ਪੰਜਾਬ

punjab

ETV Bharat / city

ਕੈਪਟਨ ਤੇ ਕਾਂਗਰਸ ਲਈ ''ਮਿਸ਼ਨ-2022'' ਦੂਰ ਦੀ ਕੌਡੀ !

2022 ਚ ਯੂ.ਪੀ ਦੇ ਨਾਲ ਨਾਲ ਪੰਜਾਬ ਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ । ਹਾਲਾਂਕਿ ਖੁਦ ਨੂੰ ਸਿਆਸਤ ਤੋਂ ਵੱਖ ਕਰਨ ਦਾ ਐਲਾਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ 2022 ਲਈ ਇੱਕ ਹੋਰ ਪਾਰੀ ਖੇਡਣ ਦਾ ਮਨ ਬਣਾ ਚੁੱਕੇ ਨੇ ਪਰ ਕਾਂਗਰਸ ਦੇ ਨਾਲ ਨਾਲ ਕੈਪਟਨ ਲਈ ਵੀ 2022 ਦਾ ਰਾਹ ਕੰਢਿਆਂ ਭਰਿਆ ਰਹਿਣ ਵਾਲਾ ਹੈ। ਕੈਪਟਨ ਦੇ ਸਾਹਮਣੇ 2022 ਲਈ ਕਈ ਵੱਡੀਆਂ ਚਣੌੌਤੀਆਂ ਹਨ।

ਕੈਪਟਨ ਤੇ ਕਾਂਗਰਸ ਲਈ ''ਮਿਸ਼ਨ-2022'' ਦੂਰ ਦੀ ਕੌਡੀ !
ਕੈਪਟਨ ਤੇ ਕਾਂਗਰਸ ਲਈ ''ਮਿਸ਼ਨ-2022'' ਦੂਰ ਦੀ ਕੌਡੀ !

By

Published : May 3, 2021, 10:44 PM IST

Updated : May 3, 2021, 10:55 PM IST

ਚੰਡੀਗੜ੍ਹ: ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਪੁੱਡੂਚੇਰੀ ਤੇ ਕੇਰਲ ਦੇ ਚੋਣ ਨਤੀਜਿਆਂ ਨੇ ਪਹਿਲਾਂ ਹੀ ਹਾਸ਼ੀਏ ਉੱਤੇ ਖੜ੍ਹੀ ਕਾਂਗਰਸ ਦੀ ਕਮਰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤੀ ਹੈ। ਦੇਸ਼ ਭਰ ਚ ਆਪਣਾ ਆਧਾਰ ਬੁਰੀ ਤਰਾਂ ਗਵਾ ਚੁੱਕੀ ਕਾਂਗਰਸ ਨੂੰ ਹੁਣ ਆਸ ਸਿਰਫ਼ ਪੰਜਾਬ ਤੋਂ ਬਚੀ ਹੈ। ਜਿੱਥੇ ਕੈਪਟਨ ਅਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਹੈ।

2022 ਚ ਯੂ.ਪੀ ਦੇ ਨਾਲ ਨਾਲ ਪੰਜਾਬ ਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ । ਹਾਲਾਂਕਿ ਖੁਦ ਨੂੰ ਸਿਆਸਤ ਤੋਂ ਵੱਖ ਕਰਨ ਦਾ ਐਲਾਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ 2022 ਲਈ ਇੱਕ ਹੋਰ ਪਾਰੀ ਖੇਡਣ ਦਾ ਮਨ ਬਣਾ ਚੁੱਕੇ ਨੇ ਪਰ ਕਾਂਗਰਸ ਦੇ ਨਾਲ ਨਾਲ ਕੈਪਟਨ ਲਈ ਵੀ 2022 ਦਾ ਰਾਹ ਕੰਢਿਆਂ ਭਰਿਆ ਰਹਿਣ ਵਾਲਾ ਹੈ। ਕੈਪਟਨ ਦੇ ਸਾਹਮਣੇ 2022 ਲਈ ਕਈ ਵੱਡੀਆਂ ਚਣੌੌਤੀਆਂ ਹਨ।

2022 'ਚ ਮੁੜ ਸੱਤਾ ਦਾ ਸੁਫਨਾ ਦੇਖ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ 2017 ਚ ਕੈਪਟਨ ਨੂੰ ਸੱਤਾ ਤੱਕ ਪਹੁੰਚਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਭਵਿੱਖ ਵਿੱਚ ਕਿਸੇ ਵੀ ਪਾਰਟੀ ਲਈ ਕੋਈ ਰਣਨੀਤੀ ਤਿਆਰ ਨਾ ਕਰਨ ਦਾ ਐਲਾਨ ਕਰ ਦਿੱਤਾ। ਪ੍ਰਸ਼ਾਂਤ ਕਿਸ਼ੋਰ ਨੇ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਜਗ੍ਹਾ ਨੂੰ ਛੱਡ ਰਹੇ ਹਨ’ ਅਤੇ ਕਿਸੇ ਵੀ ਪਾਰਟੀ ਲਈ ਰਣਨੀਤਿਕ ਸਲਾਹਕਾਰ ਵਜੋਂ ਸੇਵਾ ਨਹੀਂ ਕਰਨਗੇ।

ਪ੍ਰਸ਼ਾਂਤ ਕਿਸ਼ੋਰ ਦੇ ਇਸ ਬਿਆਨ ਤੋਂ ਬਅਦ ਬੇਸ਼ੱਕ ਪੰਜਾਬ ਦੀ ਸਿਆਸਤ ਚ ਨਵੀਂ ਚਰਚਾ ਛਿੜ ਗਈ ਹੈ ਪਰ ਪੰਜਾਬ ਕਾਂਗਰਸ ਲਈ ਕਿਸੇ ਝਟਕੇ ਤੋਂ ਘੱਟ ਨਹੀਂ। ਕੈਪਟਨ ਦੇ 2022 ਦੀ ਰਾਹ ਚ ਸਭ ਵੱਡਾ ਰੋੜਾ ਆਪਣੇ ਵੀ ਬਣਨ ਵਾਲੇ ਹਨ। ਜਿਨ੍ਹਾਂ ਚ ਸਭ ਤੋਂ ਵੱਡਾ ਨਾਮ ਹੈ ਨਵਜੋਤ ਸਿੰਘ ਸਿੱਧੂ ਹੈ। ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਤਕਰਾਰ ਲਗਾਤਾਰ ਵਧਦੀ ਜਾ ਰਹੀ ਹੈ। ਸਿੱਧੂ ਨੇ ਕੈਪਟਨ ਖਿਲਾਫ਼ ਖੁੱਲ਼੍ਹ ਕੇ ਮੋਰਚਾ ਖੋਲ੍ਹ ਦਿੱਤਾ ਹੈ। ਤਾਂ ਕੈਪਟਨ ਵੀ ਸਿੱਧੂ ਲਈ ਦਰਵਾਜੇੇ ਬੰਦ ਹੋਣ ਦੀ ਗੱਲ ਕਹਿ ਚੁੱਕੇ ਨੇ।

