ਪੰਜਾਬ

punjab

ETV Bharat / city

ਚੰਡੀਗੜ੍ਹ ਵਿੱਚ ਇਸ ਸਾਲ ਮਾਨਸੂਨ ਵੱਧ ਸਰਗਰਮ: ਡਾਇਰੈਕਟਰ ਮੌਸਮ ਵਿਭਾਗ

ਇਸ ਸਾਲ ਮਾਨਸੂਨ ਪਿਛਲੇ ਸਾਲਾਂ ਦੇ ਮੁਕਾਬਲੇ ਸ਼ਹਿਰ ਵਿੱਚ ਜ਼ਿਆਦਾ ਆਇਆ ਹੈ। ਚੰਡੀਗੜ੍ਹ ਵਿੱਚ 16 ਸਾਲਾਂ ਬਾਅਦ ਇੰਨਾ ਮੀਂਹ ਪਇਆ। ਇਸ ਤੋਂ ਪਹਿਲਾਂ 2004 ਵਿੱਚ ਇਸ ਤਰ੍ਹਾਂ ਦਾ ਮਾਨਸੂਨ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਗਿਆ ਸੀ। ਇਸ ਬਾਰੇ ETV ਭਾਰਤ ਨੇ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪੌਲ ਨਾਲ ਵਿਸ਼ੇਸ਼ ਗੱਲਬਾਤ ਕੀਤੀ।

More monsoon in Chandigarh this year than in previous years
ਪਿਛਲੇ ਸਾਲਾਂ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਇਸ ਸਾਲ ਜ਼ਿਆਦਾ ਮਾਨਸੂਨ

By

Published : Aug 26, 2020, 10:51 AM IST

ਚੰਡੀਗੜ੍ਹ: ਇਸ ਸਾਲ ਮਾਨਸੂਨ ਪਿਛਲੇ ਸਾਲਾਂ ਦੇ ਮੁਕਾਬਲੇ ਸ਼ਹਿਰ ਵਿੱਚ ਜ਼ਿਆਦਾ ਆਇਆ ਹੈ। ਚੰਡੀਗੜ੍ਹ ਵਿੱਚ 16 ਸਾਲਾਂ ਬਾਅਦ ਇੰਨਾ ਮੀਂਹ ਪਇਆ। ਇਸ ਤੋਂ ਪਹਿਲਾਂ 2004 ਵਿੱਚ ਇਸ ਤਰ੍ਹਾਂ ਦਾ ਮਾਨਸੂਨ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਗਿਆ ਸੀ।

