ਚੰਡੀਗੜ੍ਹ: ਸ਼ਹਿਰ ਵਿੱਚੋਂ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਆਨਲਾਈਨ ਫਾਰਮ ਜਾਰੀ ਕੀਤਾ ਹੈ। ਇਸ ਫਾਰਮ ਰਾਹੀਂ ਮਜ਼ਦੂਰ ਆਪਣਾ ਨਾਂਅ ਰਜਿਸਟਰ ਕਰਵਾ ਸਕਦੇ ਹਨ। ਹਾਲੇ ਤੱਕ 50,000 ਪ੍ਰਵਾਸੀ ਮਜ਼ਦੂਰ ਰਜਿਸਟਰੇਸ਼ਨ ਕਰਵਾ ਚੁੱਕੇ ਹਨ।
ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਬਣੀ ਕਾਂਗਰਸ ਤੇ ਭਾਜਪਾ ਲਈ ਸਿਆਸਤ ਦਾ ਮੁੱਦਾ
ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੀ ਸਿਆਸਤ ਗਰਮ ਹੈ। ਭਾਜਪਾ ਅਤੇ ਕਾਂਗਰਸ ਵੱਲੋਂ ਮਜ਼ਦੂਰਾਂ ਦੀ ਘਰ ਵਾਪਸੀ ਦੇ ਮੁੱਦੇ 'ਤੇ ਇੱਕ ਦੂਜੇ ਵਿਰੁੱਧ ਬਿਆਨ ਦਾਗੇ ਜਾ ਰਹੇ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਬੀਜੇਪੀ ਤੇ ਕਾਂਗਰਸ ਵੱਲੋਂ ਇਸ ਮਾਮਲੇ 'ਤੇ ਖੂਬ ਸਿਆਸਤ ਕੀਤੀ ਜਾ ਰਹੀ ਹੈ। ਦੋਵੇਂ ਪਾਰਟੀਆਂ ਮਜ਼ਦੂਰਾਂ ਦੀ ਮਦਦ ਦਾ ਦਾਅਵਾ ਕਰ ਰਹੀਆਂ ਹਨ। ਇਸ ਦੌਰਾਨ ਭਾਜਪਾ ਕਾਂਗਰਸ 'ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾ ਰਹੀ ਹੈ। ਭਾਜਪਾ ਨੇ ਕਾਂਗਰਸ 'ਤੇ ਫਾਰਮ ਭਰਾ ਕੇ ਆਪਣੀ ਸਿਆਸਤ ਚਮਕਾਉਣ ਦੇ ਇਲਜ਼ਾਮ ਲਗਾਏ ਹਨ।
ਇਸ ਨਾਲ ਹੀ ਕਾਂਗਰਸ ਦੇ ਪ੍ਰਧਾਨ ਪਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਸਰਕਾਰ ਮਜ਼ਦੂਰਾਂ ਨੂੰ ਦੇਖ ਭਾਲ ਅਤੇ ਕੋਰੋਨਾ ਨੂੰ ਰੋਕਣ ਵਿੱਚ ਫੇਲ ਹੋਈ ਹੈ। ਇਸੇ ਕਾਰਨ ਹੀ ਉਹ ਜੇਕਰ ਕੋਈ ਮਜ਼ਦੂਰਾਂ ਦੀ ਮਦਦ ਕਰਦਾ ਹੈ ਤਾਂ ਉਸ 'ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾ ਰਹੀ ਹੈ। ਉਨ੍ਹਾਂ ਕਿਹਾ ਭਾਜਪਾ ਆਪਣੀਆਂ ਕਮੀਆਂ ਨੂੰ ਲੁਕਾਉਣ ਦੀ ਮਾਰੀ ਇਹ ਸਭ ਕੁਝ ਕਰ ਹੀ ਹੈ।