ਪੰਜਾਬ

punjab

ETV Bharat / city

ਭੁੱਖੇ ਮਰਨ ਦੀ ਕਗਾਰ 'ਤੇ ਪ੍ਰਵਾਸੀ ਕਾਰੀਗਰ, ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ - corona virus in punjab

ਈਟੀਵੀ ਭਾਰਤ ਦੀ ਟੀਮ ਨੇ ਟੇਲਰਿੰਗ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਸੈਂਕੜੇ ਕਾਰੀਗਰਾਂ ਦੇ ਹਾਲਾਤਾਂ ਬਾਰੇ ਗਰਾਊਂਡ 'ਤੇ ਜਾ ਕੇ ਪੜਤਾਲ ਕੀਤੀ ਤਾਂ ਯੂ.ਪੀ, ਉੱਤਰਾਖੰਡ, ਬਿਹਾਰ ਦੇ ਕਾਰੀਗਰਾਂ ਨੇ ਆਪਣਾ ਦੁੱਖੜਾ ਸੁਣਾਇਆ।

ਭੁੱਖੇ ਮਰਨ ਦੀ ਕਗਾਰ 'ਤੇ ਪ੍ਰਵਾਸੀ ਕਾਰੀਗਰ, ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ
ਭੁੱਖੇ ਮਰਨ ਦੀ ਕਗਾਰ 'ਤੇ ਪ੍ਰਵਾਸੀ ਕਾਰੀਗਰ, ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ

By

Published : Apr 26, 2020, 8:32 AM IST

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੇ ਕਈ ਪਰਿਵਾਰਾਂ ਦੀ ਜ਼ਿੰਦਗੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਈਟੀਵੀ ਭਾਰਤ ਦੀ ਟੀਮ ਨੇ ਟੇਲਰਿੰਗ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਸੈਂਕੜੇ ਕਾਰੀਗਰਾਂ ਦੇ ਹਾਲਾਤਾਂ ਬਾਰੇ ਗਰਾਊਂਡ 'ਤੇ ਜਾ ਕੇ ਪੜਤਾਲ ਕੀਤੀ ਤਾਂ ਯੂ.ਪੀ, ਉੱਤਰਾਖੰਡ, ਬਿਹਾਰ ਦੇ ਕਾਰੀਗਰਾਂ ਨੇ ਆਪਣਾ ਦੁਖੜਾ ਸੁਣਾਇਆ। ਉਨ੍ਹਾਂ ਦੱਸਿਆ ਕਿ ਹੁਣ ਭੁੱਖੇ ਮਰਨ ਦੀ ਨੌਬਤ ਆ ਚੁੱਕੀ ਹੈ। ਹਾਲਾਂਕਿ, ਮਾਲਕ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ ਪਰ ਉਹ ਵੀ ਖ਼ਤਮ ਹੋਣ ਦੀ ਕਗਾਰ 'ਤੇ ਹੈ।

ਭੁੱਖੇ ਮਰਨ ਦੀ ਕਗਾਰ 'ਤੇ ਪ੍ਰਵਾਸੀ ਕਾਰੀਗਰ, ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ

ਐਡਵਾਂਸ ਕਰਜ਼ ਲੈ ਕੇ ਕਾਰੀਗਰ ਜਿੱਥੇ ਕਰਜ਼ਦਾਰ ਹੋ ਰਹੇ ਹਨ, ਉੱਥੇ ਹੀ ਘਰ ਦਾ ਚੁੱਲ੍ਹਾ ਚਲਾਉਣਾ ਵੀ ਇਨ੍ਹਾਂ ਲਈ ਮੁਸ਼ਕਿਲ ਹੋ ਚੁੱਕਿਆ ਹੈ। ਆਪਣੇ ਪਰਿਵਾਰਾਂ ਨੂੰ ਛੱਡ ਚੰਡੀਗੜ੍ਹ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਇਨ੍ਹਾਂ ਕਾਰੀਗਰਾਂ ਦੇ ਹਾਲਾਤ ਇਹ ਹਨ ਕਿ ਇਹ ਕੋਈ ਵੀ ਪੈਸਾ ਆਪਣੇ ਘਰ ਭੇਜਣ ਦਾ ਬੰਦੋਬਸਤ ਨਹੀਂ ਕਰ ਪਾ ਰਹੇ ਤੇ ਨਾ ਹੀ ਖੁਦ ਆਪਣੇ ਪਰਿਵਾਰ ਕੋਲ ਪਹੁੰਚ ਪਾ ਰਹੇ ਹਨ।

