ਚੰਡੀਗੜ੍ਹ :(ਨੀਰਜ ਬਾਲੀ) ਗਾਂਧੀ ਭਵਨ ਚੰਡੀਗੜ੍ਹ ਵਿਖੇ ਸੀਐਮ ਚੰਨੀ ਦੀ ਅਗਵਾਈ ਚ ਸੂਬੇ ਕਈ ਡਿਗਗਜ ਕਾਂਗਰਸੀ ਲੀਡਰਾਂ ਨੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਮੀਡਿਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਭਾਜਪਾ ਨੂੰ ਲੈਕੇ ਇਕ ਅਹਿਮ ਬਿਆਨ ਦਿੱਤਾ ਓਹਨਾ ਕਿਹਾ ਕਿ ਉਹ ਬਾਪੂ ਗਾਂਧੀ ਦੀ ਸੋਹੰ ਚੁੱਕਦੇ ਨੇ ਕਿ ਉਹ ਅਤੇ ਪੰਜਾਬ ਕਾਂਗਰਸ ਭਾਜਪਾ ਨੂੰ ਪਹਿਲਾਂ ਸੂਬੇ ਚੋਣ ਅਤੇ ਫਿਰ ਦੇਸ਼ ਚੋਣ ਬਾਹਰ ਕੱਢ ਦੇਣਗੇ, ਦਰਅਸਲ ਇਹ ਤਲਖ਼ ਬਿਆਨ ਲਖੀਮਪੁਰ ਘਟਨਾ ਦੇ ਕਥਿਤ ਵਾਇਰਲ ਵੀਡੀਓ ਤੋਂ ਬਾਅਦ ਆਇਆ ਹੈ।
ਦੇਸ਼ ਦੇ ਨੌਜਵਾਨ ਨੂੰ ਸ਼ਹੀਦਾਂ ਵੱਲ ਵੇਖਣ ਲਈ ਮਜਬੂਰ ਨਾ ਕਰੇ ਮੋਦੀ ਸਰਕਾਰ ਮਨਪ੍ਰੀਤ ਬਾਦਲ ਤੋਂ ਬਾਅਦ ਪੱਤਰਕਾਰਾਂ ਨੇ ਪੰਜਾਬ ਦੇ ਮੁੱਖਮੰਤਰੀ ਚੰਨੀ ਨਾਲ ਵੀ ਗੱਲ ਕੀਤੀ ਉਨ੍ਹਾਂ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ 'ਚ ਰੱਖਣੇ 'ਤੇ ਕਿਹਾ 'ਇਹ ਕਾਰਵਾਈ ਬੇਹੱਦ ਨਿੰਦਣਯੋਗ ਹੈ' ਦੱਸ ਦਈਏ ਕਿ ਪ੍ਰਿਯੰਕਾ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਓਹਨਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ 'ਤੇ ਸ਼ਾਂਤੀ ਭੰਗ ਕਰਨ ਦੀ ਧਾਰਾ ਦੇ ਨਾਲ-ਨਾਲ ਕਈ ਹੋਰ ਧਾਰਾਵਾਂ ਦੇ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ।
ਸੀਐਮ ਚੰਨੀ ਨੇ ਲਖੀਮਪੁਰ ਮਸਲੇ 'ਤੇ ਸਾਹਮਣੇ ਆਈ ਕਥਿਤ ਵੀਡੀਓ ਦੇ ਮਾਮਲੇ 'ਚ ਸਖਤੀ ਭਰੇ ਲਹਿਜੇ 'ਚ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਜਾਣਬੁੱਝ ਕੇ ਗੱਡੀ ਨਾਲ ਦਰੜਿਆ ਗਿਆ ਜੋਕਿ ਮੰਦਭਾਗਾ ਹੈ, ਉਨ੍ਹਾਂ ਭਾਜਪਾ ਲੀਡਰ ਦੇ ਉਸ ਬਿਆਨ ਦਾ ਹਵਾਲਾ ਵੀ ਦਿੱਤਾ ਜਿਸ 'ਚ ਭਾਜਪਾ ਆਗੂ ਸਾਫ਼ ਤੌਰ 'ਤੇ ਕਿਸਾਨਾਂ ਨੂੰ ਧਮਕੀ ਦੇ ਰਿਹਾ ਸੀ।
ਸੀਐਮ ਚੰਨੀ ਨੇ ਇਸ ਕਾਂਡ ਨੂੰ ਜਲਿਆਂਵਾਲਾ ਬਾਗ਼ ਦੇ ਨਾਲ ਜੋੜਦਿਆਂ ਕਿਹਾ ਕਿ ਇਸ ਹਾਦਸੇ ਨੇ ਉਸ ਵਕ਼ਤ ਦੀ ਯਾਦ ਦੁਆ ਦਿੱਤੀ ਜਦੋਂ ਜਨਰਲ ਡਾਇਰ ਨੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਵਾਈਆਂ ਸਨ।
