ਪੰਜਾਬ

punjab

ETV Bharat / city

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ - ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ

ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਅਨੁਸਾਰ ਹੁਣ ਤੱਕ ਕੋਰੋਨਾਵਾਇਰਸ ਦੇ 282 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਮੀਡੀਆ ਬੁਲੇਟਿਨ
ਮੀਡੀਆ ਬੁਲੇਟਿਨ

By

Published : Mar 24, 2020, 8:01 PM IST

ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 282 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਇਸ ਤਰ੍ਹਾਂ ਹੈ ਵੇਰਵਾ

ਹੁਣ ਤੱਕ ਸ਼ੱਕੀ ਮਾਮਲੇ ਆਏ ਸਾਹਮਣੇ

282

ਭੇਜੇ ਗਏ ਨਮੂਨਿਆਂ ਦੀ ਕੁੱਲ ਸੰਖਿਆ282
ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ29
ਮ੍ਰਿਤਕਾਂ ਦੀ ਗਿਣਤੀ01
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ220

ਰਿਪੋਰਟ ਦੀ ਉਡੀਕ ਹੈ

33

- ਮੰਗਲਵਾਰ ਨੂੰ ਕੋਵਿਡ-19 (ਕਰੋਨਾ ਵਾਇਰਸ) ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

- ਤਿੰਨ ਮਾਮਲੇ ਐੱਸਬੀਐੱਸ ਨਗਰ ਤੋਂ ਸਾਹਮਣੇ ਆਈ ਹੈ। ਤਿੰਨਾਂ ਦੇ ਕੇਸ ਪੌਜ਼ੀਟਿਵ ਪਾਏ ਗਏ ਹਨ।

- ਤਿੰਨ ਮਾਮਲੇ ਜਲੰਧਰ ਦੇ ਫਿਲੌਰ ਤੋਂ ਸਾਹਮਣੇ ਆਏ ਹਨ

ਮੀਡੀਆ ਬੁਲੇਟਿਨ

- ਸਾਰੇ 28 ਕੇਸ ਸਰਕਾਰੀ ਹਸਪਤਾਲ ਵਿੱਚ ਆਈਸੋਲੇਸ਼ਨ 'ਚ ਰੱਖੇ ਗਏ ਹਨ ਅਤੇ ਸਥਿਰ ਦੱਸੇ ਜਾ ਰਹੇ ਹਨ।

ਇਨ੍ਹਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਇਨ੍ਹਾਂ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ।

ਲੰੜੀ ਨੰ:ਜ਼ਿਲ੍ਹਾ ਪੁਸ਼ਟੀ ਹੋਏ ਮਾਮਲੇਠੀਕ ਹੋਏ ਮਰੀਜ਼ਮੌਤਾਂ
1.ਐੱਸਬੀਐੱਸ ਨਗਰ 18 0 1

2. ਐੱਸਏਐੱਸ ਨਗਰ 5 0 0

3. ਜਲੰਧਰ 03 0 0

4. ਅੰਮ੍ਰਿਤਸਰ 02 0 0

5. ਹੁਸ਼ਿਆਰਪੁਰ 01 0 0

ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ

• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।

• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੋਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਦੀ ਵਿਵਸਥਾ।

• ਸਾਰੀਆਂ ਥਾਵਾਂ 'ਤੇ ਲੋੜੀਂਦੇ ਲਾਜਿਸਟਿਕ ਉਪਲੱਬਧ

ABOUT THE AUTHOR

...view details