ਪੰਜਾਬ

punjab

ETV Bharat / city

ਮਹਿੰਦਰਾ ਕਾਲਜ ਵਿਰੁੱਧ ਆਵਾਜ਼ ਚੁੱਕਣ 'ਤੇ ਕਾਲਜ ਨੇ 2 ਪ੍ਰੋਫ਼ੈਸਰਾਂ ਨੂੰ ਨੌਕਰੀ ਤੋਂ ਕੱਢਿਆ - 3 ਪ੍ਰੋਫੈਸਰਾਂ ਨੂੰ ਕੱਢਿਆ

ਪਟਿਆਲਾ ਦਾ ਮਹਿੰਦਰਾ ਕਾਲਜ ਇੱਕ ਵਾਰ ਫ਼ਿਰ ਤੋਂ ਸੁਰਖੀਆਂ ਦੇ ਵਿੱਚ ਹੈ। ਕਾਲਜ ਨੇ ਮੀਡੀਆ ਵਿੱਚ ਜਾ ਕੇ ਆਪਣੀ ਗੱਲ ਰੱਖਣ ਵਾਲੇ 3 ਪ੍ਰੋਫ਼ੈਸਰਾਂ ਨੂੰ ਕੱਢ ਦਿੱਤਾ ਹੈ।

ਪੱਤਰਕਾਰੀ ਪੜ੍ਹਾਉਣ ਵਾਲੇ ਪ੍ਰੋਫ਼ੈਸਰ ਸਣੇ ਦੋ ਨੂੰ ਮਹਿੰਦਰਾ ਕਾਲਜ ਵਿਰੁੱਧ ਆਵਾਜ਼ ਚੁੱਕਣ 'ਤੇ ਨੌਕਰੀ ਤੋਂ ਕੱਢਿਆ
ਪੱਤਰਕਾਰੀ ਪੜ੍ਹਾਉਣ ਵਾਲੇ ਪ੍ਰੋਫ਼ੈਸਰ ਸਣੇ ਦੋ ਨੂੰ ਮਹਿੰਦਰਾ ਕਾਲਜ ਵਿਰੁੱਧ ਆਵਾਜ਼ ਚੁੱਕਣ 'ਤੇ ਨੌਕਰੀ ਤੋਂ ਕੱਢਿਆ

By

Published : Aug 5, 2020, 9:28 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਸਥਿਤ ਮਹਿੰਦਰਾ ਕਾਲਜ ਦੇ ਵਿੱਚ ਹੁੰਦੇ ਘਪਲਿਆਂ ਤੋਂ ਪਰਦਾ ਚੁੱਕਣ ਉੱਤੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਸਣੇ ਕੰਪਿਊਟਰ ਸਾਇੰਸ ਅਤੇ ਬਾਇਓਟੈੱਕ ਦੇ ਪ੍ਰੋਫੈਸਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਪ੍ਰੋਫੈਸਰ ਜਸ਼ਨਪ੍ਰੀਤ ਜੋਸ਼ੀ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ।

ਦਰਅਸਲ 5 ਸਾਲਾਂ ਤੋਂ ਠੇਕੇ ਉੱਤੇ ਕੰਮ ਕਰ ਰਹੇ ਅਧਿਆਪਕਾਂ ਵੱਲੋਂ ਕਾਲਜ ਦੀ ਬੋਰਡ ਆਫ ਗਵਰਨੈਂਸ ਸਣੇ ਪ੍ਰਿੰਸੀਪਲ ਅਤੇ ਕਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਘਪਲਿਆਂ ਦਾ ਪਰਦਾਫਾਸ਼ ਕਰਦਿਆਂ ਵਿਜੀਲੈਂਸ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਤਮਾਮ ਸਬੰਧਤ ਅਫ਼ਸਰਾਂ ਨੂੰ ਚਿੱਠੀ ਲਿਖ ਕੇ ਕਰੋੜਾਂ ਦੇ ਘਪਲੇ ਬਾਰੇ ਦੱਸਿਆ ਗਿਆ ਸੀ। ਇਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕਿ ਪ੍ਰੋਫ਼ੈਸਰਾਂ ਦੇ ਮੀਡੀਆ ਵਿੱਚ ਆਉਣ 'ਤੇ ਕਾਲਜ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ।

ਅਮਰਿੰਦਰ ਟਿਵਾਣਾ ਈਟੀਵੀ ਭਾਰਤ ਨੂੰ ਦੱਸਦੇ ਹੋਏ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਜਸ਼ਨਪ੍ਰੀਤ ਜੋਸ਼ੀ ਨੇ ਦੱਸਿਆ ਕਿ ਉਸ ਸਮੇਂ ਦੀ ਪ੍ਰਿੰਸੀਪਲ ਅਤੇ ਰਿਟਾਇਰਡ ਪ੍ਰੋਫੈਸਰ ਨੂੰ ਕਿਵੇਂ ਸੁਪਰੀਡੈਂਟ ਬਣਾਇਆ ਗਿਆ ਤੇ ਕਿਵੇਂ ਉਥੇ ਕੰਮ ਕਰਨ ਵਾਲਿਆਂ ਨੂੰ ਰਿਓੜੀਆਂ ਵਾਂਗ ਅਹੁਦੇ ਵੰਡੇ ਗਏ।

ਪ੍ਰੋ. ਮਨਦੀਪ ਸਿੰਘ ਈਟੀਵੀ ਭਾਰਤ ਨਾਲ।

ਇਸੇ ਦੌਰਾਨ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਅਮਰਿੰਦਰ ਟਿਵਾਣਾ ਨੇ ਦੱਸਿਆ ਕਿ ਇੱਕ ਸਾਲ ਤੋਂ ਵਿਜੀਲੈਂਸ ਕੋਲ ਪਈ ਜਾਂਚ ਨਾ ਕਰਨ 'ਤੇ ਹੀ ਉਹ ਮੀਡੀਆ ਦੇ ਵਿੱਚ ਪਹੁੰਚੇ ਸਨ, ਪਰ ਕਾਲਜ ਮੈਨੇਜਮੈਂਟ ਨੇ ਉਨ੍ਹਾਂ ਨੂੰ ਇਹ ਨੋਟਿਸ ਦਿੰਦਿਆਂ ਬਾਹਰ ਦਾ ਰਸਤਾ ਦਿਖਾ ਦਿੱਤਾ ਕਿ ਉਨ੍ਹਾਂ ਦੀ ਬਿਨ੍ਹਾਂ ਆਗਿਆ ਕਾਲਜ ਦੀ ਤਸਵੀਰ ਮੀਡੀਆ ਵਿੱਚ ਖ਼ਰਾਬ ਕੀਤੀ ਗਈ ਹੈ। ਜਦਕਿ ਉਨ੍ਹਾਂ ਵੱਲੋਂ ਕਰੋੜਾਂ ਦੇ ਕੀਤੇ ਘਪਲਿਆਂ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰੋਫੈਸਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਉੱਪਰ ਸੀਐੱਸਆਰ ਨਿਯਮ ਲਾਗੂ ਨਹੀਂ ਹੁੰਦਾ।

ABOUT THE AUTHOR

...view details