ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਪਿਛਲੇ ਦਹਾਕੇ ਵਿੱਚ ਕਈ ਰੰਗ ਵੇਖਣ ਨੂੰ ਮਿਲੇ ਹਨ। ਉਹ ਮੌਕੇ ‘ਤੇ ਚੌਕਾ ਮਾਰਨ ਦੇ ਮਾਹਰ ਹਨ। ਕਿਸੇ ਵੇਲੇ ਉਸੇ ਭਾਜਪਾ ਦੇ ਗੁਣ ਗਾਉਂਦੇ ਸੁਣੇ ਗਏ, ਜਿਸ ਦੀ ਟਿਕਟ ‘ਤੇ ਉਹ ਤਿੰਨ ਵਾਰ ਸੰਸਦ ਮੈਂਬਰ ਬਣੇ ਪਰ ਪੰਜਾਬ ਦੀ ਸੇਵਾ ਦੇ ਨਾਂ ‘ਤੇ ਸੂਬੇ ਦੀ ਰਾਜਨੀਤੀ ਵਿੱਚ ਕਦਮ ਰੱਖਣ ਲਈ ਉਨ੍ਹਾਂ ਕਾਂਗਰਸ ਦਾ ਪੱਲਾ ਫੜ ਲਿਆ। ਪਾਲਾ ਬਦਲਣ ਦੇ ਨਾਲ ਹੀ ਉਨ੍ਹਾਂ ਨੇ ਰੰਗ ਵੀ ਬਦਲ ਲਿਆ ਤੇ ਆਪਣੀ ਪੁਰਾਣੀ ਪਾਰਟੀ ਭਾਜਪਾ ਦੇ ਚੋਟੀ ਦੇ ਆਗੂ ਦੇ ਪੋਤੜੇ ਫਰੋਲਣ ਤੱਕ ਦੀਆਂ ਹੱਦਾਂ ਪਾਰ ਕਰ ਗਏ। ਹੁਣ ਪਿਛਲੇ ਪੰਜ ਸਾਲਾਂ ਤੋਂ ਉਹ ਕਾਂਗਰਸ ਵਿੱਚ ਹਨ ਤੇ ਕਾਂਗਰਸ ਨੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾ ਕੇ ਮਾਣ ਵੀ ਬਖਸ਼ਿਆ ਪਰ ਸ਼ਾਇਦ ਸਿੱਧੂ ਦੀ ਚਾਹਨਾਂ ਇਸ ਤੋਂ ਵੀ ਵੱਧ ਸ਼ਾਇਦ ਉਨ੍ਹਾਂ ਦੇ ਨਾਂ ਦਾ ਐਲਾਨ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕਰਵਾਉਣ ਦੀ ਹੋਵੇ।
ਇਨ੍ਹੀਂ ਦਿਨੀਂ ਕਾਂਗਰਸ ਹਾਈਕਮਾਂਡ ਪੁਰਾਣੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਾਣ ਦਾ ਐਲਾਨ ਕਰ ਚੁੱਕੀ ਹੈ ਤੇ ਇਸ ਦੇ ਨਾਲ ਹੀ ਸਿੱਧੂ ਨੇ ਮੁੜ ਨਾ ਸਿਰਫ ਕੈਪਟਨ, ਸਗੋਂ ਕਾਂਗਰਸ ਪਾਰਟੀ ਵਿਰੁੱਧ ਹੀ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਹ ਫੈਸਲੇ ਲੈਣ ਦੀ ਖੁੱਲ੍ਹ ਨਾ ਮਿਲਣ ਦੀ ਸੂਰਤ ਵਿੱਚ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਤੱਕ ਉਤਰ ਆਏ ਹਨ। ਹੁਣ ਅਜਿਹੇ ਵਿੱਚ ਵੇਖਣਾ ਇਹ ਹੋਵੇਗਾ ਕਿ ਉਹ ਆਪਣੀ ਇੱਛਾ ਦੀ ਪੂਰਤੀ ਨਾ ਹੋਣ ‘ਤੇ ਕਿਸੇ ਹੋਰ ਪਾਰਟੀ ਵੱਲ ਜਾਣ ਦੀ ਰਾਹ ਅਪਨਾਉਂਦੇ ਹਨ ਜਾਂ ਕੋਈ ਹੋਰ ਰਾਜਨੀਤਕ ਖੇਡ ਖੇਡਦੇ ਹਨ। ਉੰਜ ਉਨ੍ਹਾਂ ਬਾਰੇ ਦੂਜੀ ਪਾਰਟੀਆਂ ਦੇ ਆਗੂ ਕਹਿਣ ਲੱਗ ਗਏ ਹਨ ਕਿ ਸਿੱਧੂ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਇਹ ਵੀ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਕਿਸੇ ਸਿੱਖ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਾਰੇਗੀ।
ਰੰਗ ਬਦਲਦੇ ਸਿੱਧੂ ਦੇ ਕੁਝ ਬਿਆਨ ਇਸ ਤਰ੍ਹਾਂ ਹਨ: