ਚੰਡੀਗੜ੍ਹ : ਪੰਜਾਬ ਦੀਆਂ ਅੱਠ ਨਗਰ ਕੌਂਸਲ, ਮੁਹਾਲੀ, ਪਠਾਨਕੋਟ, ਹੁਸ਼ਿਆਰਪੁਰ, ਮੋਗਾ, ਕਪੂਰਥਲਾ, ਬਠਿੰਡਾ, ਬਟਾਲਾ, ਅਬੋਹਰ ਅਤੇ 109 ਨਗਰ ਕੌਂਸਲਾਂ 'ਚ ਵੋਟਿੰਗ ਹੋਈ। ਵੋਟਿੰਗ ਪ੍ਰਕੀਰਿਆ ਸਵੇਰੇ 8:00 ਵਜੇ ਸ਼ੁਰੂ ਹੋਈ ਜੋ ਕਿ ਸ਼ਾਮ 4:00 ਵਜੇ ਤੱਕ ਚੱਲੀ। ਕਈ ਥਾਵਾਂ 'ਤੇ ਈਵੀਐਮ ਖਰਾਬ ਹੋਣ ਕਾਰਨ ਵੋਟਿੰਗ ਵੀ ਥੋੜ੍ਹੀ ਦੇਰ ਲਈ ਰੁਕ ਗਈ, ਪਰ ਜਲਦੀ ਹੀ ਨਵੀਂ ਈਵੀਐਮ ਰਾਹੀਂ ਵੋਟਿੰਗ ਸ਼ੁਰੂ ਹੋ ਗਈ। ਸ਼ਾਮ 4 ਵਜੇ ਪੋਲਿੰਗ ਬੂਥ 'ਤੇ ਦਾਖਲ ਹੋਣ ਵਾਲੇ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਸੂਬੇ ਭਰ 'ਚ ਸ਼ੁਰੂਆਤੀ ਪੜਾਅ ਦੌਰਾਨ ਵੋਟਿੰਗ ਪ੍ਰਕੀਰਿਆ ਬੇਹਦ ਹੌਲੀ ਰਹੀ, ਪਰ ਦੁਪਹਿਰ ਤੱਕ ਵੋਟਾਂ ਦੀ ਫੀਸਦੀ ਦਰ 'ਚ ਤੇਜ਼ੀ ਆਈ।
ਪੰਜਾਬ 'ਚ ਕੁੱਲ 71.39% ਵੋਟਾਂ ਪਈਆਂ। ਮਾਨਸਾ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਤੇ ਮੋਹਾਲੀ 'ਚ ਸਭ ਤੋਂ ਘੱਟ ਵੋਟਿੰਗ ਹੋਈ। ਮੋਹਾਲੀ ਵਿੱਚ 60.08%, ਰੂਪਨਗਰ ਵਿੱਚ 73.80%, ਫ਼ਤਹਿਗੜ੍ਹ ਸਾਹਿਬ 'ਚ 75.78%, ਅੰਮ੍ਰਿਤਸਰ 'ਚ 71.20%, ਤਰਨਤਾਰਨ 'ਚ 63.12%, ਗੁਰਦਾਸਪੁਰ 70%, ਪਠਾਨਕੋਟ 75.37%, ਬਠਿੰਡਾ 79%, ਮਾਨਸਾ 82.99%, ਫ਼ਰੀਦਕੋਟ 'ਚ 71.03%, ਹੁਸ਼ਿਆਰਪੁਰ 66.68% ਕਪੂਰਥਲਾ 66.34%, ਐਸ ਬੀ ਐਸ ਨਗਰ 69.71%%, ਫਿਰੋਜ਼ਪੁਰ 74.01%, ਸ਼੍ਰੀ ਮੁਕਤਸਰ ਸਾਹਿਬ 68.65%, ਮੋਗਾ. 69.50%%, ਫਾਜ਼ਿਲਕਾ 72.40%, ਪਟਿਆਲਾ 70.09%, ਲੁਧਿਆਣਾ 70.33%, ਬਰਨਾਲਾ 71.99% ਅਤੇ ਸੰਗਰੂਰ 77.39% ਵੋਟਿੰਗ ਹੋਈ।
ਮੋਹਾਲੀ 'ਚ ਕੁੱਲ 60.08% ਵੋਟਿੰਗ ਹੋਈ। ਵਾਰਡ ਦੀ ਨੰਬਰ 1 ਤੋਂ 25 'ਚ 53.18%, ਵਾਰਡ ਨੰਬਰ 26 ਤੋਂ 50 'ਚ 58.59%, ਜ਼ੀਰਕਪੁਰ 55%, ਬਨੂਦ ਵਿਖੇ 77.91%, ਲਾਲੜੂ 75.76%, ਨਵਾਂਪਿੰਡ ਨੇ 65.90%, ਕੁਰਾਲੀ 'ਚ 69.24% ਵੋਟਾਂ ਪਈਆਂ, ਖਰੜ 58% ਵੋਟਾਂ ਪਈਆਂ।
ਬਠਿੰਡਾ ਵਿੱਚ ਕੁੱਲ 79.01% ਵੋਟਿੰਗ ਦਰਜ ਕੀਤੀ ਗਈ। ਬਠਿੰਡਾ ਦੇ ਵਾਰਡ ਨੰਬਰ 1 ਤੋਂ 17 ਤੱਕ 59.96%, 18 ਤੋਂ 35 ਤੱਕ 66.75%, ਗੋਨਿਆਨਾ 'ਚ 83.83 % ਭੁੱਚੋ ਮੰਡੀ 86.26%, ਰਾਮਾ ਮੰਡੀ 86.53%, ਨਥਾਣਾ 78.54%, ਸੰਗਤ 89.86%, ਮੋਡ 76.83 %, ਕੋਰਟ ਨੇ 87.38%, ਕੋਟਸ਼ਮੀਰ 88.34%, ਮੇਹਰਾਜ 74.07%, ਮਲੂਕਾ 81.3%, ਪਾਈ ਰੂਪਾ 81.92%, ਕੋਠਾ ਗੁਰੂ 81.19%, ਭਗਤਾ ਭਾਈ 81.19% ਵੋਟਿੰਗ ਹੋਈ।
ਕਪੂਰਥਲਾ ਵਿੱਚ 64.34% ਵੋਟਿੰਗ ਦਰਜ ਕੀਤੀ ਗਈ। ਕਪੂਰਥਲਾ 'ਚ 62.16%, ਸੁਲਤਾਨਪੁਰ ਲੋਧੀ 75.89% ਵੋਟਿੰਗ ਹੋਈ।
ਐਸਬੀਐਸ ਨਗਰ ਨੇ 69.71% ਵੋਟਿੰਗ ਦਰਜ ਕੀਤੀ। ਨਵਾਂਸ਼ਹਿਰ 65.58%, ਬੰਗਾ 71.45%, ਰਾਹੋ 80.76% ਵੋਟਾਂ ਪਾਈਆਂ।
ਰੂਪਨਗਰ ਵਿੱਚ ਕੁੱਲ 73.80% ਵੋਟਿੰਗ ਦਰਜ ਕੀਤੀ ਗਈ। ਰੂਪਨਗਰ 66.92%, ਨੰਗਲ 72.67%, ਮੋਰਿੰਡਾ 71.14%, ਸ਼੍ਰੀ ਅਨੰਦਪੁਰ ਸਾਹਿਬ 76.83%, ਸ਼੍ਰੀ ਚਮਕੌਰ ਸਾਹਿਬ 70.59%, ਕੀਰਤਪੁਰ ਸਾਹਿਬ 84.64% ਵੋਟਾਂ ਪਈਆਂ।
ਲੁਧਿਆਣਾ ਵਿੱਚ ਕੁੱਲ 68.92 ਪ੍ਰਤੀਸ਼ਤ ਵੋਟਾਂ ਪਈਆਂ। ਖੰਨਾ 'ਚ 66.16%, ਜਗਰਾਉਂ 'ਚ 67.54%, ਸਮਰਾਲਾ ਵਿੱਚ 72.68%, ਰਾਏਕੋਟ 'ਚ 73.33%, ਦੋਰਾਹਾ 74.43%, ਪਾਇਲ 83.08%, ਮੁੱਲਾਪੁਰ 'ਚ 68.50%, ਸਾਹਨੇਵਾਲ ਵਿੱਚ 68.92% ਵੋਟਿੰਗ।
ਉਖੇ ਹੀ ਜਲੰਧਰ ਵਿੱਚ ਕੁੱਲ 71.22% ਵੋਟਿੰਗ ਦਰਜ ਕੀਤੀ ਗਈ। ਆਦਮਪੁਰ 'ਚ 66.35%, ਅਲਾਵਲਪੁਰ 80.89%, ਕਰਤਾਰਪੁਰ 72.08%, ਨਕੋਦਰ 70.26%, ਨੂਰਮਹਿਲ 78.32%, ਫਿਲੌਰ 63.54%, ਲੋਹੀਆਂ ਖਾਸ 76.45%, ਮਹਿਤਪੁਰ 75.87% ਵੋਟਾਂ ਪਈਆਂ।
ਸੰਗਰੂਰ 'ਚ 7 ਨਗਰ ਕੌਂਸਲਾਂ ਤੇ 1 ਨਗਰ ਪੰਚਾਇਤ ਲਈ 77.92% ਵੋਟਿੰਗ ਹੋਈ, ਕੁੱਲ 193579 ਵੋਟਰਾਂ ਨੇ ਵੋਟ ਦੀ ਵਰਤੋਂ ਕੀਤੀ। ਭਵਾਨੀਗੜ 77.92%, ਮਲੇਰਕੋਟਲਾ 76%, ਦੂਰੀ 72.03 %, ਸੁਨਾਮ 72.79%, ਲਹਿਰਾਗਾਗਾ 83%, ਲੌਂਗੋਵਾਲ 84.22%, ਅਹਿਮਦਗੜ 76.04%, ਨਗਰ ਪੰਚਾਇਤ ਅਮਰਗੜ 81.38% ਵੋਟਿੰਗ ਹੋਈ।
ਮਾਨਸਾ ਵਿੱਚ ਕੁੱਲ 82.99% ਵੋਟਿੰਗ ਦਰਜ ਕੀਤੀ ਗਈ।ਮਾਨਸਾ 73.95%, ਬੁਢਲਾਡਾ 82.02%, ਬਰੋਟਾ 85.45%, ਬੋਹਾ 86.39%, ਜੋਗਾ 87.12%।
ਜਾਣੋ ਕਿਥੇ-ਕਿਥੇ ਹੋਈਆਂ ਹਿੰਸਕ ਝੜਪਾਂ :
- ਤਰਨ ਤਾਰਨ ਵਿਖੇ ਗੋਲੀਆਂ ਚਲਾਈਆਂ ਗਈਆਂ। ਇਥੇ ਆਮ ਆਦਮੀ ਪਾਰਟੀ ਦਾ ਵਰਕਰ ਜ਼ਖਮੀ ਹੋ ਗਿਆ। ਹਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਤੋਂ ਇਨਕਾਰ ਕਰਦੇ ਨਜ਼ਰ ਆਏ।
- ਮੋਹਾਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਨਾਲ ਸਵੇਰੇ ਵੋਟਾਂ ਪਾਈਆਂ, ਪਰ ਥੋੜੇ ਸਮੇਂ ਬਾਅਦ ਹੀ ਕਾਂਗਰਸ ਅਤੇ ਹੋਰ ਪਾਰਟੀਆਂ ਵਿਚਾਲੇ ਬਹਿਸ ਹੋ ਗਈ। ਆਜ਼ਾਦ ਉਮੀਦਵਾਰਾਂ ਨੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਵੀ ਲਗਾਏ। ਇਸ ਦੌਰਾਨ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਨੇ ਪੂਰੇ ਮੋਹਾਲੀ ਦਾ ਦੌਰਾ ਕੀਤਾ।
- ਮੁਕਤਸਰ 'ਚ ਵੋਟਿੰਗ ਦੇ ਦੌਰਾਨ ਗੜਬੜ ਵੇਖਣ ਨੂੰ ਮਿਲੀ, ਮੁਕਤਸਰ ਦੇ ਵਾਰਡ ਨੰ 4 ਤੋਂ ਕਾਂਗਰਸ ਉਮੀਦਵਾਰ ਯਾਦਵਿੰਦਰ ਸਿੰਘ 'ਤੇ ਹਮਲਾ ਹੋਈਆ। ਜਿਸ 'ਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
- ਪਟਿਆਲਾ ਦੇ ਰਾਜਪੁਰਾ ਵਿਖੇ ਵਾਰਡ ਨੰ 23 'ਚ ਭਾਜਪਾ ਨੇਤਾ ਪ੍ਰਵੀਣ ਛਾਬੜਾ ਨੇ ਬੂਥ ਕੈਪਚਰਿੰਗ ਦਾ ਦੋਸ਼ ਲਾਇਆ। ਸਿਆਸੀ ਪਾਰਟੀਆਂ ਵਿਚਾਲੇ ਹੋਈ ਬਹਿਸ ਦੌਰਾਨ ਇਥੇ ਤਕਰੀਬਨ ਅੱਧ ਘੰਟੇ ਤੱਕ ਵੋਟਿੰਗ ਪ੍ਰਕੀਰਿਆ ਬੰਦ ਰਹੀ।
- ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਭਾਜਪਾ ਲੀਡਰ ਸੰਜੀਵ ਮਿਨਹਾਸ 'ਤੇ ਹਮਲਾ ਹੋਇਆ ਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ।
- ਲੁਧਿਆਣਾ ਦੇ ਨਾਲ ਲਗਦੇ ਖੰਨ ਵਿੱਚ ਵੀ ਦੋ ਪਾਰਟੀਆਂ ਵਿਚਾਲੇ ਟਕਰਾਵ ਦੀਆਂ ਖ਼ਬਰਾਂ ਮਿਲੀਆਂ।
- ਉਥੇ ਹੀ ਬਟਾਲਾ ਦੇ ਵਾਰਡ ਨੰ 34 ਵਿੱਚ ਵੀ ਕਾਂਗਰਸ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਭੈਣ ਨਵੀਨ ਤੇ ਬਾਕੀ ਪਾਰਟੀਆਂ ਦੇ ਵਰਕਰਾਂ ਵਿਚਾਲੇ ਕੁੱਟਮਾਰ ਹੋਈ।