ਪੰਜਾਬ

punjab

ETV Bharat / city

ਮੁਹੰਮਦ ਮੁਸਤਫ਼ਾ ਦੀ ਕੈਪਟਨ ਨੂੰ ਸਿੱਧੀ ਚਿਤਾਵਨੀ, ਠੋਕੀ ਦੀ ਮੰਜੀ! - ਚੱਕਤੇ ਸਾਰੇ ਪਰਦੇ

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਭਾਂਵੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਸਿਆਸੀ ਹਲਚਲਾਂ ਹੋਰ ਵੀ ਤੇਜ਼ ਹੋ ਗਈਆਂ ਹਨ। ਜਿੱਥੇ ਵਿਰੋਧੀਆਂ ਵੱਲੋਂ ਕੈਪਟਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਓਥੇ ਹੀ ਹੁਣ ਕੈਪਟਨ ਦੇ ਆਪਣੇ ਵੀ ਬੋਲ੍ਹਣ ਤੋਂ ਗੁਰੇਜ਼ ਨਹੀਂ ਕਰ ਰਹੇ। ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ (Former DGP Mohammad Mustafa) ਨੇ ਟਵੀਟ ਕਰ ਕੈਪਟਨ ਨੂੰ ਖਰੀਆਂ-ਖਰੀਆਂ ਸੁਣਾਇਆਂ।

ਮਹੁੰਮਦ ਮੁਸਤਫ਼ਾ ਨੇ ਠੋਕੀ ਕੈਪਟਨ ਦੀ ਮੰਜੀ
ਮਹੁੰਮਦ ਮੁਸਤਫ਼ਾ ਨੇ ਠੋਕੀ ਕੈਪਟਨ ਦੀ ਮੰਜੀ

By

Published : Sep 19, 2021, 11:02 AM IST

Updated : Sep 19, 2021, 2:35 PM IST

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਭਾਂਵੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਸਿਆਸੀ ਹਲਚਲਾਂ ਹੋਰ ਵੀ ਤੇਜ਼ ਹੋ ਗਈਆਂ ਹਨ। ਜਿੱਥੇ ਵਿਰੋਧੀਆਂ ਵੱਲੋਂ ਕੈਪਟਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਉਥੇ ਹੀ ਹੁਣ ਕੈਪਟਨ ਦੇ ਆਪਣੇ ਵੀ ਕੈਪਟਨ ਨੂੰ ਬੋਲ੍ਹਣ ਤੋਂ ਗੁਰੇਜ਼ ਨਹੀਂ ਕਰ ਰਹੇ। ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ (Former DGP Mohammad Mustafa) ਨੇ ਟਵੀਟ ਕਰ ਕੈਪਟਨ ਨੂੰ ਖਰੀਆਂ-ਖਰੀਆਂ ਸੁਣਾਇਆਂ।

ਮੁਹੰਮਦ ਮੁਸਤਫ਼ਾ ਨੇ ਟਵੀਟ ਕਰ ਕਿਹਾ, ਕੈਪਟਨ ਸਰ, ਅਸੀਂ ਲੰਮੇ ਸਮੇਂ ਤੋਂ ਪਰਿਵਾਰਕ ਦੋਸਤ ਹਾਂ। ਮੈਨੂੰ ਆਪਣਾ ਮੂੰਹ ਖੋਲ੍ਹਣ ਲਈ ਮਜਬੂਰ ਨਾ ਕਰੋ। ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਖੁੱਲ੍ਹਕੇ ਝੂਠ ਬੋਲਣ ਦੀ ਬਹੁਤ ਸਮਰੱਥਾ ਹੈ। ਦਿਨੋਂ ਦਿਨ ਐਨਐਸਐਸ 'ਤੇ ਰਾਜਨੀਤਕ ਤੌਰ' ਤੇ ਹਮਲਾ ਕਰ ਰਿਹਾ ਹੈ, ਪਰ ਦੇਸ਼ ਭਗਤੀ/ਰਾਸ਼ਟਰਵਾਦ ’ਤੇ ਸਵਾਲ ਖੜੇ ਕਰਨ ਲਈ ਮੂੰਹ ਨਹੀਂ ਖੋਲ੍ਹਣਾ ਚਾਹੀਦਾ ਹੈ।

