ਪੰਜਾਬ

punjab

ETV Bharat / city

ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਵੀ ਅਹਿਮ : ਚੋਣ ਕਮਿਸ਼ਨਰ

ਮੁਖ ਚੋਣ ਅਫ਼ਸਰ ਨੇ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਹੈ, ਇਸ ਲਈ ਹਰੇਕ ਯੋਗ ਵਿਅਕਤੀ ਦੀ ਵੋਟ ਬਨਾਉਣਾ ਬਹੁਤ ਜਰੂਰੀ ਹੈ।

File Photo.

By

Published : Mar 21, 2019, 11:40 AM IST

ਚੰਡੀਗੜ: ਪੰਜਾਬ ਰਾਜ ਵਿੱਚ ਮਿਹਨਤ ਮਜ਼ਦੂਰੀ ਕਰਨ ਲਈ ਆਏ ਹੋਏ ਮਜ਼ਦੂਰਾਂ ਦੀਆਂ ਵੋਟਾਂ ਨੂੰ ਯਕੀਨੀ ਬਨਾਉਣਲਈ ਪੰਜਾਬ ਰਾਜ ਦੇ ਕਿਰਤ ਵਿਭਾਗ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਨੋਡਲ ਅਫ਼ਸਰ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ.ਕਰੁਣਾ ਰਾਜੂ ਅਤੇ ਸ਼੍ਰੀ ਆਰ.ਵੈਕਟਰਤਨਮ ਪ੍ਰਮੁੱਖ ਸਕੱਤਰ (ਕਿਰਤ) ਦੀ ਅਗਵਾਈ ਵਿੱਚ ਰਾਜ ਸਮੂਹ ਸਹਾਇਕ ਕਿਰਤ ਕਮਿਸ਼ਨਰ ਦੀ ਮੀਟਿੰਗ ਹੋਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਖ ਚੋਣ ਅਫ਼ਸਰ ਨੇਕਿਹਾ ਕਿ ਲੋਕਤੰਤਰ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਹੈ, ਇਸ ਲਈ ਹਰੇਕ ਯੋਗ ਵਿਅਕਤੀ ਦੀ ਵੋਟ ਬਨਾਉਣਾਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਪ੍ਰਵਾਸੀ ਮਜਦੂਰਾਂ ਦੀ ਵੱਡੀ ਗਿਣਤੀ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਪ੍ਰਵਾਸੀਆਂ ਦੀ ਵੋਟਾਂ ਨਹੀ ਬਣੀਆਂ ਅਤੇ ਇਹ ਲੋਕ ਪੰਜਾਬ ਰਾਜ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਹਨ। ਇਸ ਲਈ ਇਹ ਜਰੂਰੀ ਹੈ ਕਿ ਇਨ੍ਹਾਂ ਦੀ ਵੀ ਵੋਟ ਪ੍ਰੀਕ੍ਰਿਆ ਵਿੱਚ ਸ਼ਮੂਲੀਅਤ ਹੋ ਸਕੇ। ਉਨ੍ਹਾਂ ਕਿਹਾ ਪੰਜਾਬ ਰਾਜ ਵਿੱਚ ਜਿਆਦਾਤਰ ਪ੍ਰਵਾਸੀ ਮਜਦੂਰ ਉਸਾਰੀ ਦੇ ਖੇਤਰ, ਉਦਯੋਗਿਕ ਇਕਾਈਆਂ ਅਤੇ ਭੱਠਿਆ ਉਤੇ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਜਿਆਦਾਤਰ ਪ੍ਰਵਾਸੀ ਮਜਦੂਰ ਆਪਣੇ ਬੱਚਿਆ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਵੀ ਵੋਟਾਂ ਨਹੀਂ ਬਣੀਆਂ ਹੋਈਆਂ।

ਉਨ੍ਹਾਂ ਨੇ ਇਸ ਮੌਕੇ ਫਾਰਮ-6, ਫਾਰਮ 7 ਅਤੇ ਹੋਰ ਫਾਰਮਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਸੀ ਵੀਜਲ ਐਪ ਬਾਰੇ ਵੀ ਜਾਣੂ ਕਰਵਾਇਆ।

ਇਸ ਮੌਕੇ ਕਿਰਤ ਕਮਿਸ਼ਨਰ ਪੰਜਾਬ ਵਿਮਲ ਸੇਤੀਆ ਅਤੇ ਗੁਰਪ੍ਰੀਤ ਸਿੰਘ ਅਟਵਾਲ ਪੀ.ਸੀ.ਐਸ ਹਾਜਰ ਸਨ।

ABOUT THE AUTHOR

...view details