ਪੰਜਾਬ

punjab

ETV Bharat / city

MARRIED BEO ਨੇ ਰਚਾਇਆ ਗਰਭਵਤੀ ਪ੍ਰੇਮਿਕਾ ਨਾਲ ਵਿਆਹ, 7 ਸਾਲਾਂ ਤੋਂ ਤੋੜ ਰਿਹਾ ਸੀ 7 ਜਨਮਾਂ ਦਾ ਵਾਅਦਾ - ਸਿੱਖਿਆ ਵਿਭਾਗ ਸ਼ਰਮਸਾਰ

ਸੱਤ ਸਾਲਾਂ ਤੱਕ ਪ੍ਰੇਮਿਕਾ ਨਾਲ ਸਰੀਰਿਕ ਸ਼ੋਸ਼ਣ ਕਰਨ ਵਾਲੇ ਮੁੰਗੇਲੀ ਜ਼ਿਲ੍ਹੇ ਦੇ ਬਿਲਹਾ ਬਲਾਕ ਸਿੱਖਿਆ ਅਫਸਰ ਨੇ ਆਪਣੀ ਗਰਭਵਤੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਹੈ। ਬੀਏਓ ਪਹਿਲਾਂ ਵੀ ਵਿਆਹੇ ਹੋਏ ਹਨ।

ਵਿਆਹੇਵਰੇ ਬੀਈਓ ਨੇ ਰਚਾਇਆ ਗਰਭਵਤੀ ਪ੍ਰੇਮਿਕਾ ਨਾਲ ਵਿਆਹ
ਵਿਆਹੇਵਰੇ ਬੀਈਓ ਨੇ ਰਚਾਇਆ ਗਰਭਵਤੀ ਪ੍ਰੇਮਿਕਾ ਨਾਲ ਵਿਆਹ

By

Published : Sep 3, 2021, 7:31 PM IST

ਮੁੰਗੇਲੀ: ਕਿਹਾ ਜਾਂਦਾ ਹੈ ਕਿ ਜਦੋਂ ਪਿਆਰ ਦਾ ਬੁਖਾਰ ਚੜ੍ਹ ਜਾਂਦਾ ਹੈ ਤਾਂ ਜਲਦੀ ਨਹੀਂ ਉਤਰਦਾ ਅਤੇ ਫਿਰ ਇਨਸਾਨ ਚਾਹ ਕੇ ਵੀ ਗਲਤ ਅਤੇ ਸਹੀ ਵਿੱਚ ਫਰਕ ਨਹੀਂ ਸਮਝਦਾ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਦੋ ਲੋਕਾਂ ਦੀ ਜੋੜੀ ਪ੍ਰਮਾਮਤਾ ਬਣਾ ਕੇ ਭੇਜਦਾ ਹੈ ਪਰ ਇੱਥੇ ਜੇਲ੍ਹ ਜਾਣ ਦੇ ਡਰ ਤੋਂ ਕਾਹਲੀ ਵਿੱਚ ਵਿਆਹ ਰਚਾਉਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ਼ਕ ਦੀ ਇਹ ਮਾਮਲਾ ਮੁੰਗੇਲੀ ਦੇ ਇੱਕ ਬਲਾਕ ਸਿੱਖਿਆ ਅਧਿਕਾਰੀ ਨਾਲ ਵਾਪਰਿਆ ਹੈ। ਬੀਈਓ ਪਹਿਲਾਂ ਹੀ ਵਿਆਹਿਆ ਹੋਇਆ ਪੈ ਪਰ ਉਸਦੇ ਸਿਰ ਪਿਆਰ ਦਾ ਖੁਮਾਰ ਇਸ ਕਦਰ ਚੜ੍ਹਿਆ ਹੋਇਆ ਸੀ ਕਿ ਉਹ ਚਾਹ ਕੇ ਵੀ ਉਤਾਰ ਨਾ ਸਕੇ। ਆਪਣੇ ਵਿਵਾਹਿਕ ਜੀਵਨ ਦੇ ਚੱਲਦੇ ਉਸਨੇ ਇੱਕ ਵਾਰ ਫਿਰ ਤੋਂ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਰਚਾ ਲਿਆ ਹੈ।ਇਹ ਮਾਮਲਾ ਮੁੱਗੇਲੀ ਵਿੱਚ ਦਿਲਚਸਪ ਬਣਿਆ ਹੋਇਆ ਹੈ, ਜਦੋਂ ਕਿ ਸਿੱਖਿਆ ਵਿਭਾਗ ਸ਼ਰਮਸਾਰ ਹੋ ਰਿਹਾ ਹੈ।

