ਮੁਹਾਲੀ:ਪੰਜਾਬ ਚ ਮੰਕੀ ਪਾਕਸ ਦੀ ਐਂਟਰੀ ਹੋ ਚੁੱਕੀ ਹੈ। ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹਾ ਮੁਹਾਲੀ ’ਚ ਮੰਕੀ ਪਾਕਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਹਾਲੀ ਦੇ ਯਾਦਵਿੰਦਰ ਪਬਲਿਕ ਸਕੂਲ ਚੋਂ ਪੰਕੀ ਪਾਕਸ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਕਾਰਨ ਸਕੂਲ ਚ ਪੜਦੇ ਬੱਚਿਆ ਦੇ ਮਾਪਿਆਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਦੱਸ ਦਈਏ ਕਿ ਸਕੂਲ ਚ ਮੰਕੀ ਪਾਕਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਪੇ ਡਰੇ ਹੋਏ ਹਨ ਅਤੇ ਆਪਣੇ ਬੱਚਿਆ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ। ਇਸ ਸਬੰਧ ਚ ਸਕੂਲ ਪ੍ਰਸ਼ਸਾਨ ਵੱਲੋਂ ਕੁਝ ਕਲਾਸਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਜਦਕਿ ਬਾਕੀ ਦੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਪਹਿਲਾਂ ਦੀ ਤਰ੍ਹਾਂ ਸਕੂਲਾਂ ਚ ਬੁਲਾਇਆ ਜਾ ਰਿਹਾ ਹੈ।
ਇਸ ਸਬੰਧ ਚ ਇਸ ਸਕੂਲ ਚ ਆਪਣੇ ਬੱਚਿਆ ਨੂੰ ਪੜਾਈ ਕਰਵਾ ਰਹੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ 3 ਤੋਂ 4 ਜਮਾਤਾਂ ਚ ਮੰਕੀ ਪਾਕਸ ਦੇ ਮਾਮਲੇ ਸਾਹਮਣੇ ਆਏ ਹਨ। ਸਕੂਲ ਵੱਲੋਂ ਵਿਦਿਆਰਥੀਆਂ ਨੂੰ ਇੱਕ ਸੰਦੇਸ਼ ਭੇਜਿਆ ਗਿਆ ਹੈ ਕਿ ਚੌਥੀ ਜਮਾਤਾਂ ਦੇ ਐਨ ਸੈਕਸ਼ਨ ਚ ਇੱਕ ਬੱਚੇ ਨੂੰ ਮੰਕੀ ਪਾਕਸ ਹੋਣ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਲਈ ਇਸ ਜਮਾਤ ਦੀ ਪੜਾਈ ਆਨਲਾਈਨ ਕਰਵਾਈ ਜਾਵੇਗੀ। ਇਹ ਹੁਕਮ 23 ਜੁਲਾਈ ਤੱਕ ਜਾਰੀ ਰਹੇਗਾ।