ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਵਿੱਚ ਲੌਕਡਾਊਨ ਦੀ ਸਥਿਤੀ ਬਣੀ ਹੋਈ ਹੈ। 22 ਮਾਰਚ ਨੂੰ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਸੀ ਜਿਸ ਤਹਿਤ ਚੰਡੀਗੜ੍ਹ ਵਿੱਚ ਕਰਫਿਊ ਲੱਗਿਆ ਸੀ। 3 ਮਈ ਤੋਂ ਲੌਕਡਾਊਨ 'ਚ ਸਰਕਾਰ ਵੱਲੋਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਸਨ। ਲੌਕਡਾਊਨ ਹੋਣ ਨਾਲ ਯੂ.ਪੀ, ਬਿਹਾਰ, ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੇ ਪ੍ਰਵਾਸੀ ਲੋਕ ਵੱਖ-ਵੱਖ ਸਥਾਨਾਂ 'ਤੇ ਫਸੇ ਹੋਏ ਸਨ ਜਿਨ੍ਹਾਂ ਨੂੰ ਲੌਕਡਾਊਨ 2.0 ਦੌਰਾਨ ਮਿਲੀ ਰਾਹਤ 'ਚ ਵਾਪਸ ਭੇਜਿਆ ਜਾ ਰਿਹਾ ਹੈ। ਵਾਪਸ ਭੇਜਣ ਲਈ ਪ੍ਰਵਾਸੀ ਲੋਕਾਂ ਦਾ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ 'ਚ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ: ਟ੍ਰੇਨ 'ਚ ਬਠਾਉਣ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਗਈ ਮੈਡੀਕਲ ਜਾਂਚ - ਸੈਕਟਰ 43 ਦੇ ਬੱਸ ਸਟੈਂਡ 'ਚ ਮੈਡੀਕਲ ਜਾਂਚ
ਲੌਕਡਾਊਨ ਹੋਣ ਨਾਲ ਯੂ.ਪੀ, ਬਿਹਾਰ ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੇ ਪ੍ਰਵਾਸੀ ਲੋਕ ਵੱਖ-ਵੱਖ ਸਥਾਨਾਂ 'ਤੇ ਫਸੇ ਹੋਏ ਸੀ ਜਿਨ੍ਹਾਂ ਨੂੰ ਹੁਣ ਵਾਪਸ ਭੇਜਿਆ ਜਾ ਰਿਹਾ ਹੈ।
ਮੈਡੀਕਲ ਜਾਂਚ ਕਰ ਰਹੇ ਡਾਕਟਰ ਨੇ ਦੱਸਿਆ ਕਿ ਇੱਥੇ ਤਕਰੀਬਨ 1200 ਪ੍ਰਵਾਸੀ ਮਜ਼ਦੂਰ ਮੌਜੂਦ ਹਨ ਜਿਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮੈਡੀਕਲ ਜਾਂਚ 'ਚ ਬੁਖਾਰ ਚੈੱਕ ਤੇ ਮੈਡੀਕਲ ਹਿਸਟਰੀ ਬਾਰੇ ਜਾਣਿਆ ਜਾ ਰਿਹਾ ਹੈ। ਜੇਕਰ ਕਿਸੇ ਵਿਅਕਤੀ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ ਤਾਂ ਉਸ ਲਈ ਐਬੂਲੈਂਸ ਦਾ ਇੰਤਜ਼ਾਮ ਕੀਤਾ ਗਿਆ ਹੈ। ਬਾਕੀ ਜੇ ਟ੍ਰੇਨ ਦੇ ਵਿੱਚ ਮਰੀਜ਼ ਦੀ ਹਾਲਾਤ ਖ਼ਰਾਬ ਹੋ ਜਾਂਦੀ ਹੈ ਤਾਂ ਉਸ ਲਈ ਟ੍ਰੇਨ ਵਿੱਚ ਹੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਪੁੱਤ ਜੰਮਦੇ ਸਾਰ ਹੀ ਪਿਓ ਨੇ ਕੀਤੀ ਖ਼ੁਦਕੁਸ਼ੀ
ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਕਰਫਿਊ ਹੋਣ ਕਾਰਨ ਕੰਮ ਕਾਰ ਦੇ ਅਦਾਰੇ ਬੰਦ ਹਨ ਜਿਸ ਕਾਰਨ ਉਹ ਇੱਥੇ ਭੁੱਖੇ ਮਰ ਰਹੇ ਸੀ ਜਿਸ ਲਈ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਾਪਸ ਜਾਣ ਲਈ ਪਹਿਲਾਂ ਉਨ੍ਹਾਂ ਨੇ ਆਨਲਾਈਨ ਰਜਿਸਟੇਸ਼ਨ ਕਰਵਾਈ ਸੀ ਜਿਸ ਮਗਰੋਂ ਉਨ੍ਹਾਂ ਨੂੰ ਰੇਲ ਵਿਭਾਗ ਵੱਲੋਂ ਮੈਸਜ ਆਇਆ, ਮੈਸੇਜ ਆਉਣ 'ਤੇ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਜਾਂਚ 'ਚ ਸਹੀ ਹੁੰਦਾ ਹੈ ਤਾਂ ਟ੍ਰੇਨ ਦੀ ਟਿਕਟ ਦਿੱਤੀ ਜਾ ਰਹੀ ਹੈ। ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਐਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ।