ਲੁਧਿਆਣਾ: ਪੰਜਾਬ ਦੇ ਬਣੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਬੀਤੇ ਦਿਨ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਰਾਏ ‘ਤੇ ਕਰਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਅੱਜ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਕੁਲਦੀਪ ਵੈਦ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸਫ਼ਾਈ (Clarification on Jet) ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਐਮਰਜੈਂਸੀ ‘ਚ ਦਿੱਲੀ ਜਾਣਾ ਜ਼ਰੂਰੀ ਸੀ। ਜਰੂਰੀ ਬੈਠਕ ਵਿੱਚ ਹਿੱਸਾ ਲੈਣ ਜਾਣਾ ਸੀ, ਇਸ ਕਰਕੇ ਮੌਸਮ ਖਰਾਬ ਸੀ ਤੇ ਪ੍ਰੋਟੋਕੋਲ ਦੇ ਤਹਿਤ ਹੀ ਉਨ੍ਹਾਂ ਵੱਲੋਂ ਹਵਾਈ ਯਾਤਰਾ ਕੀਤੀ ਗਈ ਸੀ।
ਪੂਰਿਆ ਚੰਨੀ ਤੇ ਸਿੱਧੂ ਦਾ ਪੱਖ
ਉਨ੍ਹਾਂ ਕਿਹਾ ਕਿ ਵਿਰੋਧੀ ਇਸ ਦਾ ਬਿਨਾ ਵਜ੍ਹਾ ਮੁੱਦਾ ਬਣਾ ਰਹੇ ਹਨ, ਕੁਲਦੀਪ ਵੈਦ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ‘ਤੇ ਤੰਜ ਕੱਸਦਿਆਂ ਕਿਹਾ ਕਿ ਕੇਜਰੀਵਾਲ ਖ਼ੁਦ ਹਵਾਈ ਯਾਤਰਾਵਾਂ ਕਰਦੇ ਰਹੇ ਨੇ ਜਦੋਂ ਕਿ ਅਕਾਲੀ ਦਲ ਵੱਲੋਂ ਤਾਂ ਆਪਣੇ ਕਾਰਜਕਾਲ ਦੇ ਦੌਰਾਨ 121 ਇੱਕ ਕਰੋੜ ਰੁਪਏ ਹਵਾਈ ਯਾਤਰਾਵਾਂ ‘ਤੇ ਹੀ ਖਰਚ ਦਿੱਤਾ ਗਿਆ।
ਪੁਰਾਣੇ ਮੰਤਰੀਆਂ ਨੇ ਕੀਤਾ ਚੰਗਾ ਕੰਮ
ਕਾਂਗਰਸ ਦੇ ਚਾਰ ਥੰਮ੍ਹ ਕਰਨਗੇ ਵਧੀਆ ਕੰਮ:ਵੈਦ
ਇਸ ਦੌਰਾਨ ਪੰਜਾਬ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਕੁਲਦੀਪ ਵੈਦ ਨੇ ਕਿਹਾ ਕਿ ਜੋ ਪੁਰਾਣੇ ਕੈਬਨਿਟ ਮੰਤਰੀ ਨੇ ਉਨ੍ਹਾਂ ਨੇ ਵੀ ਚੰਗਾ ਕੰਮ ਕੀਤਾ ਪਰ ਪੰਜਾਬ ਦੀ ਬਿਹਤਰੀ ਲਈ ਇਸ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਸ ਨੂੰ ਸਕਾਰਾਤਮਕ ਤੌਰ ‘ਤੇ ਲੈਣਾ ਚਾਹੀਦਾ ਹੈ। ਉੱਥੇ ਹੀ ਨਵਜੋਤ ਸਿੱਧੂ ‘ਤੇ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਦੇਸ਼ ਵਿਰੋਧੀ ਹੋਣ ਦੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਲੈ ਕੇ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਦੇਸ਼ ਦਰੋਹੀ ਹੈ ਤਾਂ ਨਰਿੰਦਰ ਮੋਦੀ ਵੀ ਦੇਸ਼ ਦਰੋਹੀ ਹੈ, ਕਿਉਂਕਿ ਉਹ ਵੀ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸੀ।
ਚੰਨੀ ਪੜ੍ਹੇ ਲਿਖੇ ਸੂਝਵਾਨ ਆਗੂ
ਕਾਂਗਰਸੀ ਵਿਧਾਇਕ ਨੇ ਇਸ ਦੌਰਾਨ ਕਿਹਾ ਕਿ ਚਰਨਜੀਤ ਸਿੰਘ ਚੰਨੀ ਪੜ੍ਹੇ ਲਿਖੇ ਸੂਝਵਾਨ ਅਤੇ ਆਮ ਲੋਕਾਂ ਚ ਵਿਚਰਨ ਵਾਲੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੀ ਬਿਹਤਰੀ ਲਈ ਉਹ ਕੰਮ ਕਰਵਾਉਣਗੇ ਅਤੇ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਉਨ੍ਹਾਂ ਸਬੰਧੀ ਵੀ ਜਲਦ ਹੀ ਫ਼ੈਸਲੇ ਲਏ ਜਾਣਗੇ। ਵੈਦ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੌਰਾਨ ਕੰਮ ਕਰਨ ਵਾਲੀ ਪੁਰਾਣੀ ਅਫਸਰਸ਼ਾਹੀ ਬਦਲੀ ਜਾਵੇਗੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਹਿਤ ਨਵੇਂ ਅਫਸਰ ਨਵੇਂ ਅੰਦਾਜ ਵਿੱਚ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਚੰਨੀ ਕੰਮ ਕਰ ਰਹੇ ਹਨ, ਉਸ ਤਰ੍ਹਾਂ ਨਾਲ ਛੇ ਮਹੀਨਿਆਂ ਵਿੱਚ ਹੋਣ ਵਾਲਾ ਕੰਮ ਤਿੰਨ ਮਹੀਨੇ ਵਿੱਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਚੌਪਰ 'ਚ ਦਿੱਲੀ ਜਾਕੇ ਕਸੂਤੇ ਫਸੇ ਚੰਨੀ, ਵਿਰੋਧੀਆਂ ਨੇ ਕੀਤੇ ਤਿੱਖੇ ਵਾਰ