ਪੰਜਾਬ

punjab

ETV Bharat / city

ਭਾਜਪਾ ਦੀ ਨੀਤਿ 'ਪਾੜੋ ਤੇ ਰਾਜ ਕਰੋ': ਅਮਨ ਅਰੋੜਾ - divide and rule

ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਆਗੂ ਭੁੱਖ ਹੜਤਾਲ ਉੱਤੇ ਬੈਠੇ ਸੀ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਵੀ ਹਮਾਇਤ ਕਰ ਭੁੱਖ ਹੜਤਾਲ ਉੱਤੇ ਬੈਠੇ ਸੀ। ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਛੇ ਸਾਲਾਂ ਤੋਂ 'ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ' 'ਤੇ ਚੱਲ ਰਹੇ ਭਾਜਪਾ ਖ਼ਿਲਾਫ਼ ਹੁਣ ਦੇਸ਼ ਇਕਜੁੱਟ ਹੋ ਚੁੱਕਿਆ ਹੈ

ਮੋਦੀ ਸਾਬ੍ਹ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਰਾਜਨੀਤੀ ਟੁੱਟੀ : ਅਰੋੜਾ
ਮੋਦੀ ਸਾਬ੍ਹ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਰਾਜਨੀਤੀ ਟੁੱਟੀ : ਅਰੋੜਾ

By

Published : Dec 15, 2020, 3:14 PM IST

ਚੰਡੀਗੜ੍ਹ: ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਆਗੂ ਭੁੱਖ ਹੜਤਾਲ ਉੱਤੇ ਬੈਠੇ ਸੀ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਵੀ ਹਮਾਇਤ ਕਰ ਭੁੱਖ ਹੜਤਾਲ ਉੱਤੇ ਬੈਠੇ ਸੀ। ਇਸ ਦੌਰਾਨ ਈਟੀਵੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਅਨਾਜ ਸਰਪਲੱਸ ਕਰਨ ਵਾਲੇ ਜੇਕਰ ਕਿਸਾਨ ਭੁੱਖ ਹੜਤਾਲ ਤੇ ਬੈਠਣਗੇ ਤਾਂ ਉਸ ਦਾ ਦੁਨੀਆਂ ਭਰ ਦੇ ਵਿੱਚ ਮਾਨਸਿਕ ਤੌਰ ਉੱਤੇ ਵੱਡਾ ਸੰਦੇਸ਼ ਜਾਵੇਗਾ ਤੇ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਸਰਕਾਰਾਂ ਨੂੰ ਵੀ ਆਵਾਜ਼ ਸੁਣਨੀ ਪੈਂਦੀ ਹੈ

ਮੋਦੀ ਸਾਬ੍ਹ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਰਾਜਨੀਤੀ ਟੁੱਟੀ : ਅਰੋੜਾ
ਫੁੱਟ ਪਾਓ ਤੇ ਰਾਜ ਕਰੋ ਦੀ ਰਾਜਨੀਤੀ ਟੁੱਟੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਛੇ ਸਾਲਾਂ ਤੋਂ 'ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ' 'ਤੇ ਚੱਲ ਰਹੇ ਭਾਜਪਾ ਖ਼ਿਲਾਫ਼ ਹੁਣ ਦੇਸ਼ ਇਕਜੁੱਟ ਹੋ ਚੁੱਕਿਆ ਹੈ ਤੇ ਪੰਜਾਬ ਹਰਿਆਣੇ ਵਿੱਚ ਪਾਣੀਆਂ ਦਾ ਮੁੱਦਾ ਅਤੇ ਹਿੰਦੀ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਖ਼ਤਮ ਹੋ ਚੁੱਕਿਆ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਅਮਲ ਕਰਦਿਆਂ ਹਿੰਦੂ ਮੁਸਲਿਮ ਸਿੱਖ ਇਸਾਈ ਸਭ ਇਸ ਕਿਸਾਨੀ ਸੰਘਰਸ਼ ਵਿਚ ਇਕੱਠੇ ਬੈਠ ਲੰਗਰ ਖਾ ਰਹੇ ਹਨ ਤੇ ਨਵੇਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ ਤੇ ਮੋਦੀ ਤੇ ਤੰਜ ਕੱਸਦਿਆਂ ਅਰੋੜਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬੀਆਂ ਦਾ ਇਤਿਹਾਸ ਨਹੀਂ ਪਤਾ ਕਿਉਂਕਿ ਉਹ ਪੜ੍ਹਣ ਦੀ ਉਮਰ 'ਚ ਚਾਹ ਵੇਚਦੇ ਸੀ।

ABOUT THE AUTHOR

...view details