ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਹੋਈ ਬੈਠਕ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਲੰਡਰ ਜਾਰੀ ਕੀਤਾ ਅਤੇ ਡਿਜੀਨੈਸਟ ਮੋਬਾਈਲ ਐਪ ਵੀ ਜਾਰੀ ਕੀਤੀ, ਜਿਸ ਰਾਹੀਂ ਕੋਈ ਵੀ ਪ੍ਰਿੰਟ ਜਾਂ ਇਸ਼ਤਿਹਾਰ ਦਾ ਰਿਲੀਜ਼ ਆਰਡਰ ਆਨਲਾਈਨ ਤਰੀਕੇ ਨਾਲ ਜਾਰੀ ਕਰਨ ਦਾ ਸਿਸਟਮ ਦਾ ਆਗਾਜ਼ ਹੋ ਗਿਆ ਹੈ।
ਪੰਜਾਬ ਕੈਬਿਨੇਟ ਦੀ ਬੈਠਕ 'ਚ ਲਏ ਗਏ ਕਈ ਅਹਿਮ ਫੈਸਲੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਹੋਈ ਬੈਠਕ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਲੰਡਰ ਜਾਰੀ ਕੀਤਾ ਅਤੇ ਡਿਜੀਨੈਸਟ ਮੋਬਾਈਲ ਐਪ ਵੀ ਜਾਰੀ ਕੀਤੀ।
ਸੂਬਾ ਸਰਕਾਰ ਦੀ ਡਾਇਰੈਕਟਰੀ ਤਕ ਡਿਜੀਟਲ ਪਹੁੰਚ ਬਣਾਉਣ ਦੀ ਪਹਿਲਕਦਮੀ ਕੀਤੀ ਗਈ ਤਾਂ ਕਿ ਸੂਬੇ ਦੇ ਲੋਕ ਇੱਕ ਬਟਨ ਦਬਾਉਣ ਨਾਲ ਹੀ ਸਰਕਾਰੀ ਡਾਇਰੈਕਟਰੀ ਤੱਕ ਪਹੁੰਚ ਸਕਣ।
10 ਵਿਭਾਗਾਂ ਦਾ ਪੁਨਰ ਗਠਨ ਕਰ 50,000 ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਅਤੇ ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਨਵੀਂ ਭਰਤੀਆਂ ਲਈ ਤਨਖਾਹ ਸਕੇਲ ਲਿਆਉਣ ਨੂੰ ਵੀ ਪ੍ਰਵਾਨਗੀ ਦਿੱਤੀ। ਇਸਦੇ ਨਾਲ ਹੀ ਸਿੱਖਿਆ ਵਿਭਾਗ ਦੇ ਵਿੱਚ ਐਸਸੀਈਆਰਟੀ/ਡਾਈਟ ਤੇ ਕਰਮਚਾਰੀਆਂ ਲਈ ਵੱਖਰੇ ਕਾਡਰ ਨੂੰ ਮਨਜ਼ੂਰੀ ਦਿੱਤੀ। ਕੈਬਨਿਟ ਵੱਲੋਂ ਨਿੱਜੀ ਸੁਰੱਖਿਆ ਏਜੰਸੀਆਂ ਵੱਲੋਂ ਨਕਦੀ ਲੈ ਜਾਣ ਨੂੰ ਨਿਯਮਿਤ ਕਰਨ ਲਈ ਨਿਯਮਾਂ ਨੂੰ ਵੀ ਮਨਜ਼ੂਰੀ ਦਿੱਤੀ।