ਪੰਜਾਬ

punjab

By

Published : Feb 18, 2022, 11:10 AM IST

Updated : Feb 18, 2022, 6:06 PM IST

ETV Bharat / city

ਅਨੁਰਾਗ ਠਾਕੁਰ ਨੇ ਵਿਰੋਧੀਆਂ ਨੂੰ ਲਿਆ ਆੜੇ ਹੱਥ, ਕਿਹਾ- AAP ਦਾ ਮਤਲਬ 'ਅਰਵਿੰਦ ਐਂਟੀ ਪੰਜਾਬ'

ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਚੋਣ ਪ੍ਰਚਾਰ ਕਰਨ ਦਾ ਅੱਜ ਆਖਿਰੀ ਦਿਨ ਹੈ। ਇਸ ਆਖਿਰੀ ਦਿਨ ’ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸਾਧੇ

ਅਨੁਰਾਗ ਠਾਕੁਰ ਨੇ ਵਿਰੋਧੀਆਂ ਨੂੰ ਲਿਆ ਆੜੇ ਹੱਥ
ਅਨੁਰਾਗ ਠਾਕੁਰ ਨੇ ਵਿਰੋਧੀਆਂ ਨੂੰ ਲਿਆ ਆੜੇ ਹੱਥ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਚ ਅੱਜ ਪ੍ਰਚਾਰ ਦਾ ਆਖਿਰੀ ਦਿਨ ਹੈ। ਸਾਰੀਆਂ ਸਿਆਸੀ ਪਾਰਟੀਆਂ ਲਗਾਤਾਰ ਜਨਤਾ ਨੂੰ ਲੁਭਾਉਣ ਚ ਲੱਗੇ ਹੋਏ ਹਨ। ਨਾਲ ਹੀ ਹੋਰ ਰਾਜਨੀਤੀਕ ਪਾਰਟੀਆਂ ਤੇ ਇਲਜ਼ਾਮ ਲਗਾਉਣ ਦੀ ਰਾਜਨੀਤੀ ਵੀ ਲਗਾਤਾਰ ਜਾਰੀ ਹੈ। ਪੰਜਾਬ ਦੇ ਚੋਣ ਦੇ ਆਖਿਰੀ ਪੜਾਅ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ।

ਪ੍ਰੈਸ ਕਾਨਫਰੰਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਦੇ ਚੋਣ ਦੇਸ਼ ਬਹੁਤ ਹੀ ਜਰੂਰੀ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਰਕਾਰ ਦਾ ਤਾਜ਼ ਪਸੰਦ ਨਹੀਂ ਆਇਆ ਉਹ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖ ਰਹੇ ਹਨ ਅਤੇ ਪੰਜਾਬ ’ਚ ਰਾਜ ਕਰਨਾ ਚਾਹੁੰਦੇ ਹਨ। ਕੁਝ ਅਜਿਹੇ ਲੋਕ ਹਨ ਜਿਨ੍ਹਾਂ ਦੀ ਸੱਤਾ ਦੀ ਭੁੱਖ ਖਤਮ ਨਹੀਂ ਹੁੰਦੀ। ਪਰ ਇਨ੍ਹਾਂ ਦੇ ਇਰਾਦੇ ਦੇਸ਼ ਹਿੱਤ ਨਹੀਂ ਹੁੰਦੇ।

ਅਰਵਿੰਦ ਕੇਜਰੀਵਾਲ ’ਤੇ ਸਾਧਿਆ ਨਿਸ਼ਾਨਾ

ਅਨੁਰਾਗ ਠਾਕੁਰ ਨੇ ਕਿਹਾ ਕਿ ਇੱਕ ਨਹੀਂ ਕਈ ਆਮ ਆਦਮੀ ਪਾਰਟੀ ਨੇ ਨੇਤਾਵਾਂ ਨੇ ਅਰਵਿੰਦ ਕੇਜਰੀਵਾਲ ’ਤੇ ਇਲਜ਼ਾਮ ਲਗਾਏ ਹਨ, ਪਰ ਉਨ੍ਹਾਂ ਦਾ ਕੋਈ ਜਵਾਬ ਇਨ੍ਹਾਂ ਇਲਜ਼ਾਮਾਂ ’ਤੇ ਹੁਣ ਤੱਕ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਦਾਹਰਣ ਦੇ ਤੌਰ ’ਤੇ ਦੇਖੋ ਤਾਂ ਦਿੱਲੀ ਚ ਪੰਜਾਬੀ ਇੱਕ ਵੀ ਸਿੱਖ ਮੰਤਰੀ ਨਹੀਂ ਹੈ। ਕੋਈ ਮਹਿਲਾ ਮੰਤਰੀ ਨਹੀਂ ਹੈ। ਸਿੱਖ ਅਧਿਆਪਕਾਂ ਦੀ ਭਰਤੀ ਕਰਨੀ ਸੀ ਉਹ ਨਹੀਂ ਕੀਤੀ। ਆਮ ਆਦਮੀ ਪਾਰਟੀ ਨਾ ਤਾਂ ਪੰਜਾਬ ਦਾ ਹਿੱਤ ਚਾਹੁੰਦੀ ਹੈ ਅਤੇ ਨਾ ਹੀ ਪੰਜਾਬੀਅਤ ਦਾ ਹਿੱਤ।