ਗੱਲ ਸਿੱਧੂ ਤੱਕ ਹੀ ਸੀਮਤ ਨਹੀਂ । ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਨੂੰ ਇਨਸ਼ਾਫ ਦਿਵਾਉਣਾ ਕੈਪਟਨ ਦਾ ਸਭ ਤੋਂ ਵੱਡਾ ਚੋਣ ਵਾਅਦਾ ਸੀ। ਜੋ ਕਰੀਬ ਸਾਢੇ 4 ਸਾਲ ਬੀਤ ਜਾਣ ਦੇ ਬਾਅਦ ਵੀ ਅਧੂਰਾ ਹੈ। ਅਜਿਹੇ ਚ ਕਾਂਗਰਸ ਦੇ ਕਈ ਵਿਧਾਇਕ ਤੇ ਮੰਤਰੀ ਵੀ ਚਿੰਤਤ ਹਨ। ਜਾਣਕਾਰੀ ਦੇ ਮੁਤਾਬਕ ਬੀਤੇ ਦਿਨੀ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਇਸੇ ਮੁੱਦੇ ਉਤੇ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਕੈਪਟਨ ਨੇ ਦੋਵੇਂ ਅਸਤੀਫੇ ਨਾ ਮਨਜ਼ੂਰ ਕਰ ਦਿੱਤੇ। ਆਪਣੇ ਖਿਲਾਫ ਇੱਕਦਮ ਉੱਠੀ ਬਗਾਵਤ ਤੋਂ ਬਾਅਦ ਹਾਲਾਂਕਿ ਕੈਪਟਨ ਨੇ ਸਾਰੇ ਵਿਧਾਇਕਾਂ ਦੀ ਨਬਜ਼ ਟਟੋਲਣ ਲਈ ਵਨ ਟੂ ਵਨ ਮੀਟਿੰਗਾਂ ਵੀ ਕੀਤੀਆਂ।

ਕੈਪਟਨ ਤੇ ਕਾਂਗਰਸ ਲਈ ''ਮਿਸ਼ਨ-2022'' ਦੂਰ ਦੀ ਕੌਡੀ !

ਖੈਰ ਇਨ੍ਹਾਂ ਚਣੌਤੀਆਂ ਤੋਂ ਸਾਫ ਹੈ ਕਿ ਕਾਂਗਰਸ ਤੇ ਕੈਪਟਨ ਲਈ 2022 ਦੀ ਰਾਹ ਅਸਾਨ ਨਹੀਂ ਹੈ। ਜੇਕਰ ਗੱਲ ਸਿੱਧੂ ਦੀ ਕੀਤੀ ਜਾਵੇ ਤਾਂ 2022 ਕੈਪਟਨ ਨੂੰ ਸਭ ਤੋਂ ਵੱਡਾ ਡੈਮਿਜ਼ ਸਿੱਧੂ ਹੀ ਕਰਨਗੇ। ਇਹ ਮੰਨਣਾ 2017 ਪ੍ਰਸ਼ਾਂਤ ਕਿਸ਼ੋਰ ਦੀ ਟੀਮ ਚ ਕੰਮ ਕਰ ਚੁੱਕੇ ਸਤੀਸ਼ ਕੁਮਾਰ ਦਾ। ਸ਼ਤੀਸ਼ ਕੁਮਾਰ ਮੁਤਾਬਕ ਪ੍ਰਸ਼ਾਤ ਕਿਸ਼ੋਰ ਵੀ ਸਿੱਧੂ ਨੂੰ ਕਾਂਗਰਸ ਚ ਵੱਡੀ ਜਿੰਮੇਵਾਰੀ ਦੇਣ ਦੇ ਹੱਕ ਸਨ। ਪਰ ਹੁਣ ਹਲਾਤ ਬਦਲ ਚੁੱਕੇ ਹਨ। ਸਿੱਧੂ ਕੈਪਟਨ ਤੋਂ ਖਫਾ ਨੇ। ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਦਾ ਮੁੱਦਾ ਬਰਕਾਰ ਹੈ।ਸਤੀਸ਼ ਕੁਮਾਰ ਮੁਤਾਬਕ ਇਹ ਸਾਰੇ ਹਾਲਤ ਵੇਖ ਕੇ ਹੀ ਪ੍ਰਸ਼ਾਤ ਕਿਸ਼ੋਰ ਨੇ 2022 ਚ ਪੈਰ ਖਿੱਚਣ ਦਾ ਫੈਸਲਾ ਲਿਆ ਹੋ ਸਕਦਾ ਹੈ।

Last Updated : May 3, 2021, 10:55 PM IST

ABOUT THE AUTHOR

...view details