ਚੰਡੀਗੜ੍ਹ: ਫਲਾਇੰਗ ਸਿੱਖ (Flying Sikh) ਮਿਲਖਾ ਸਿੰਘ (Milkha Singh) ਦਾ 91 ਸਾਲ ਦੀ ਉਮਰ ਦੀ ਦੇਹਾਂਤ ਹੋ ਗਿਆ ਹੈ। ਮਿਲਖਾ ਸਿੰਘ (Milkha Singh) ਦੀ ਮੌਤ ਹੋਣ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ ਤੇ ਵਿਸ਼ਵ ਭਰ ਦੇ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮਿਲਖਾ ਸਿੰਘ (Milkha Singh) ਦਾ ਚੰਡੀਗੜ੍ਹ ਦੇ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਮਿਲਖਾ ਸਿੰਘ (Milkha Singh) ਨੂੰ ਅੰਤਿਮ ਵਿਦਾਈ ਦੇਣ ਲਈ ਜਿਥੇ ਉਹਨਾਂ ਨੂੰ ਚਾਹੁੰਣ ਵਾਲੇ ਪਹੁੰਚੇ ਉਥੇ ਹੀ ਇਸ ਮੌਕੇ ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਕਈ ਵਿਧਾਇਕ ਤੇ ਮੰਤਰੀ ਪਹੁੰਚੇ।
ਕੋਰੋਨਾ ਦੀ ਜੰਗ ਜਿੱਤ, ਜ਼ਿੰਦਗੀ ਦੀ ਜੰਗ ਹਾਰੇ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਅੰਤਿਮ ਵਿਦਾਈ ਇਹ ਵੀ ਪੜੋ: Flying Sikh ਮਿਲਖਾ ਦੇ ਦੇਹਾਂਤ 'ਤੇ ਸਿਆਸੀ ਆਗੂਆਂ ਨੇ ਜਤਾਇਆ ਦੁੱਖ
ਜ਼ਿੰਦਗੀ ਦੀ ਜੰਗ ਹਾਰੇ ਫਲਾਇੰਗ ਸਿੱਖ (Flying Sikh) ਮਿਲਖਾ ਸਿੰਘ (Milkha Singh)
ਦੱਸ ਦਈਏ ਕਿ ਮਿਲਖਾ ਸਿੰਘ (Milkha Singh) ਕੋਰੋਨਾ ਪੀੜਤ ਸਨ ਜਿਹਨਾਂ ਨੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ। ਜਿਸ ਤੋਂ ਮਗਰੋਂ ਉਹਨਾਂ ਦੀ ਸਿਹਤ ਵਿਗੜ ਗਈ ਸੀ ਜਿਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਪੀਜੀਆਈ ’ਚ ਭਰਤੀ ਕਰਵਾਇਆ ਗਿਆ, ਪਰ ਉਹ ਕੋਰੋਨਾ ਦੀ ਤਾਂ ਜੰਗ ਜਿੱਤ ਗਏ ਤੇ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਦੀਆਂ ਤਿੰਨ ਬੇਟੀਆਂ ਅਤੇ ਇੱਕ ਬੇਟਾ ਜੀਵ ਮਿਲਖਾ ਸਿੰਘ ਹੈ ਜੋ ਮਸ਼ਹੂਰ ਗੋਲਫਰ ਹੈ। ਇਸ ਤੋਂ ਪਹਿਲਾਂ ਮਿਲਖਾ ਸਿੰਘ (Milkha Singh) ਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਹੁਣ ਮਹਿਜ਼ 5 ਦਿਨਾਂ ਦੇ ਵਖਵੇ ਬਾਅਦ ਮਿਲਖਾ ਸਿੰਘ (Milkha Singh) ਦੀ ਵੀ ਮੌਤ ਹੋ ਗਈ ਹੈ।
ਕੋਰੋਨਾ ਦੀ ਜੰਗ ਜਿੱਤ, ਜ਼ਿੰਦਗੀ ਦੀ ਜੰਗ ਹਾਰੇ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਅੰਤਿਮ ਵਿਦਾਈ ਫਲਾਇੰਗ ਸਿੱਖ (Flying Sikh) ਮਿਲਖਾ ਸਿੰਘ (Milkha Singh)
ਮਿਲਖਾ ਸਿੰਘ (Milkha Singh) ਦਾ ਜਨਮ 1932 'ਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਹੋਇਆ ਸੀ। ਦੱਸ ਦਈਏ ਕਿ 1960 'ਚ ਰੋਮ ਓਲੰਪਿਕ 'ਚ ਵਿਸ਼ਵ ਰਿਕਾਰਡ ਤੋੜਨ ਦੇ ਬਾਵਜੂਦ ਮਿਲਖਾ ਸਿੰਘ ਭਾਰਤ ਦੇ ਲਈ ਸੋਨ ਤਗਮਾ ਜਿੱਤ ਨਹੀਂ ਸਕੇ ਸਨ ਅਤੇ ਮਿਲਖਾ ਸਿੰਘ (Milkha Singh) ਨੂੰ ਚੌਥੇ ਸਥਾਨ 'ਤੇ ਹੀ ਸਵਰ ਰੱਖਣਾ ਪਿਆ ਸੀ ਤੇ ਉਸ ਤੋਂ ਬਾਅਦ 91 ਸਾਲਾ ਇਸ ਮਹਾਨ ਖਿਡਾਰੀ ਨੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ 400 ਮੀਟਰ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਅਤੇ ਅਜਿਹਾ ਕਰਨ ਵਾਲੇ ਇਕਲੌਤੇ ਭਾਰਤੀ ਐਥਲੀਟ ਬਣੇ ਸਨ।
ਕੋਰੋਨਾ ਦੀ ਜੰਗ ਜਿੱਤ, ਜ਼ਿੰਦਗੀ ਦੀ ਜੰਗ ਹਾਰੇ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਅੰਤਿਮ ਵਿਦਾਈ ਇਹ ਵੀ ਪੜੋ: Milkha Singh : ਫਲਾਇੰਗ ਸਿੱਖ ਦੇ ਨਾਂਅ ਨਾਲ ਪ੍ਰਸਿੱਧ, ਜਿਨ੍ਹਾਂ ਦੀ ਸਾਦਗੀ ਬਣੀ ਮਿਸਾਲ