ਵਿਆਹੇਵਰੇ ਬੀਈਓ ਨੇ ਰਚਾਇਆ ਗਰਭਵਤੀ ਪ੍ਰੇਮਿਕਾ ਨਾਲ ਵਿਆਹ

ਆਖਿਰਕਾਰ ਬੀਈਓ ਨੇ ਨਿਭਾਇਆ ਆਸ਼ਿਕੀ ਦਾ ਵਾਅਦਾ

ਦੱਸ ਦਈਏ ਕਿ ਬਿਲਹਾ ਬਲਾਕ ਸਿੱਖਿਆ ਅਧਿਕਾਰੀ ਪੀਐਸ ਬੇਦੀ (54) ਨੇ ਅਖੀਰ ਆਪਣੀ 23 ਸਾਲਾ ਗਰਭਵਤੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਹੈ। 28 ਅਗਸਤ ਨੂੰ, ਜਰਾਹਗਾਓਂ ਪੁਲਿਸ ਸਟੇਸ਼ਨ 'ਤੇ ਪੰਜ ਘੰਟਿਆਂ ਦੇ ਹੰਗਾਮੇ ਤੋਂ ਬਾਅਦ, ਉਸ ਨੇ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰਵਾਉਣ ਤੋਂ ਬਾਅਦ ਅਤੇ ਫਿਰ ਬੀਈਓ ਦੁਆਰਾ ਆਪਣੀ ਪ੍ਰੇਮਿਕਾ ਨੂੰ ਵਿਆਹ ਦਾ ਭਰੋਸਾ ਦਿਵਾਉਣ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਤੇ ਬਣ ਗਈਆਂ ਸਨ। ਵਾਅਦੇ ਅਨੁਸਾਰ, ਸ਼ੁੱਕਰਵਾਰ ਨੂੰ, ਬੀਈਓ ਨੇ ਆਪਣੀ ਗਰਭਵਤੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ।

ਮਾਮਲਾ ਮੁੰਗੇਲੀ ਜ਼ਿਲੇ ਦੇ ਜਰਹਗਾਓਂ ਥਾਣਾ ਖੇਤਰ ਦੇ ਫੁਲਵਾਰੀ ਪਿੰਡ ਦਾ ਹੈ। ਜਿੱਥੇ ਪਵਿੱਤਰ ਸਿੰਘ ਬੇਦੀ ਬਿਲਾਸਪੁਰ ਜ਼ਿਲ੍ਹੇ ਦੇ ਬਿਲਹਾ ਬਲਾਕ ਦੇ ਬੀਈਓ ਵਜੋਂ ਤਾਇਨਾਤ ਹਨ। ਪਿੰਡ ਦੀ ਇੱਕ 23 ਸਾਲਾ ਲੜਕੀ ਜਰਾਹਗਾਓਂ ਪੁਲਿਸ ਸਟੇਸ਼ਨ ਪਹੁੰਚੀ ਸੀ ਅਤੇ ਬੀਈਓ 'ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ ਲਿਖਤੀ ਸ਼ਿਕਾਇਤ ਦੇ ਕੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ।

