ਪੰਜਾਬ

punjab

ETV Bharat / city

ਵਿਧਾਇਕ ਐੱਨ ਕੇ ਸ਼ਰਮਾ ਨੇ 'ਆਪ' ਤੇ ਕਾਂਗਰਸ ਸਰਕਾਰ ਖ਼ਿਲਾਫ਼ ਵਿੰਨ੍ਹੇ ਨਿਸ਼ਾਨੇ

ਅਵਾਰਾ ਪਸ਼ੂਆਂ ਦੇ ਮਾਮਲੇ 'ਚ ਵਿਧਾਇਕ ਐੱਨ ਕੇ ਸ਼ਰਮਾ ਨੇ ਗੰਭੀਰਤਾ ਵਿਖਾਉਂਦਿਆਂ ਹੋਇਆਂ ਉਨ੍ਹਾਂ ਕਾਂਗਰਸ ਸਰਕਾਰ 'ਤੇ ਕਈ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਵਿਧਾਇਕ ਅਮਨ ਅਰੋੜਾ ਦੇ ਅਵਾਰਾ ਪਸ਼ੂਆਂ ਨੂੰ ਲੈ ਦਿੱਤੇ ਬਿਆਨਾਂ ਨੂੰ ਵੀ ਨਿੰਦਣਯੋਗ ਦੱਸਿਆ ਹੈ।

ਵਿਧਾਇਕ ਐੱਨ ਕੇ ਸ਼ਰਮਾ ਨੇ 'ਆਪ' ਤੇ ਕਾਂਗਰਸ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ
ਵਿਧਾਇਕ ਐੱਨ ਕੇ ਸ਼ਰਮਾ ਨੇ 'ਆਪ' ਤੇ ਕਾਂਗਰਸ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ

By

Published : Feb 27, 2020, 5:57 PM IST

ਚੰਡੀਗੜ੍ਹ: ਜ਼ੀਰਕਪੁਰ ਤੋਂ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਗਊ ਸੈਸ ਨੂੰ ਲੈ ਕੇ ਕਈ ਵੱਡੇ ਸਿਆਸੀ ਆਗੂਆਂ 'ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦਾ ਮਾਮਲਾ ਇੱਕ ਗੰਭੀਰ ਸੱਮਸਿਆ ਹੈ, ਜਿਸ ਨੂੰ ਲੈ ਕੇ ਹਰ ਸੈਸ਼ਨ 'ਚ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੇ ਆਪਣੀ ਸਰਕਾਰ ਦੇ ਸਮੇਂ ਇਨ੍ਹਾਂ ਅਵਾਰਾ ਪਸ਼ੂਆਂ ਲਈ ਕਈ ਸ਼ੈਲਟਰ ਬਣਾਏ ਤੇ ਪੈਸੇ ਵੀ ਜਾਰੀ ਕੀਤੇ ਤਾਂ ਜੋਂ ਅਵਾਰਾ ਪਸ਼ੂਆਂ ਦੀ ਸ਼ਾਂਭ ਸੰਭਾਲ ਹੋ ਸਕੇ।

ਵਿਧਾਇਕ ਐੱਨ ਕੇ ਸ਼ਰਮਾ ਨੇ 'ਆਪ' ਤੇ ਕਾਂਗਰਸ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ

ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ 'ਤੇ ਨਿਸ਼ਾਨੇ ਵਿੰਨ੍ਹਦੇ ਹੋਏ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਜੇ ਲੋਕ ਬਕਰਾ ਖਾ ਸਕਦੇ ਹਨ ਤਾਂ ਵਿਦੇਸ਼ੀ ਗਊ ਦਾ ਮਾਸ ਕਿਉ ਨਹੀਂ ਖਾ ਸਕਦੇ, ਉਨ੍ਹਾਂ ਕਿਹਾ ਕਿ ਇਹ ਸਭ ਗੱਲਾਂ ਸਾਡੇ ਸਭਿਆਚਾਰ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਆਪ ਆਗੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।

ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਸ਼ਰਮਾ ਨੇ ਕਿਹਾ ਕਿ ਸਰਕਾਰ ਗਊ ਅਸੈਸ ਦੇ ਨਾਂਅ ਉੱਤੇ ਰਹ ਸਾਲ ਕਰੋੜਾ ਰੁਪਏ ਇੱਕਠੇ ਕਰਦੀ ਹੈ, ਜੇ ਉਹ ਅੱਧੇ ਪੈਸੇ ਵੀ ਗਊ 'ਤੇ ਲਗਾ ਦੇਣ ਤਾਂ ਅਵਾਰਾ ਪਸ਼ੂਆਂ ਦੀ ਗਿਣਤੀ ਘਟੇਗੀ।

ABOUT THE AUTHOR

...view details