ਇਸ ਬਾਰੇ ਅਸੀਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪੌਲ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮਾਨਸੂਨ ਵਧੀਆ ਰਿਹਾ ਹੈ। ਇਸ ਸਾਲ ਮਾਨਸੂਨ ਆਮ ਨਾਲੋਂ ਜ਼ਿਆਦਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2004 ਵਿੱਚ ਆਮ ਨਾਲੋਂ ਵਧੇਰਾ ਮਾਨਸੂਨ ਰਿਕਾਰਡ ਕੀਤਾ ਗਿਆ ਸੀ ਅਤੇ ਹੁਣ 16 ਸਾਲਾਂ ਬਾਅਦ ਸਾਲ 2020 ਵਿੱਚ ਮਾਨਸੂਨ ਦੀ ਅਜਿਹੀ ਚੰਗੀ ਸਥਿਤੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਸਮੁੰਦਰ ਦੇ ਸਤਹ ਦੇ ਤਾਪਮਾਨ 'ਤੇ ਕਾਫ਼ੀ ਹੱਦ ਤੱਕ ਨਿਰਭਰ ਕਰਦਾ ਹੈ। ਇਸ ਸਾਲ ਉਹ ਮਾਨਸੂਨ ਦੇ ਮੁਤਾਬਕ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਸਨ ਜਿਸ ਵਜ੍ਹਾ ਨਾਲ ਮਾਨਸੂਨ ਆਮ ਨਾਲੋਂ ਜ਼ਿਆਦਾ ਰਿਹਾ। ਇਸ ਵਾਰ ਜ਼ਿਆਦਾ ਮਾਨਸੂਨ ਹੋਣ ਕਾਰਨ ਸਭ ਤੋਂ ਵੱਧ ਫਾਇਦਾ ਇਹ ਹੋਇਆ ਹੈ ਕਿ ਜਲ ਸਰੋਤਾਂ ਵਿੱਚ ਪਾਣੀ ਪੂਰਾ ਹੋ ਗਿਆ ਹੈ। ਇਸ ਸਾਰੇ ਮੌਸਮ ਵਿੱਚ ਪਾਣੀ ਦੀ ਕੋਈ ਘਾਟ ਨਹੀਂ ਹੋਵੇਗੀ। ਇਸ ਮਾਨਸੂਨ ਨੇ ਗਰਮੀਆਂ 'ਤੇ ਵੀ ਕਾਫ਼ੀ ਅਸਰ ਪਾਇਆ। ਇਸ ਸਾਲ ਦੇ ਸ਼ੁਰੂ ਵਿੱਚ ਬਰਸਾਤ ਹੋਣੀ ਸ਼ੁਰੂ ਹੋ ਗਈ ਸੀ। ਜਿਸ ਕਾਰਨ ਤਾਪਮਾਨ ਜ਼ਿਆਦਾ ਨਹੀਂ ਵਧਿਆ। ਸਾਰੀ ਗਰਮੀ ਵਿੱਚ 2 ਜਾਂ 4 ਦਿਨ ਹੀ ਅਜਿਹੇ ਸਨ ਜਦੋਂ ਤਾਪਮਾਨ ਵਧਿਆ ਸੀ। ਇਸ ਤੋਂ ਇਲਾਵਾ ਤਾਪਮਾਨ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਸੀ। ਇਸ ਦਾ ਅਸਰ ਸਰਦੀਆਂ 'ਤੇ ਵੀ ਪਏਗਾ। ਇਸ ਸਾਲ ਸਰਦੀਆਂ ਆਮ ਤੋਂ ਵਧੇਰੀ ਹੋਣ ਦੀ ਉਮੀਦ ਹੈ।

ਪਿਛਲੇ ਸਾਲਾਂ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਇਸ ਸਾਲ ਜ਼ਿਆਦਾ ਮਾਨਸੂਨ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਸਾਲ ਮਾਨਸੂਨ ਖੇਤੀ ਲਈ ਵੀ ਚੰਗਾ ਰਿਹਾ। ਮੀਂਹ ਇਨਾਂ ਜ਼ਿਆਦਾ ਨਹੀਂ ਪਿਆ ਕਿ ਇਸ ‘ਤੇ ਕਾਬੂ ਨਾ ਪਾਇਆ ਜਾ ਸਕੇ। ਇਸ ਕਾਰਨ ਇਹ ਬਰਸਾਤ ਫਸਲਾਂ ਲਈ ਵਧੀਆ ਸਾਬਤ ਹੋ ਰਹੀ ਹੈ। ਫਸਲਾਂ ਵਿੱਚ ਪਾਣੀ ਦੀ ਘਾਟ ਨਹੀਂ ਰਹੀ। ਨਦੀਆਂ ਅਤੇ ਡੈਮ ਵੀ ਪਾਣੀ ਨਾਲ ਭਰੇ ਹੋਏ ਹਨ, ਇਸ ਨਾਲ ਬਿਜਲੀ ਸਹੂਲਤਾਂ ਨੂੰ ਵੀ ਲਾਭ ਹੋਵੇਗਾ। ਸੁਰੇਂਦਰ ਪੌਲ ਨੇ ਕਿਹਾ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਮਾਨਸੂਨ ਕਿੰਨਾ ਚਿਰ ਜਾਰੀ ਰਹੇਗਾ ਪਰ ਮਾਨਸੂਨ ਘੱਟੋ ਘੱਟ ਦਸੰਬਰ ਤੱਕ ਰਹੇਗਾ, ਜੇਕਰ ਅਸੀਂ ਮੀਂਹ ਦੀ ਗੱਲ ਕਰੀਏ ਤਾਂ ਅਗਸਤ ਦੇ ਆਖਰੀ ਦਿਨਾਂ ਵਿੱਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ।

ABOUT THE AUTHOR

...view details