ਚੰਡੀਗੜ੍ਹ: ਪਹਿਲਾਂ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨ ਦੀ ਤਰੀਕ ਮੁੜ ਬਦਲ ਕੇ 8 ਮਾਰਚ ਕਰ ਦਿੱਤੀ ਹੈ। ਬਿਜ਼ਨਸ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਅੱਜ ਫੈਸਲਾ ਲਿਆ।
ਦੱਸਣਯੋਗ ਹੈ ਕਿ ਵਿਧਾਇਕਾਂ ਦੀ ਮੰਗ ਉੱਤੇ ਬਜਟ ਦੀ ਪਹਿਲੀ ਤਰੀਕ 8 ਮਾਰਚ ਨੂੰ ਬਦਲ ਕੇ 5 ਮਾਰਚ ਕੀਤੀ ਗਈ ਸੀ ਤਾਂ ਜੋ ਬਜਟ ਉੱਤੇ ਬਹਿਸ ਹੋ ਸਕੇ। ਪੰਜਾਬ ਬਜਟ ਇਜਲਾਸ 2021, ਪੰਜਾਬ ਵਿਧਾਨ ਸਭਾ ਵਿੱਚ 1 ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ। ਬੁੱਧਵਾਰ ਨੂੰ ਇਜਲਾਸ ਦਾ ਤੀਜਾ ਦਿਨ ਹੈ ਅਤੇ ਲਗਾਤਾਰ ਵਿਰੋਧੀ ਪਾਰਟੀਆਂ ਹੰਗਾਮਾ ਕਰ ਰਹੀਆਂ ਹਨ।