ਚੰਡੀਗੜ੍ਹ: ਪੰਜਾਬ ਭਾਜਪਾ ਦੇ ਲੀਡਰਾਂ ਵੱਲੋਂ 2022 ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਿਸ 'ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਹਿੰਦੂ ਅਤੇ ਭਾਜਪਾ ਲੀਡਰਾਂ ਦੇ ਵੋਟ ਬੈਂਕ ਨੂੰ ਲੁਭਾਉਣ ਉੱਤੇ ਲੱਗੇ ਹੋਈ ਹੈ। ਪਰ ਆਉਣ ਵਾਲੀਆਂ ਮਿਉਂਸੀਪਲ ਚੋਣਾਂ ਵਿੱਚ ਜ਼ਮੀਨੀ ਹਕੀਕਤ ਸਭ ਦੇ ਸਾਹਮਣੇ ਜਲਦ ਆ ਜਾਵੇਗੀ ਅਤੇ ਲੋਕ ਭਾਜਪਾ ਲੀਡਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ।
ਮੁੱਖ ਮੰਤਰੀ ਕੈਪਟਨ ਵੱਲੋਂ ਕੇਜਰੀਵਾਲ ਉੱਤੇ ਨਿਸ਼ਾਨੇ ਸਾਧੇ ਜਾਣ 'ਤੇ ਪਲਟਵਾਰ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਗਈਆਂ ਜਿਸ ਦੀ ਹਕੀਕਤ ਜ਼ਮੀਨੀ ਪੱਧਰ 'ਤੇ ਵੀ ਦੇਖੀ ਜਾ ਸਕਦੀ ਹੈ ਜਦਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਸਿਰਫ਼ ਕਾਂਗਰਸ ਬੇਵਕੂਫ਼ ਬਣਾ ਰਹੀ ਹੈ।