ਨਸ਼ਾ ਮੁਫਤ ਕਰਨਾ ਚਾਹੁੰਦੇ ਹਨ ਕੇਜਰੀਵਾਲ- ਅਨੁਰਾਗ ਠਾਕੁਰ

ਅਨੁਰਾਗ ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਚ ਨਸ਼ਾ ਮੁਕਤ ਦੀ ਗੱਲ ਕਰਦੇ ਹਨ ਉਹ ਵੀ ਭਗਵੰਤ ਮਾਨ ਨੂੰ ਸੀਐੱਮ ਚਿਹਰੇ ਦੀ ਚੋਣ ਕਰਕੇ ਸਮਝ ਨਹੀਂ ਆ ਰਿਹਾ ਨਸ਼ਾ ਮੁਕਤ ਕਰਨਗੇ ਜਾਂ ਨਸ਼ਾ ਮੁਫਤ ਕਰਨਗੇ। ਦਿੱਲੀ ਦੇ ਕਲੀਨਿਕ ’ਚ ਦਵਾਈ ਨਹੀਂ ਮਿਲੀ। ਐਸਸੀ ਐਸਟੀ ਦਾ ਰਾਖਵਾਂਕਰਨ ਕਿਉਂ ਖਤਮ ਕਰਨਾ ਚਾਹੁੰਦੇ ਹੈ, ਅਰਵਿੰਦ ਕੇਜਰੀਵਾਲ ਦੀ ਕਿਹੜੀ ਸੋਚ ਹੈ। ਕਿਸੇ ਵੀ ਸੂਬੇ ਦੀ ਸੁਰੱਖਿਆ ਅਹਿਮ ਹੈ। ਕਿਉਂਕਿ ਸੁਰੱਖਿਆ ਹੈ ਤਾਂ ਸੂਬਾ ਖੁਸ਼ਹਾਲ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਚ ਪੰਜਾਬੀ ਦੂਜੀ ਭਾਸ਼ਾ ਸੀ ਪਰ ਉਸ ਨੂੰ ਹਟਾ ਕੇ ਉਰਦੂ ਨੂੰ ਸਥਾਨ ਦਿੱਤਾ ਗਿਆ।

'AAP ਮਤਲਬ ਅਰਵਿੰਦ ਐਂਟੀ ਪੰਜਾਬ'

ਪੰਜਾਬ ਨੇ ਅੱਤਵਾਦ ਦਾ ਦੌਰ ਦੇਖਿਆ ਹੈ ਅਤੇ ਜਿਹੜੇ ਲੋਕ ਖਾਲਿਸਤਾਨ ਦੇ ਸੁਪਨੇ ਦੇਖ ਰਹੇ ਹਨ, ਉਨ੍ਹਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ। ਕਿਉਂਕਿ ਉਨ੍ਹਾਂ ਦੇ ਇਰਾਦੇ ਸਾਫ ਨਹੀਂ ਹਨ। ਸਾਲ 2017 ਚ ਅਰਵਿੰਦ ਕੇਜਰੀਵਾਲ ਨੇ ਖਾਲਿਸਤਾਨੀ ਦੇ ਘਰ ਖਾਣਾ ਖਾਂਦਾ ਸੀ। ਆਪ ਚ ਹੀ ਪਾਰਟੀ ਦਾ ਮਤਲਬ ਲੁਕਿਆ ਹੋਇਆ ਹੈ. aap ਦਾ ਮਤਲਬ ਹੈ ਅਰਵਿੰਦ ਐਂਟੀ ਪੰਜਾਬ।

'ਚੰਨੀ ਨੇ ਰਾਜ ਕੀਤਾ ਦਿਨ 111, ਕਮਾਏ ਨੋਟ ਹੋ ਗਏ 9-2-11'

