ਚੰਡੀਗੜ੍ਹ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜਦੂਰਾਂ ਲਈ ਪੈਨਸ਼ਨ ਸਕੀਮ ਲਿਆਏਗੀ। ਹਾਲਾਂਕਿ ਸਰਕਾਰ ਇਸ ਬਾਰੇ ਡਰਾਫਟ ਤਿਆਰ ਕਰੇਗੀ ਤੇ ਇਹ ਵੇਖਿਆ ਜਾਵੇਗਾ ਕਿ ਸਰਕਾਰ ਕਿਸਾਨ ਨੂੰ 60 ਸਾਲ ਦੀ ਉਮਰ ਤੋਂ ਬਾਅਦ ਕਿੰਨੀ ਪੈਨਸ਼ਨ ਦੇ ਸਕੇਗੀ। ਹਾਲਾਂਕਿ ਬੁਢਾਪਾ ਪੈਨਸ਼ਨ ਪੰਜਾਬ ਵਿੱਚ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਨੇ 60 ਸਾਲ ਦੀ ਉਮਰ ਤੋਂ ਬਾਅਦ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਮੰਗ ਸਰਕਾਰ ਮੁਹਰੇ ਰੱਖੀ ਹੈ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਮੁਤਾਬਕ ਸਰਕਾਰ ਨੇ ਇਸ ’ਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਇਸ ਬਾਰੇ ਛੇਤੀ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਹੈ।
ਚੰਡੀਗੜ੍ਹ 'ਚ 32 ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਕਿਸ਼ਾਨਾਂ 'ਤੇ ਚੰਨੀ ਵਿਚਾਲੇ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ, ਕਿਸਾਨਾਂ ਤੇ ਸਰਕਾਰ ਵਿਚਾਲੇ ਸੁਖਾਲੇ ਮਾਹੋਲ ਚ ਇਹ ਮੀਟਿੰਗ ਹੋਈ ਹੈ ਤੇ ਚੰਨੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਹੁੰਗਾਰਾ ਭਰਿਆ ਹੈ। ਇਸੇ ਦੌਰਾਨ ਕਿਸਾਨਾਂ ਲਈ ਪੈਨਸ਼ਨ ਸਕੀਮ ਲਿਆਉਣ ਦੀ ਵੱਡੀ ਗੱਲ ਸਾਹਮਣੇ ਆਈ ਹੈ।
ਇਨ੍ਹਾਂ ਮੁੱਖ ਮੰਗਾਂ 'ਤੇ ਹੋਈ ਚਰਚਾ
1. ਕਰਜਾ ਮਾਫੀ ਕੈਪਟਨ ਨੇ ਕਿਹਾ ਸੀ ਸਾਰਾ ਦਾ ਸਾਰਾ ਕਰਜਾ ਮਾਫ ਕੀਤਾ ਜਾਵੇਗਾ, ਚੰਨੀ ਕੋਲੋਂ ਜਵਾਬ ਮੰਗਿਆ ਕਿ ਉਹ ਕੀ ਕਰ ਰਹੇ ਹਨ
2. ਝੋਨੇ ਦੀ ਅਦਾਇਗੀ 70 ਹਜਾਰ ਕਿਸਾਨਾਂ ਦੀ ਅਦਾਇਗੀ ਰੁਕੀ, ਫਰਦ ਵਾਲਾ ਫਾਰਮੁਲਾ ਖੜ੍ਹਾ ਕੀਤਾ ਹੈ, ਇਹ ਵੱਡੀ ਸਮੱਸਿਆ ਹੈ, ਇਹ ਮਸਲਾ ਹੱਲ ਕੀਤਾ ਜਾਣਾ ਚਾਹੀਦਾ ਹੈ
3. ਡੀਏਪੀ ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਰੁਕੀ ਹੋਈ ਹੈ ਤੇ ਨਾਲ ਹੀ ਯੂਰੀਆ ਦੀ ਘਾਟ ਵੀ ਆ ਰਹੀ ਹੈ
4. ਗੁਲਾਬੀ ਸੂੰਡੀ ਨਾਲ ਨਰਮਾ ਖਾਧਾ ਗਿਆ, ਕੁਦਰਤੀ ਬਾਰਸਾਂ ਨਾਲ ਮਾਝੇ ਤੇ ਮਾਲਵੇ ਵਿੱਚ ਫਸਲਾ ਦਾ ਨੁਕਸਾਨ ਹੋਇਆ, ਉਸ ਦੀ ਭਰਪਾਈ ਦਾ ਮੁੱਦਾ ਚੁੱਕਿਆ
5. ਅੰਦੋਲਨ ਦੌਰਾਨ ਕਿਸਾਨਾਂ ’ਤੇ ਝੂਠੇ ਮਾਮਲੇ ਦਰਜ ਕੀਤੇ ਗਏ ਹੈ, ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨੌਕਰੀਆਂ ਦਿੱਤੀਆਂ ਜਾਣ।
6. ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਤੇ ਹੋਰ ਨਿਯੁਕਤੀ
7. ਬਿਜਲੀ ਬੋਰਡ ਵਿੱਚ ਭਰਤੀ ਵਿੱਚ ਦੂਜੇ ਸੂਬਿਆਂ ਤੋਂ ਸਬੰਧਤ ਹੈ, 80-20 ਰੇਸ਼ੋ ਦੀ ਮੰਗ ਕੀਤੀ ਹੈ ਯਾਨੀ 80 ਫੀਸਦੀ ਮੁਲਾਜਮ ਪੰਜਾਬ ਤੋਂ ਤੇ 20 ਫੀਸਦੀ ਬਾਹਰ ਤੋਂ ਭਰਤੀ ਕੀਤੇ ਜਾ ਸਕਦੇ ਹਨ। ਸਰਕਾਰ ਨੇ ਭਰਤੀ ਰੱਦ ਕਰਕੇ ਦੁਬਾਰਾ ਭਰਤੀ ਕਰਨ ਦੀ ਗੱਲ ਕਹੀ ਹੈ।
8. ਲੱਕੜ ਮੰਡੀ ਦੋਆਬੇ ਵਿੱਚ ਹੈ, ਦੋਸ਼ ਹੈ ਕਿ ਕਿਸਾਨਾਂ ਦੀ ਲੁੱਟ ਕਰਦੇ, ਆੜ੍ਹਤ ਕਿਸਾਨਾਂ ਤੋਂ ਵਸੂਲਦੇ ਹਨ, ਇਸ ਸਿਸਟਮ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ।