ਪੰਜਾਬ

punjab

ETV Bharat / city

23 ਮਾਰਚ ਨੂੰ ਪੰਜਾਬ 'ਚ ਹਰ ਸਾਲ ਹੋਇਆ ਕਰੇਗੀ ਗਜ਼ਟਿਡ ਛੁੱਟੀ - ਪੰਜਾਬ 'ਚ 23 ਮਾਰਚ

ਨੋਟੀਫਿਕੇਸ਼ਨ ਅਨੁਸਾਰ ਆਉਣ ਵਾਲੇ ਹਰੇਕ ਸਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਗਜ਼ਟਿਡ ਛੁੱਟੀ ਰਿਹਾ ਕਰੇਗੀ।

23 ਮਾਰਚ ਨੂੰ ਪੰਜਾਬ 'ਚ ਹਰ ਸਾਲ ਹੋਇਆ ਕਰੇਗੀ ਗਜ਼ਟਿਡ ਛੁੱਟੀ
23 ਮਾਰਚ ਨੂੰ ਪੰਜਾਬ 'ਚ ਹਰ ਸਾਲ ਹੋਇਆ ਕਰੇਗੀ ਗਜ਼ਟਿਡ ਛੁੱਟੀ

By

Published : Mar 23, 2022, 10:45 PM IST

ਚੰਡੀਗੜ੍ਹ : ਪੰਜਾਬ 'ਚ 23 ਮਾਰਚ ਨੂੰ ਹਰ ਸਾਲ ਸਰਕਾਰੀ ਛੁੱਟੀ ਹੋਣ ਸਬੰਧੀ ਪੰਜਾਬ ਸਰਕਾਰ ਵੱਲੋਂ ਅੱਜ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਸ ਨੋਟੀਫਿਕੇਸ਼ਨ ਅਨੁਸਾਰ ਆਉਣ ਵਾਲੇ ਹਰੇਕ ਸਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ 23 ਮਾਰਚ ਨੂੰ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਗਜ਼ਟਿਡ ਛੁੱਟੀ ਰਿਹਾ ਕਰੇਗੀ।

ਵਿਧਾਨ ਸਭਾ ਸੈਸ਼ਨ 'ਚ ਕੀਤਾ ਸੀ ਐਲਾਨ: ਇਸ ਵਾਰ 23 ਮਾਰਚ ਦੀ ਛੁੱਟੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਛੁੱਟੀ ਦਾ ਮੁੱਖ ਮਕਸਦ ਇਹ ਕਿ ਵਿਦਿਆਰਥੀ ਖਟਕੜ ਕਲਾਂ ਜਾਂ ਹੁਸੈਨੀਵਾਲਾ ਜਾ ਕੇ ਮਹਾਨ ਸ਼ਹੀਦਾਂ ਸਬੰਧੀ ਜਾਣਕਾਰੀ ਲੈ ਸਕਣ ਅਤੇ ਉਨ੍ਹਾਂ ਨੂੰ ਪ੍ਰਣਾਮ ਕਰ ਸਕਣ।

23 ਮਾਰਚ ਨੂੰ ਪੰਜਾਬ 'ਚ ਹਰ ਸਾਲ ਹੋਇਆ ਕਰੇਗੀ ਗਜ਼ਟਿਡ ਛੁੱਟੀ

ਹੈਲਪਲਾਈਨ ਨੰਬਰ ਜਾਰੀ: ਇਸ ਵਾਰ 23 ਮਾਰਚ ਨੂੰ ਭਗਵੰਤ ਮਾਨ ਵਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਜਿਸ 'ਚ ਕੋਈ ਵੀ ਭ੍ਰਿਸ਼ਟਾਚਾਰ ਸਬੰਧੀ ਉਨ੍ਹਾਂ ਨੂੰ ਵਟਸਐਪ 'ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਨਾਇਬ ਤਹਿਸੀਲਦਾਰ ਖਿਲਾਫ਼ ਪਹਿਲਾ ਮਾਮਲਾ: ਭਗਵੰਤ ਮਾਨ ਵਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ 'ਤੇ ਬਠਿੰਡਾ ਦੇ ਤਲਵੰਡੀ ਸਾਬੋ ਦੇ ਨਾਇਬ ਤਹਿਸੀਲਦਾਰ ਖਿਲਾਫ਼ ਪਹਿਲੀ ਸ਼ਿਕਾਇਤ ਸਾਹਮਣੇ ਆਈ ਸੀ। ਜਿਸ 'ਚ ਸ਼ਿਕਾਇਤ ਕਰਨ ਵਾਲੇ ਦਾ ਇਲਜ਼ਾਮ ਸੀ ਕਿ ਨਾਇਬ ਤਹਿਸੀਲਦਾਰ ਵਲੋਂ ਰਿਸ਼ਵਤ ਲਈ ਗਈ ਸੀ।

ਇਹ ਵੀ ਪੜ੍ਹੋ:ਸੀਐੱਮ ਮਾਨ ਵੱਲੋਂ ਜਾਰੀ ਨੰਬਰ ’ਤੇ ਪਹਿਲੀ ਸ਼ਿਕਾਇਤ, ਜਾਣੋ ਮਾਮਲਾ

ABOUT THE AUTHOR

...view details