ਪੰਜਾਬ

punjab

ETV Bharat / city

ਮਾਈਨਿੰਗ ਮੰਤਰੀ ਦਾ ਵੱਡਾ ਦਾਅਵਾ, ਕਿਹਾ- 'ਪੰਜਾਬ ਚੋਂ ਖਤਮ ਗੈਰ-ਕਾਨੂੰਨੀ ਮਾਈਨਿੰਗ' - illegal mining over from Punjab

ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਚ ਨਾਜਾਇਜ਼ ਮਾਈਨਿੰਗ ਖਤਮ ਹੋ ਗਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਰੋਜ਼ 35 ਹਜ਼ਾਰ ਮੈਟ੍ਰਿਕ ਟਨ ਮਾਈਨਿੰਗ ਹੁੰਦਾ ਸੀ ਪਰ ਹੁਣ ਕਾਨੂੰਨੀ ਮਾਈਨਿੰਗ ਇੱਕ ਲੱਖ ਮੈਟ੍ਰਿਕ ਟਨ ਤੋਂ ਪਾਰ ਹੋ ਗਿਆ ਹੈ।

ਕਾਨੂੰਨੀ ਮਾਈਨਿੰਗ ’ਚ ਹੋਇਆ ਵਾਧਾ
ਕਾਨੂੰਨੀ ਮਾਈਨਿੰਗ ’ਚ ਹੋਇਆ ਵਾਧਾ

By

Published : May 28, 2022, 3:21 PM IST

Updated : May 28, 2022, 3:55 PM IST

ਚੰਡੀਗੜ੍ਹ:ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਵੱਲੋਂ ਨਜਾਇਜ਼ ਮਾਈਨਿੰਗ ਸਬੰਧੀ ਵੱਡਾ ਦਾਅਵਾ ਕੀਤਾ ਗਿਆ ਹੈ। ਮਾਈਨਿੰਗ ਸਬੰਧੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਚੋਂ ਗੈਰ ਕਾਨੂੰਨੀ ਮਾਈਨਿੰਗ ਖਤਮ ਹੋ ਗਈ ਹੈ। ਜਿਸ ਨਾਲ ਜਾਇਜ ਮਾਈਨਿੰਗ ਚ ਭਾਰੀ ਵਾਧਾ ਹੋਇਆ ਹੈ।

ਇਸ ਸਬੰਧ ’ਚ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਟੈਂਡਰ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੀ ਉਨ੍ਹਾਂ ਨੇ ਠੇਕੇਦਾਰਾਂ ’ਤੇ ਸ਼ਿੰਕਜਾ ਦੇ ਇਮਾਨਦਾਰੀ ਨਾਲ ਕਾਨੂੰਨੀ ਮਾਈਨਿੰਗ ਕਰਵਾਈ ਗਈ ਹੈ। ਪਿਛਲੇ ਸਾਲ ਰੋਜ਼ 35 ਹਜ਼ਾਰ ਮੈਟ੍ਰਿਕ ਟਨ ਮਾਈਨਿੰਗ ਹੁੰਦਾ ਸੀ ਪਰ ਹੁਣ ਕਾਨੂੰਨੀ ਮਾਈਨਿੰਗ ਇੱਕ ਲੱਖ ਮੈਟ੍ਰਿਕ ਟਨ ਤੋਂ ਪਾਰ ਹੋ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਮਈ ਮਹੀਨੇ ’ਚ 8 ਲੱਖ ਮੈਟ੍ਰਿਕ ਟਨ ਦੀ ਮਾਈਨਿੰਗ ਹੋਈ ਸੀ। ਪਰ ਇਸ ਸਾਲ 18.5 ਲੱਖ ਮੈਟ੍ਰਿਕ ਟਨ ਮਾਈਨਿੰਗ ਹੋਈ ਹੈ। ਪਿਛਲੇ ਸਾਲ 7 ਚੋਂ 6 ਬਲਾਕ ਚਲਦੇ ਸੀ ਪਰ ਅਜੇ ਸਿਰਫ 4 ਸਿਰਫ ਬਲਾਕ ਚਲ ਰਹੇ ਹੈ ਫਿਰ ਵੀ ਕਮਾਈ ਢਾਈ ਗੁਣਾ ਤੋਂ ਜਿਆਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰੋਪੜ ’ਚ 8 ਗੁਣਾ ਲੀਗਲ ਮਾਈਨਿੰਗ ਵਧੀ ਹੈ।

