ਚੰਡੀਗੜ੍ਹ: ਲੌਕਡਾਊਨ ਤੋਂ ਬਾਅਦ ਪੰਜਾਬ 'ਚ ਹੋ ਰਹੀਆਂ ਨਗਰ ਨਿਗਮ ਚੋਣਾਂ 'ਚ ਵੋਟਰਾਂ ਦਾ ਉਤਸ਼ਾਹ ਸਿਖ਼ਰਾਂ 'ਤੇ ਹੈ। ਕੜਾਕੇ ਦੀ ਠੰਢ ਵੀ ਬਜ਼ੁਰਗਾਂ ਨੂੰ ਉਨ੍ਹਾਂ ਦੇ ਜਮਹੂਰੀ ਹੱਕਾਂ ਦੀ ਵਰਤੋਂ ਕਰਨ ਤੋਂ ਨਹੀਂ ਰੋਕ ਸਕੀ। ਚੋਣਾਂ ਨੂੰ ਲੈ ਕੇ ਜਿਥੇ ਨੌਜਵਾਨਾਂ ਵਿੱਚ ਉਤਸ਼ਾਹ ਹੈ, ਉਥੇ ਹੀ ਔਰਤਾਂ ਅਤੇ ਬਜ਼ੁਰਗਾਂ ਵਿੱਚ ਵੀ ਉਤਸ਼ਾਹ ਵੇਖਿਆ ਹੀ ਬਣਦਾ ਹੈ। ਬਜ਼ੁਰਗਾਂ ਦਾ ਚੋਣਾਂ 'ਚ ਉਤਸ਼ਾਹ ਨੌਜਵਾਨਾਂ ਲਈ ਇੱਕ ਮਿਸਾਲ ਹੈ।
ਸਿਆਣੀ ਉਮਰ ਦੇ ਇਨ੍ਹਾਂ ਬਜ਼ੁਰਗਾਂ ਨੇ ਸਿਆਣੀ ਮੱਤ ਦਿੱਤੀ ਹੈ ਕਿ ਆਪਣੇ ਜਮਹੂਰੀ ਹੱਕਾਂ ਦੀ ਵਰਤੋਂ ਕਰੋ ਤਾਂ ਜੋ ਰਾਜਨੀਤੀ 'ਚ ਬਦਲ ਆਵੇ।