ਅਨੁਰਾਗ ਠਾਕੁਰ ਨੇ ਕਿਹਾ ਕਿ ਜੋ ਮੁੱਖ ਮੰਤਰੀ ਤਬਾਦਲਾ ਟੌਸ ਕਰਕੇ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਕਿਸ ਤਰ੍ਹਾਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹਨ ਜੋ ਟਾਸ ਕਰਕੇ ਫੈਸਲੇ ਲਵੇ। ਕੀ ਬਾਰਡਰ ਸਟੇਟ ਪੰਜਾਬ ਅਜਿਹੇ ਲੋਕਾਂ ਦੇ ਹੱਥਾਂ 'ਚ ਹੋ ਸਕਦਾ ਹੈ, ਨਸ਼ਾ ਮੁਕਤ, ਗੈਂਗ ਮੁਕਤ ਕਿਸਾਨਾਂ ਨੂੰ ਕਰਜੇ ਤੋਂ ਮੁਕਤ ਦੀ ਗੱਲ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਨੇ ਕੀਤੀ ਸੀ ਪਰ ਹੋਇਆ ਨਹੀਂ। ਜੇਲ੍ਹਾਂ ਚ ਗੈਂਗ ਚਲਦੀ ਹੈ ਪੰਜਾਬ ਚ ਪੰਜਾਬ ਦੀ ਜਨਤਾ ਚਾਹੁੰਦੀ ਹੈ। ਈਡੀ ਦੀ ਜਾਂਚ ਭ੍ਰਿਸ਼ਟਾਚਾਰ ਦੇ ਖਿਲਾਫ ਹੁੰਦੀ ਰਹੀ ਹੈ ਅਤੇ ਹੁੰਦੀ ਰਹੇਗੀ।

'ਜਿਨ੍ਹਾਂ ਦੀ ਰਾਜਨੀਤੀ ਝੂਠ ਤੇ ਹੋ ਉਹ ਕੀ ਕਰਨਗੇ ਵਿਕਾਸ'

ਸੀ.ਐਮ ਚਰਨਜੀਤ ਸਿੰਘ ਚੰਨੀ ਵਲੋਂ ਪੀ.ਐਮ ਨੂੰ ਲਿਖੀ ਚਿੱਠੀ 'ਤੇ ਜਾਂਚ ਕਰਵਾਉਣਾ ਦੀ ਮੰਗ ਵੱਖਰੀ ਗੱਲ ਹੈ ਪਰ ਇਹ ਗੱਲ ਸਾਬਤ ਹੁੰਦੀ ਹੈ ਕਿਉਂਕਿ 'ਆਪ' ਦੇ ਸੰਸਥਾਪਕ ਮੈਂਬਰ ਨੇ ਇਹ ਗੱਲ ਕਹੀ ਹੈ ਅਤੇ ਕਈ ਲੋਕ ਇਲਜ਼ਾਮ ਲਗਾ ਰਹੇ ਹਨ। ਅਰਵਿੰਦ ਕੇਜਰੀਵਾਲ ਦਾ ਖਾਲਿਸਤਾਨੀ ਮਨਸੂਬਾ ਪੂਰਾ ਨਹੀਂ ਹੋਵੇਗਾ। ਸਿੱਖ ਫਾਰ ਜਸਟਿਸ ਦੀ ਇੱਕ ਫੋਟੋ ਫਾਇਰਲ ਹੋ ਰਹੀ ਹੈ ਜਿਸ ’ਚ ਕਿਹਾ ਜਾ ਰਿਹਾ ਹੈ ਕਿ ਆਪ ਨੂੰ ਵੋਟ ਦੋ ਇਸ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ। ਜਿਨ੍ਹਾਂ ਦੀ ਰਾਜਨੀਤੀ ਝੂਠ ਤੇ ਹੋਵੇ ਉਨ੍ਹਾਂ ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ।