ਮੇਰਠ ਦੇ ਰਹਿਣ ਵਾਲੇ ਕਾਰੀਗਰ ਉਦੇ ਨੇ ਦੱਸਿਆ ਕਿ ਉਹ ਆਪਣੇ ਘਰ ਦਾ ਇਕੱਲਾ ਖ਼ਰਚ ਚਲਾਉਣ ਵਾਲਾ ਹੈ। ਉਸ ਦੇ ਪਿਤਾ ਲੁਧਿਆਣਾ ਫੈਕਟਰੀ ਵਿੱਚ ਫਸੇ ਹੋਏ ਹਨ ਤੇ ਉਹ ਚੰਡੀਗੜ੍ਹ ਦੇ ਵਿੱਚ। ਉਸ ਦੇ ਘਰ ਦੇ ਵਿੱਚ ਉਸ ਦੀ ਮਾਤਾ, ਭੈਣ, ਉਸ ਦੀ ਪਤਨੀ ਤੇ 4 ਬੱਚੇ ਉਸ ਦਾ ਇੰਤਜ਼ਾਰ ਕਰ ਰਹੇ ਹਨ। ਉਸ ਨੇ ਕਿਹਾ ਕਿ ਉਸ ਨੇ ਡੀਸੀ ਤੋਂ ਸਾਈਕਲ ਉੱਤੇ ਮੇਰਠ ਆਪਣੇ ਘਰ ਜਾਣ ਲਈ ਆਗਿਆ ਮੰਗੀ ਸੀ ਪਰ ਉਸ ਨੂੰ ਆਗਿਆ ਵੀ ਨਹੀਂ ਮਿਲੀ। ਪੁਲਿਸ ਦੇ ਡੰਡਿਆਂ ਦੇ ਡਰ ਤੋਂ ਉਹ ਇੱਥੇ ਰਹਿਣ ਨੂੰ ਮਜਬੂਰ ਹੈ।

ਉੱਤਰਾਖੰਡ ਹਰਿਦੁਆਰ ਦੇ ਰਹਿਣ ਵਾਲੇ ਚੇਤ ਰਾਮ 1998 ਤੋਂ ਚੰਡੀਗੜ੍ਹ ਦੇ ਵਿੱਚ ਪੈਂਟ ਸ਼ਰਟ ਬਣਾਉਣ ਦੇ ਕਾਰੀਗਰ ਵਜੋਂ ਨੌਕਰੀ ਕਰ ਰਹੇ ਹਨ। 10-15 ਹਜ਼ਾਰ ਰੁਪਏ ਕਮਾਉਣ ਵਾਲੇ ਚੇਤ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ। ਲੌਕਡਾਊਨ ਕਾਰਨ ਜਿੱਥੇ ਕੰਮਕਾਜ ਠੱਪ ਹੋ ਚੁੱਕਿਆ, ਉੱਥੇ ਹੀ ਮਾਲਕ ਵੱਲੋਂ ਉਨ੍ਹਾਂ ਨੂੰ ਹਰ ਰੋਜ਼ ਦੀ ਦਿਹਾੜੀ ਦੇ ਹਿਸਾਬ ਨਾਲ ਮਿਲਣ ਵਾਲੇ ਪੈਸੇ ਵੀ ਨਹੀਂ ਮਿਲ ਰਹੇ ਹਨ।

ABOUT THE AUTHOR

...view details