7 ਸਾਲ ਤੱਕ ਸ਼ਰੀਰਿਕ ਸ਼ੋਸ਼ਣ ਕਰਦਾ ਰਿਹਾ ਸੀ ਅਫਸਰ

ਬਿਲਹਾ ਬਲਾਕ ਸਿੱਖਿਆ ਅਫਸਰ ਪਵਿੱਤਰ ਸਿੰਘ ਬੇਦੀ 'ਤੇ ਇੱਕ ਲੜਕੀ ਵੱਲੋਂ ਸੱਤ ਸਾਲਾਂ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਗਰਲਫ੍ਰੈਂਡ ਬੀਈਓ ਦੇ ਖਿਲਾਫ ਸਰੀਰਕ ਸ਼ੋਸ਼ਣ ਦੀ ਰਿਪੋਰਟ ਦਰਜ ਕਰਵਾਉਣ ਲਈ ਪਿਛਲੇ ਦਿਨੀਂ ਜਰਾਹਗਾਓਂ ਪੁਲਿਸ ਸਟੇਸ਼ਨ ਵੀ ਪਹੁੰਚੀ ਸੀ। ਇਸ 54 ਸਾਲਾ ਬੀਈਓ 'ਤੇ ਵਿਆਹ ਦੇ ਬਹਾਨੇ ਇੱਕ 23 ਸਾਲਾ ਲੜਕੀ ਨਾਲ 7 ਸਾਲ ਤੱਕ ਸਰੀਰਕ ਸਬੰਧ ਬਣਾਉਣ ਦਾ ਇਲਜ਼ਾਮ ਸੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਬੀਈਓ ਨੇ ਲੜਕੀ ਨੂੰ ਥਾਣੇ ਤੋਂ ਵਿੱਚ ਮਾਮਲਾ ਦਰਜ ਕਰਵਾਉਣ ਤੋਂ ਮਨਾ ਲਿਆ ਤੇ ਇਸ ਦੇ ਬਦਲੇ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ। ਬੀਈਓ ਨਾਲ ਵਿਆਹ ਕਰਨ ਦਾ ਵਾਅਦਾ ਲੈ ਕੇ ਥਾਣੇ ਤੋਂ ਪਰਤੀ ਪ੍ਰੇਮਿਕਾ ਨੇ ਆਖਰਕਾਰ ਸ਼ੁੱਕਰਵਾਰ ਨੂੰ ਬੀਈਓ ਨਾਲ ਸੱਤ ਫੇਰੇ ਲਏ।

ਬਿਨ੍ਹਾ ਬਰਾਤ ਵਿਆਹ ਕਰਵਾਉਣ ਪਹੁੰਚਿਆ ਲਾੜਾ

ਦੋਵਾਂ ਦਾ ਵਿਆਹ ਤਖਤਪੁਰ ਸਤਨਾਮ ਭਵਨ ਵਿੱਚ ਹੋਇਆ। ਅਜਿਹਾ ਨਹੀਂ ਹੈ ਕਿ ਇਹ ਅੱਧਖੜ ਉਮਰ ਦਾ ਅਧਿਕਾਰੀ ਵਿਆਹੁਤਾ ਨਹੀਂ ਹੈ। ਪਹਿਲੀ ਪਤਨੀ ਦੇ ਨਾਲ ਰਹਿੰਦੇ ਹੋਏ ਇਸ ਜਨਾਬ ਵੱਲੋਂ ਦੂਜੀ ਵਾਰ ਵਿਆਹ ਰਚਾਇਆ ਗਿਆ ਹੈ। ਚਰਚਾ ਚ ਆਏ ਇਸ ਵਿਆਹ ਵਿੱਚ ਲਾੜੀ ਦਾ ਪੂਰਾ ਪਰਿਵਾਰ ਸ਼ਾਮਿਲ ਸੀ ਪਰ ਲਾੜੇ ਦੀ ਤਰਫੋਂ ਇੱਕ ਵੀ ਬਰਾਤੀ ਨਜ਼ਰ ਨਹੀਂ ਆਇਆ। ਪੂਰੇ ਸਮਾਗਮ ਦੇ ਵਿੱਚ ਮਾਸਕ ਪਾ ਕੇ ਦਿਖਾਈ ਦੇ ਦਿੰਦੇ ਬੀਈਓ ਸਾਹਬ ਦੀ ਗਰਦਨ ਥੱਲੇ ਝੁਕੀ ਹੀ ਵਿਖਾਈ ਦਿੱਤੀ। ਸਿੱਖਿਆ ਅਫਸਰ ਦੀ ਗਰਦਨ ਥੱਲੇ ਝੁਕੀ ਵੇਖ ਲੋਕ ਅੰਦਾਜ਼ੇ ਲਗਾ ਰਹੇ ਹਨ ਕਿ ਸ਼ਾਇਦ ਇਸ਼ਕ ਮਿਜਾਜ਼ ਅਧਿਕਾਰੀ ਨੂੰ ਹੁਣ ਆਪਣੇ ਕੀਤੇ ਉੱਪਰ ਸ਼ਰਮ ਆ ਰਹੀ ਹੈ।

ਇਹ ਵੀ ਪੜ੍ਹੋ:ਮੋਗਾ ਝੜਪ:ਅੰਧ ਵਿਸ਼ਵਾਸ! ਕੁੜੀ ਗਈ ਬਾਬੇ ਕੋਲ, ਬਾਬੇ ਨੇ ਲਪੇਟ ਦਿੱਤਾ ਸੱਪ ਨਾਲ, ਦੇਖੋ ਵੀਡੀਓ

ABOUT THE AUTHOR

...view details