇ ਹਾਂ
11:53 April 09
ਮੌਤ ਦਰ 'ਚ ਹੋਈ ਕਟੌਤੀ: ਹਰਸ਼ਵਰਧਨ
ਜੀਓਐਮ ਦੀ ਬੈਠਕ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਸਾਡੀ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਹੁਣ ਮੌਤ ਦਰ 1.28 ਫੀਸਦ ਹੈ। 89 ਲੱਖ ਤੋਂ ਜ਼ਿਆਦਾ ਹੈਲਥ ਵਰਕਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਮਿਲੀ ਹੈ ਅਤੇ 54 ਲੱਖ ਤੋਂ ਜਿਆਦਾ ਹੈਲਥ ਵਰਕਰ ਨੂੰ ਵੈਕਸੀਨ ਦੀ ਦੂਜੀ ਡੋਜ਼ ਮਿਲੀ ਹੈ।
11:05 April 09
ਡਾ. ਹਰਸ਼ਵਰਧਨ ਨੇ ਕੀਤੀ ਜੀਓਐਮ ਦੀ 24ਵੀਂ ਬੈਠਕ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਜੀਓਐਮ ਦੀ 24 ਵੀ ਬੈਠਕ ਕੀਤੀ। ਇਸ ਬੈਠਕ ਵਿੱਚ ਕੇਂਦਰੀ ਮੰਤਰੀ ਡਾ. ਐਸ. ਜੈਸ਼ੰਕਰ, ਹਰਦੀਪ ਸਿੰਘ ਪੁਰੀ ਅਤੇ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਰਹੇ।
09:47 April 09
ਕੋਵਿਡ-19 'ਤੇ ਜੀਓਐਮ ਦੀ ਮੀਟਿੰਗ ਸਵੇਰੇ 10:30 ਵਜੇ ਹੋਵੇਗੀ ਸ਼ੁਰੂ
ਕੋਵਿਡ 19 'ਤੇ ਜੀਓਐਮ ਦੀ ਮੀਟਿੰਗ ਅੱਜ ਸਵੇਰੇ 10:30 ਵਜੇ ਸ਼ੁਰੂ ਹੋਵੇਗੀ। ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਪ੍ਰਧਾਨਗੀ ਵਿੱਚ ਬੈਠਕ ਵਿੱਚ ਕੋਵਿਡ ‘ਤੇ ਭਾਰਤ ਦੇ ਮੌਜੂਦਾ ਦ੍ਰਿਸ਼ਟੀਕੋਣ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ ਵਿੱਚ ਟੀਕਿਆਂ ਦੀ ਉਪਲਬਧਤਾ ਅਤੇ ਆਉਣ ਵਾਲੀਆਂ ਟੀਕਿਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਬੈਠਕ ਵਿੱਚ ਟੀਕਾਕਰਣ ਪ੍ਰਕਿਰਿਆ ਵਿੱਚ ਰੋਜ਼ਾਨਾ ਮਾਮਲਿਆਂ ਵਿੱਚ ਹੋਏ ਵਾਧੇ ਦੀ ਸਮੀਖਿਆ ਵੀ ਕਰੇਗੀ।
08:56 April 09
ਦੇਸ਼ ਵਿੱਚ ਕੋਰੋਨਾ ਦਾ ਕਹਿਰ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦਾ ਮੁੜ ਤੋਂ ਕਹਿਰ ਸ਼ੁਰੂ ਹੋ ਗਿਆ ਹੈ। ਮੁੜ ਤੋਂ ਸ਼ੁਰੂ ਹੋਏ ਕੋਰੋਨਾ ਦੇ ਪ੍ਰਕੋਪ ਨਾਲ ਦੇਸ਼ ਵਿੱਚ ਦਿਨੋ-ਦਿਨ ਮਾਮਲੇ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 1 ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 800 ਤੋਂ ਵੱਧ ਲੋਕਾਂ ਦੀ ਮੌਤਾਂ ਹੋਈਆਂ ਹਨ।
ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪਿਛਲੇ 24 ਘੰਟਿਆਂ ਵਿੱਚ 3119 ਮਾਮਲੇ ਸਾਹਮਣੇ ਆਏ ਹਨ ਤੇ 56 ਮਰੀਜ਼ਾਂ ਦੀ ਮੌਤ ਹੋਈ ਹੈ। ਇੱਕ ਦਿਨ ਵਿੱਚ 3 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ਕੁੱਲ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 26,389 ਹੈ ਤੇ ਕੁੱਲ ਮ੍ਰਿਤਕ ਮਰੀਜ਼ਾਂ ਦੀ ਗਿਣਤੀ 7,334 ਹੈ। ਰਾਹਤ ਵਾਲੀ ਖ਼ਬਰ ਹੈ ਕਿ 2,29,367 ਮਰੀਜ਼ ਸਿਹਤਯਾਬ ਹੋ ਕੇ ਵਾਪਸ ਆਪਣੇ ਘਰ ਪਰਤ ਚੁੱਕੇ ਹਨ।