ਆਪ ਅਤੇ ਕਾਂਗਰਸ ਵੰਡ ਦੀ ਕਰਦੇ ਹਨ ਰਾਜਨੀਤੀ- ਅਨੁਰਾਗ ਠਾਕੁਰ

2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਉਨ੍ਹਾਂ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਖਾਲਿਸਤਾਨੀਆਂ ਦੇ ਘਰ ਸੁੱਤੇ ਕਿਸਦੇ ਨਾਲ ਬੈ ਹੋਏ ਕਿਸ ਨਾਲ ਮੁਲਾਕਾਤ ਦਾ ਕੀ ਬਣਿਆ, ਅਰਵਿੰਦ ਕੇਜਰੀਵਾਲ ਇਸ ਦਾ ਜਵਾਬ ਦੇਵੇ ਕਿਉਂਕਿ ਇਹ ਗੰਭੀਰ ਇਲਜ਼ਾਮ ਹੈ, ਉਨ੍ਹਾਂ ਨੂੰ ਦੱਸਣਾ ਹੀ ਪਵੇਗਾ ਕਿਉਂਕਿ ਉਹ ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਹੈ ਅਤੇ ਅਤੇ ਵੱਖਰੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਸੀਐਮ ਚਰਨਜੀਤ ਸਿੰਘ ਚੰਨੀ ਦੇ ਭਈਆ ਵਾਲੇ ਬਿਆਨ ’ਤੇ ਕਿਹਾ ਕਿ ਵੰਡੋ ਅਤੇ ਰਾਜ ਕਰੋ ਦਾ ਕੰਮ ਕਰਦੇ ਹੈ। ਹਿਜਾਬ ਵਾਲੇ ਮਾਮਲੇ ’ਚ ਕੌਣ ਅਜਿਹਾ ਹੈ, ਜੋ ਕਾਨੂੰਨੀ ਲੜਾਈ ਚ ਪਗੜੀ ’ਤੇ ਸਵਾਲ ਖੜਾ ਕਰਦਾ ਹੈ। ਕੋਰਟ ਚ ਕੁਝ ਹੋਰ ਕਹਿੰਦੇ ਹਨ ਅਤੇ ਬਾਹਰ ਕੁਝ ਅਤੇ ਸੀਐੱਮ ਚੰਨੀ ਦੇ ਪੱਤਰ ਤੇ ਕਿਹਾ ਕਿ ਉਹ ਮੁੱਖ ਮੰਤਰੀ ਹੈ ਪੰਜਾਬ ਚ ਮੁੜ ਮਾਮਲਾ ਦਰਜ ਕਰ ਸਕਦੇ ਹਨ ਕਿਉਂ ਨਹੀਂ ਕਰ ਰਹੇ।

'ਚੰਨੀ ਕੱਟ ਗਿਆ ਕੰਨੀ'

ਅਨੁਰਾਗ ਠਾਕੁਰ ਨੇ ਸੀਐੱਮ ਚੰਨੀ ਦੇ ਭਈਆ ਵਾਲੇ ਬਿਆਨ ਤੇ ਕਿਹਾ ਕਿ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਪਟਨਾ ਸਾਹਿਬ ਕਿਸਦੇ ਨਾਂ ’ਤੇ ਜਾਣਿਆ ਜਾਂਦਾ ਹੈ। ਦੁਖਦਾਇਕ ਇਹ ਹੈ ਕਿ ਪ੍ਰਿਯੰਕਾ ਗਾਂਧੀ ਚੁੱਪਚਾਪ ਦੇਖਦੀ ਰਹੀ ਅਤੇ ਤਾਲੀਆਂ ਬਜਾਉਂਦੀ ਰਹੀ। ਪੰਜਾਬ ਚ ਯੂਪੀ ਬਿਹਾਰ ਦੇ ਲੋਕਾਂ ਦਾ ਨਿਰਮਾਣ ਬਣਾਉਣ ਚ ਵੱਡਾ ਹੱਥ ਹੈ। ਵੋਟ ਦੇ ਲਈ ਖਾਲਿਸਤਾਨ ਬਣਾਉਣ ਦੇ ਲਈ ਤਿਆਰ ਹੋ ਜਾਵੇਗਾ। ਪੀਐੱਮ ਦੀ ਸੁਰੱਖਿਆ ਤੇ ਕੁਝ ਨਹੀਂ ਕਰਨਗੇ। ਨਾਲ ਹੀ ਬਾਹਰੀ ਲੋਕਾਂ ਨੂੰ ਕੁਝ ਵੀ ਬੋਲਦੇ ਰਹਿਣਗੇ।

'ਅਕਾਲੀ ਦਲ ਨਾਲ ਗਠਜੋੜ ਭਵਿੱਖ ਦਾ ਸਵਾਲ'

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਭਵਿੱਖ ਦਾ ਸਵਾਲ ਹੈ ਬੀਜੇਪੀ ਹਮੇਸ਼ਾ ਕੌਮ ਹਿੱਤ ਦੀ ਗੱਲ ਕਰਦੀ ਆਈ ਹੈ।

ਇਹ ਵੀ ਪੜੋ:ਅਨਿਲ ਵਿਜ ਨੇ 'ਆਪ' ਅਤੇ ਕਾਂਗਰਸ ਨੂੰ ਘੇਰਿਆ, ਕਿਹਾ-ਭਾਰਤ ਵਿਰੋਧੀਆਂ ਨੂੰ ਲੋਕ ਨਹੀਂ ਪਾਉਣਗੇ ਵੋਟ

Last Updated : Feb 18, 2022, 6:06 PM IST

ABOUT THE AUTHOR

...view details