ਚੰਡੀਗੜ੍ਹ: ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਕੈਬਨਿਟ ਮੰਤਰੀਆਂ ਦੇ ਚਿਹਰੇ ‘ਤੇ ਉਹ ਗੁੱਸਾ ਅਤੇ ਬੌਖਲਾਹਟ ਨਜ਼ਰ ਆਉਣ ਲੱਗੀ ਹੈ। ਕਾਂਗਰਸੀ ਕਲੇਸ਼ ਨੂੰ ਲੈਕੇ ਮੀਡੀਆ ਵੱਲੋਂ ਕੀਤੇ ਸਵਾਲ ‘ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਬੋਲ ਵਿਗੜੇ ਵਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਮੀਡੀਆ ਉੱਪਰ ਹੀ ਵੱਡੇ ਇਲਜ਼ਾਮ ਲਗਾ ਦਿੱਤੇ। ਮੀਡੀਆ ਵੱਲੋਂ ਰੰਧਾਵਾ ਤੋਂ ਕਾਂਗਰਸ ਦੇ ਚਾਲੀ ਵਿਧਾਇਕਾਂ ਵੱਲੋਂ ਸੋਨੀਆ ਗਾਂਧੀ (Sonia Gandhi) ਨੂੰ ਚਿੱਠੀ ਲਿਖੀ ਚਿੱਠੀ ਸਬੰਧੀ ਪੁੱਛਿਆ ਗਿਆ ਸੀ। ਜਿਸ ਤੇ ਉਹ ਮੀਡੀਆ ਉੱਪਰ ਹੀ ਲੋਹੇ-ਲਾਖੇ ਹੁੰਦੇ ਦਿਖਾਈ ਦਿੱਤੇ। ਜਿਕਰਯੋਗ ਹੈ ਕਿ ਚਿੱਠੀ ‘ਚ ਵਿਧਾਇਕਾਂ ਵੱਲੋਂ ਸੋਨੀਆ ਗਾਂਧੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਲਈ ਕਿਹਾ ਗਿਆ ਸੀ ਇਸ ਸਬੰਧੀ ਰੰਧਾਵਾ ਤੋਂ ਪੁੱਛਿਆ ਗਿਆ ਸੀ।
ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਣ ਵਾਲੇ ਮੰਤਰੀ ਹੁਣ ਮੀਡੀਆ ਦੇ ਸਵਾਲਾਂ ‘ਤੇ ਭੜਕੇ ਸੁਖਜਿੰਦਰ ਰੰਧਾਵਾ ਤੋਂ ਚਿੱਠੀ ਬਾਰੇ ਪੁੱਛਿਆ ਤਾਂ ਉਹ ਬੋਲੇ ਕਿ ਪੰਜਾਬ ਦੀ ਰਾਜਨੀਤੀ ਨੂੰ ਇੰਨਾ ਗੰਦਾ ਨਾ ਕਰੋ। ਰੰਧਾਵਾ ਨੇ ਕਿਹਾ ਕਿ ਲੀਡਰਜ਼ ਨੂੰ ਲੋਕਾਂ ਦੇ ਵਿੱਚ ਬਦਨਾਮ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਚੌਥਾ ਥੰਮ ਮੀਡੀਆ ਤੋਂ ਹੀ ਡੈਮੋਕਰੇਸੀ ਨੂੰ ਖ਼ਤਰਾ ਹੋ ਗਿਆ ਹੈ। ਰੰਧਾਵਾ ਤੋਂ ਵਾਰ-ਵਾਰ ਸਪੱਸ਼ਟ ਜਵਾਬ ਮੰਗਿਆ ਗਿਆ ਕਿ ਕਾਂਗਰਸ ਹਾਈਕਮਾਂਡ ਯਾਨੀ ਕਿ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਗਿਆ ਤਾਂ ਇਸ ਦੌਰਾਨ ਰੰਧਾਵਾ ਵਾਰ-ਵਾਰ ਮੀਡੀਆ ਨੂੰ ਭੜਾਸ ਕੱਢਦੇ ਗੱਡੀ ਵਿੱਚ ਬੈਠ ਕੇ ਚਲੇ ਗਏ।