ਮੁਹੰਮਦ ਮੁਸਤਫ਼ਾ ਦੀ ਕੈਪਟਨ ਨੂੰ ਸਿੱਧੀ ਚਿਤਾਵਨੀ

ਨਾਲ ਹੀ ਦੂਜੇ ਟਵੀਟ ਵਿੱਚ ਲਿਖੀਆ, ਏਵਿੰਗ ਵਾਈਆਰਐਸਐਲਐਫ 14 ਸਾਲਾਂ ਤੋਂ ਇੱਕ ਮਸ਼ਹੂਰ ਆਈਐਸਆਈ ਏਜੰਟ ਦੇ ਨਾਲ ਰਹਿੰਦਾ ਸੀ ਅਤੇ ਸੌਂਦਾ ਸੀ, ਉਸਨੇ ਸਰਕਾਰੀ ਮਾਮਲਿਆਂ ਵਿੱਚ ਗੰਭੀਰ ਦਖਲਅੰਦਾਜ਼ੀ ਦੇ ਨਿਰਦੇਸ਼ਾਂ ਦਾ ਜ਼ਿਕਰ ਨਹੀਂ ਕੀਤਾ ਅਤੇ ਬਹੁਤ ਸਾਰੇ ਪੈਸੇ ਵਿਦੇਸ਼ੀ ਖਾਤਿਆਂ ਵਿੱਚ ਪਾ ਦਿੱਤੇ ਗਏ।

ਦੱਸ ਦੇਈਏ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕੀਤੀ ਅਤੇ ਵਾਰ -ਵਾਰ "ਅਪਮਾਨ" ਕਰਨ 'ਤੇ ਨਾਰਾਜ਼ਗੀ ਅਤੇ ਨਾਖੁਸ਼ੀ ਜ਼ਾਹਰ ਕੀਤੀ।

ਕਿਆਸਰਾਈਆਂ ਲਾਗਾਈਆਂ ਜਾ ਰਹੀਆਂ ਸੀ ਕਿ ਹਾਈ ਕਮਾਨ ਵੱਲੋਂ ਕੈਪਟਨ ਉਤੇ ਅਸਤੀਫੇ ਲ਼ਈ ਦਬਾਅ ਬਣਾਇਆ ਸੀ। ਕੈਪਟਨ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇਣ ਦਾ ਫੈਸਲਾ ਕੀਤਾ। ਕੈਪਟਨ ਨੂੰ ਹਾਈਕਮਾਨ ਨੇ ਸਨਮਾਨਜਨਕ ਤਰੀਕੇ ਨਾਲ ਅਹੁਦਾ ਛੱਡਣ ਦਾ ਮੌਕਾ ਦਿੱਤਾ ਸੀ। ਇਸੇ ਲਈ ਮੀਟਿੰਗ ਸ਼ਾਮ ਨੂੰ ਰੱਖੀ ਗਈ ਸੀ।

ਇਹ ਵੀ ਪੜ੍ਹੋ:‘ਸਾਢੇ ਚਾਰ ਸਾਲ ਕੈਪਟਨ ਦੇ ਨਾਲ-ਨਾਲ ਮੰਤਰੀਆਂ ਤੇ ਵਿਧਾਇਕਾਂ ਨੇ ਬਰਾਬਰ ਹੋ ਕੇ ਲੁੱਟਿਆ ਪੰਜਾਬ‘

Last Updated : Sep 19, 2021, 2:35 PM IST

ABOUT THE AUTHOR

...view details