ਚੰਡੀਗੜ੍ਹ: ਹਲਾਂਕੇ ਪੰਜਾਬ ਵਿਧਾਨ ਸਭਾ ਚੋਣਾਂ ਹੋਣ 'ਚ ਤਕਰੀਬਨ ਡੇਢ ਵਰ੍ਹੇ ਦਾ ਵੇਲਾ ਹਾਲੇ ਬਾਕੀ ਹੈ ਪਰ ਸਿਆਸੀ ਧਿਰਾਂ ਨੇ ਹੁਣ ਤੋਂ ਸਰਗਰਮੀ ਵਿੱਢ ਦਿੱਤੀ ਹੈ। ਇਸੇ ਦੌਰਾਨ ਹੀ ਉਹ ਦਲ ਬਦਲੀਆਂ ਅਤੇ ਦਲਾਂ 'ਚ ਸ਼ਾਮਲ ਹੋਣ ਦਾ ਵੀ ਦੌਰ ਚੱਲ ਪਿਆ ਹੈ। ਇਸ ਸਭ ਵਿੱਚ ਆਮ ਆਦਮੀ ਪਾਰਟੀ ਸਭ ਵੱਧ ਉਤਾਵਲੀ ਵਿਖਾਈ ਦੇ ਰਹੀ ਹੈ। ਇਸ ਦੌਰਾਨ ਹੀ ਐੱਸਸੀ/ਬੀਸੀ ਕਰਮਚਾਰੀ ਫੈਡਰੇਸ਼ਨ ਦੇ ਸਾਬਕਾ ਆਗੂ ਅਮਰੀਕ ਸਿੰਘ ਬਾਂਗੜ ਨੇ ਆਪਣੇ ਸਾਥੀਆਂ ਸਮੇਤ 'ਆਪ' ਦਾ ਪੱਲਾ ਫੜ੍ਹ ਲਿਆ।
ਦਲਿਤ ਮੁਲਾਜ਼ਮ ਆਗੂਆਂ ਸਮੇਤ ਕਈਆਂ ਆਗੂ ਨੇ ਫੜ੍ਹਿਆ 'ਆਪ' ਦਾ ਪੱਲਾ
ਆਮ ਆਦਮੀ ਪਾਰਟੀ ਸਭ ਵੱਧ ਉਤਾਵਲੀ ਵਿਖਾਈ ਦੇ ਰਹੀ ਹੈ। ਇਸ ਦੌਰਾਨ ਹੀ ਐੱਸਸੀ/ਬੀਸੀ ਕਰਮਚਾਰੀ ਫੈਡਰੇਸ਼ਨ ਦੇ ਸਾਬਕਾ ਆਗੂ ਅਮਰੀਕ ਸਿੰਘ ਬਾਂਗੜ ਨੇ ਆਪਣੇ ਸਾਥੀਆਂ ਸਮੇਤ 'ਆਪ' ਦਾ ਪੱਲਾ ਫੜ੍ਹ ਲਿਆ।
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਉੱਪ ਆਗੂ ਬੀਬੀ ਸਰਬਜੀਤ ਕੌਰ ਮਾਣੂਕੇ ਦੀ ਹਾਜ਼ਰੀ ਵਿੱਚ ਇਨ੍ਹਾਂ ਲੋਕਾਂ ਨੇ ਆਮ ਆਮਦੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਹੀ ਐੱਸਸੀ/ਬੀਸੀ ਕਰਮਚਾਰੀ ਫੈਡਰੇਸ਼ਨ ਦੇ ਪ੍ਰੇਮ ਸਿੰਘ, ਓਬੀਸੀ ਵੈੱਲਫੁਅਰ ਫੈਡਰੇਸ਼ਨ ਪੰਜਾਬ ਦੇ ਉਪ-ਪ੍ਰਧਾਨ ਸੁਖਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਿੰਦਰ ਸਿੰਘ ਸ਼ੇਰਗਿੱਲ ਅਤੇ ਰਾਜਪੁਰਾ ਦੇ ਸਮਾਜ ਸੇਵੀ ਦੀਪਕ ਸੂਦ ਵੀ ਆਮ ਆਮਦੀ ਪਾਰਟੀ ਦੇ ਬੇੜੇ ਵਿੱਚ ਸਵਾਰ ਹੋ ਗਏ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਆਮ ਆਮਦੀ ਪਾਰਟੀ ਵਿੱਚ ਜੀ ਆਇਆ ਨੂੰ ਆਖਿਆ। ਉਨ੍ਹਾਂ ਕਿਹਾ ਕਿ ਬਾਕੀ ਸਿਆਸੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਦਾ ਮੌਹ ਭੰਗ ਹੋ ਚੁੱਕਿਆ ਹੈ। ਇਸ ਕਾਰਨ ਹੀ ਵੱਡੀ ਗਿਣਤੀ ਵਿੱਚ ਲੋਕ ਆਮ ਆਮਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗਅੂਾਂ ਨੂੰ ਆਮ ਆਮਦੀ ਪਾਰਟੀ 'ਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।