ਪੰਜਾਬ ਵਿੱਚ ਨਵਜੋਤ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਦਾ ਇੱਕ ਗੁੱਟ ਕੈਪਟਨ ਅਮਰਿੰਦਰ ਸਿੰਘ ਤੋਂ ਸੰਤੁਸ਼ਟ ਨਹੀਂ ਹੈ। ਲਗਾਤਾਰ ਕੈਪਟਨ ਨੂੰ ਕੁਰਸੀ ਤੋਂ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕੈਪਟਨ ਤੋਂ ਬਾਗੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪਰਗਟ ਸਿੰਘ ਦੀ ਅਗਵਾਈ ਵਿੱਚ ਸੋਨੀਆ ਗਾਂਧੀ ਨੂੰ ਇਕ ਪੱਤਰ ਭੇਜਿਆ ਗਿਆ। ਜਿਸ ਵਿੱਚ ਕਿਹਾ ਗਿਆ ਕਿ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਜਾਵੇ। ਇਸ ਵਿੱਚ ਮੁੱਦਾ ਤਾਂ ਹਾਈ ਕਮਾਨ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਅਠਾਰਾਂ ਨੁਕਤਿਆਂ ਦੇ ਫਾਰਮੂਲੇ ਸੀ ਪਰ ਬਾਗੀਆਂ ਦੀ ਮਨਸ਼ਾ ਕੈਪਟਨ ‘ਤੇ ਨਿਸ਼ਾਨਾ ਸਾਧਣਾ ਸੀ। ਇਕ ਪੱਤਰ ਦੇ ਬਾਰੇ ਜਾਣਕਾਰੀ ਲੀਕ ਹੋਣ ਤੋਂ ਬਾਅਦ ਬਾਗ਼ੀਆਂ ਦੇ ਚਿਹਰੇ ‘ਤੇ ਸਾਫ਼ ਨਜ਼ਰ ਆਉਂਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਚੋਣਾਂ ਤੋਂ ਪੰਜ ਮਹੀਨੇ ਪਹਿਲਾਂ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੇ ਪਿੱਛੇ ਕੈਪਟਨ ਹਟਾਓ ਮੁਹਿੰਮ ਹੈ। ਜੇਕਰ ਪੰਜਾਬ ਦੇ ਮੁੱਦਿਆਂ ਦੀ ਫਿਕਰ ਹੁੰਦੀ ਤਾਂ ਸਾਢੇ ਚਾਰ ਸਾਲ ਕਾਂਗਰਸ ਦੇ ਮੰਤਰੀ ਜਾਂ ਵਿਧਾਇਕ ਚੁੱਪ ਨਾ ਰਹਿੰਦੇ। ਪੰਜਾਬ ਕਾਂਗਰਸ ਵਿੱਚ ਬਗ਼ਾਵਤ ਕੋਈ ਨਹੀਂ ਹੈ ਲੰਬੇ ਸਮੇਂ ਤੋਂ ਜਿਹੜੀ ਬਗ਼ਾਵਤ ਚੱਲਦੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨੂੰ ਕਹਿ ਦਿੱਤਾ ਕਿ ਉਹ ਵਿਵਾਦ ਉਨ੍ਹਾਂ ਤੋਂ ਨਹੀਂ ਸੁਲਝ ਰਿਹਾ ਅਤੇ ਹੁਣ ਖੁਦ ਸੋਨੀਆ ਗਾਂਧੀ ਇਸ ਵਿੱਚ ਦਖ਼ਲਅੰਦਾਜ਼ੀ ਦੇਣ।
ਇਹ ਵੀ ਪੜ੍ਹੋ:ਕਾਂਗੜ ਦੇ ਜਵਾਈ ਨੂੰ ਨੌਕਰੀ ‘ਤੇ ਸਿਆਸਤ ਭਖੀ