ਕਾਨੂੰਨੀ ਮਾਈਨਿੰਗ ’ਚ ਹੋਇਆ ਵਾਧਾ

ਕਾਨੂੰਨੀ ਮਾਈਨਿੰਗ ’ਚ ਹੋਇਆ ਵਾਧਾ: ਇਸ ਤੋਂ ਪਹਿਲਾਂ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਕਾਨੂੰਨੀ ਮਾਈਨਿੰਗ 1 ਲੱਖ ਮੀਟ੍ਰਿਕ ਟਨ ਤੋਂ ਪਾਰ (Legal mining reached over 1 lakh metric tons) ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ 40000 ਮੀਟ੍ਰਿਕ ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ ਤੇ ਪਿਛਲੇ ਸਾਲ ਰੋਪੜ ਵਿੱਚ 1234 ਮੀਟ੍ਰਿਕ ਟਨ ਦੀ ਖੁਦਾਈ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਕਈ ਕਰੱਸ਼ਰ ਕੀਤੇ ਸਨ ਸੀਲ:ਦੱਸ ਦਈਏ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪ ਸਰਕਾਰ ਵੱਲੋਂ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੀ ਹਨ। ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਕਈ ਕਰੱਸ਼ਰ ਸੀਲ ਕਰ ਦਿੱਤੇ ਸਨ। ਉਸ ਸਮੇਂ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਖੇੜਾ ਕਲਮੋਟ ਦੇ ਸਾਰੇ ਕਰੱਸ਼ਰ ਸੀਲ ਕਰ ਦਿੱਤੇ ਸਨ ਤੇ ਇਸ ਦੇ ਨਾਲ ਹੀ ਸਾਰੇ ਠੇਕੇਦਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਬਕਾਇਆ ਰਾਸ਼ੀ ਤੁਰੰਤ ਮਾਈਨਿੰਗ ਵਿਭਾਗ ਨੂੰ ਜਮ੍ਹਾਂ ਕਰਵਾਉਣ।

ਨਵੀਂ ਨੀਤੀ 6 ਮਹੀਨਿਆਂ ਵਿੱਚ ਆਵੇਗੀ:ਪੰਜਾਬ ਦੀ 'ਆਪ' ਸਰਕਾਰ ਨਵੀਂ ਰੇਤ ਮਾਈਨਿੰਗ ਨੀਤੀ ਬਣਾ ਰਹੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਨੀਤੀ 6 ਮਹੀਨਿਆਂ ਅੰਦਰ ਆ ਜਾਵੇਗੀ। ਇਸ ਰਾਹੀਂ ਆਮ ਲੋਕਾਂ ਨੂੰ ਸਸਤਾ ਰੇਤਾ ਮਿਲੇਗਾ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਮਾਈਨਿੰਗ 'ਤੇ ਵੀ ਸਖ਼ਤੀ ਕੀਤੀ ਜਾਵੇਗੀ। ਪੰਜਾਬ ਵਿੱਚੋਂ ਰੇਤ ਮਾਫੀਆ ਦਾ ਮੁਕੰਮਲ ਸਫਾਇਆ ਕੀਤਾ ਜਾਵੇਗਾ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਾਗੀ ਮਾਈਨਿੰਗ ਅਫਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜੋ:ਰਣਜੀਤ ਸਾਗਰ ਡੈਮ ਦੇ ਵਿਕਾਸ ਪ੍ਰੋਜੈਕਟ ਨੂੰ ਲੈ ਕੇ ਸੀਐੱਮ ਮਾਨ ਦੀ ਅਧਿਕਾਰੀਆਂ ਨਾਲ ਮੀਟਿੰਗ

Last Updated : May 28, 2022, 3:55 PM IST

ABOUT THE AUTHOR

...view details