ਸੀਐਮ ਚੰਨੀ ਨੇ ਕੱਲ੍ਹ ਕਿ ਅਜਿਹਾ ਨਿਯਮ ਇਸ ਦੇਸ਼ 'ਚ ਨਹੀਂ ਚਲੇਗਾ। ਉਨ੍ਹਾਂ ਕਿਹਾ ਕਿ ਅੱਜ ਸਾਰੇ ਵਾਸੀਆਂ ਦਾ ਖੂਨ ਖੋਲ ਰਿਹਾ ਹੈ ਇਸ ਲਈ ਉਹ ਆਪਣੇ ਸਾਥੀਆਂ ਦੇ ਨਾਲ ਮਹਾਤਮਾ ਗਾਂਧੀ ਜੀ ਦੇ ਚਰਨਾਂ 'ਚ ਆਕੇ ਬੈਠੇ ਨੇ ਤਾ ਜੋਂ ਉਨ੍ਹਾਂ ਨੂੰ ਸ਼ਕਤੀ ਮਿਲੇ ਅਤੇ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਸਕਣ।
ਇਹ ਵੀ ਪੜ੍ਹੋ:ਜੈਪੁਰ ਨਹੀਂ ਜਾਣਗੇ ਸੀਐੱਮ ਚੰਨੀ, ਖਰਾਬ ਸਿਹਤ ਦਾ ਦਿੱਤਾ ਹਵਾਲਾ
ਸੀਐਮ ਚੰਨੀ ਨੇ ਕੇਂਦਰ ਨੂੰ ਲਲਕਾਰਦੇ ਹੋਏ ਕਿਹਾ ਕਿ ਕੇਂਦਰ ਦੇਸ਼ ਦੇ ਨੌਜਵਾਨ ਨੂੰ ਮਜਬੂਰ ਨਾ ਕਰੇ ਕਿ ਉਹ ਦੇਸ਼ 'ਚ ਲੋਕਤੰਤਰ ਨੂੰ ਮਜਬੂਤ ਕਾਰਨ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਵੱਲ ਵੇਖਣ।
ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਜਰੂਰਤ ਹੈ ਕਿ ਜਨਤਾ ਦੀ ਆਵਾਜ਼ ਨੂੰ ਪਹਿਚਾਣਿਆ ਜਾਵੇ ਕੇਂਦਰ ਨੂੰ ਸ਼ੀਸ਼ਾ ਵਿਖਾਉਂਦੇ ਹੋਏ ਚੰਨੀ ਨੇ ਕਿਹਾ ਕਿ ਲੋਕਤੰਤਰ 'ਚ ਸਰਕਾਰਾਂ ਨੂੰ ਜਨਤਾ ਦੇ ਹਿਸਾਬ ਨਾਲ ਚਲਣਾ ਚਾਹੀਦਾ ਹੈ ਨਾ ਕਿ ਆਪਣੀਆਂ ਮਨਮਰਜੀਆਂ ਕਰਨੀਆਂ ਚਾਹੀਦੀਆਂ ਨੇ।
ਚੰਨੀ ਨੇ ਮੀਡਿਆ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਅੱਜ ਦਾ ਕਿਸਾਨ ਪਰੇਸ਼ਾਨ ਹੈ ਦੇਸ਼ ਦਾ ਕਿਸਾਨ ਮਰ ਰਿਹਾ ਹੈ ਇਸਨੂੰ ਸਮਝਦੇ ਹੋਏ ਤਿੰਨ ਖੇਤੀ ਬਿੱਲ ਵਾਪਸ ਲੈਣੇ ਚਾਹੀਦੇ ਨੇ। ਉਨ੍ਹਾਂ ਮੋਦੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਭਾਜਪਾ ਦੇ ਲੀਡਰਾਂ ਨੂੰ ਰੋਕਣ, RSS ਨੂੰ ਰੋਕਣ, ਕਿਉਂਕਿ ਅਜਿਹਾ ਦੇਸ਼ 'ਚ ਨਹੀਂ ਚਲੇਗਾ। ਚੰਨੀ ਨੇ ਕਿਹਾ ਕਿ ਦੇਸ਼ ਸਦਾ ਹੈ ਇਹ ਦੇਸ਼ ਦੇਸ਼ ਵਾਸੀਆਂ ਦਾ ਹੈ।
ਉਨ੍ਹਾਂ ਕਿਹਾ ਕਿ ਉਹ ਅਮਿਤ ਸ਼ਾਹ ਨਾਲ ਅੱਜ ਇਸੇ ਮੁੱਦੇ ਲਈ ਮਿਲਣ ਜਾ ਰਹੇ ਨੇ। ਹਰਿਆਣਾ ਦੇ ਸੀਐਮ ਦੇ ਡੰਡੇ ਵਾਲੇ ਬਿਆਨ ਤੇ ਪ੍ਰਤੀਕਰਮ ਦੇਂਦੇ ਹੋਏ ਉਨ੍ਹਾਂ ਕਿਹਾ ਕਿ ਸੀਐਮ ਚਾਹੇ ਕਿਸੇ ਸੂਬੇ ਦਾ ਕਿਉਂ ਨਾ ਹੋਵੇ ਡੰਡੇ ਦਾ ਰਾਜ ਨਹੀਂ ਚਲੇਗਾ ਇਸ ਦੇਸ਼ 'ਚ ਸਿਰਫ ਲੋਕਤੰਤਰ ਦਾ ਰਾਜ ਚਲੇਗਾ।