ਪੰਜਾਬ

punjab

ETV Bharat / city

ਹਰਿਆਣਾ 'ਚ ਖੱਟਰ ਸਰਕਾਰ ਮਨਾਏਗੀ ਜਿੱਤ ਦੀ ਦੀਵਾਲੀ, ਐਤਵਾਰ ਨੂੰ ਚੁਕਣਗੇ ਸੰਹੁ - Manohar Lal Khattar

ਹਰਿਆਣਾ ਭਾਜਪਾ ਵਿਧਾਇਕ ਪਾਰਟੀ ਦੀ ਮੀਟਿੰਗ 'ਚ ਮਨੋਹਰ ਲਾਲ ਖੱਟਰ ਨੂੰ ਮੁੜ ਤੋਂ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ। ਮਨੋਹਰ ਲਾਲ ਖੱਟਰ ਐਤਵਾਰ ਨੂੰ ਦੁਪਹਿਰ 2 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਮੌਕੇ ਦੁਸ਼ਯੰਤ ਚੌਟਾਲਾ ਹਰਿਆਣਾ ਦੇ ਡਿਪਟੀ ਸੀਐਮ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ।

ਫ਼ੋਟੋ।

By

Published : Oct 26, 2019, 10:55 AM IST

Updated : Oct 26, 2019, 4:19 PM IST

ਚੰਡੀਗੜ੍ਹ: ਮਨੋਹਰ ਲਾਲ ਖੱਟਰ ਨੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨਾਲ ਮੁਲਾਕਾਤ ਕਰ ਹਰਿਆਣਾ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਉਨ੍ਹਾਂ ਭਾਜਪਾ ਨੂੰ ਹਮਾਇਤ ਕਰਨ ਵਾਲੇ ਹੋਰ ਆਜ਼ਾਦ ਤੇ ਜੇਜੇਪੀ ਦੇ ਵਿਧਾਇਕਾ ਦੀ ਸੂਚੀ ਵੀ ਸੌਂਪੀ। ਇਸ ਤੋਂ ਪਹਿਲਾ ਹਰਿਆਣਾ ਭਾਜਪਾ ਵਿਧਾਇਕ ਪਾਰਟੀ ਦੀ ਮੀਟਿੰਗ 'ਚ ਮਨੋਹਰ ਲਾਲ ਨੂੰ ਮੁੜ ਤੋਂ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ।

ਫ਼ੋਟੋ।

ਮੁੱਖ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਦੂਜੇ ਪਾਸੇ ਦੁਸ਼ਯੰਤ ਚੌਟਾਲਾ ਦਾ ਨਾਂਅ ਰਹਿਆਣਾ ਦੇ ਡਿਪਟੀ ਸੀਐਮ ਲਈ ਚੁਣਿਆ ਗਿਆ ਹੈ। ਇਸ ਮੌਕੇ ਦੁਸ਼ਯੰਤ ਚੌਟਾਲਾ ਸਣੇ ਖੱਟਰ ਸਰਕਾਰ ਦੇ ਬਾਕੀ ਮੰਤਰੀ ਵੀ ਸਹੁੰ ਚੁੱਕਣਗੇ। ਦੱਸ ਦਈਏ ਕਿ ਪਹਿਲਾਂ ਇੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਪਰਵਾਈਜ਼ਰ ਬਣ ਆਉਣਾ ਸੀ ਪਰ ਉਨ੍ਹਾਂ ਦੀ ਥਾਂ ਇੱਥੇ ਰਵੀਸ਼ੰਕਰ ਪਹੁੰਚੇ। ਇਸ ਦੇ ਨਾਲ ਇੱਥੇ ਭਾਜਪਾ ਦੇ ਮਹਾ ਸਕੱਤਰ ਅਰੁਣ ਜੈਨ ਵੀ ਮੌਜੂਦ ਰਹੇ।

ਹਰਿਆਣਾ ਵਿਧਾਨ ਸਭਾ ’ਚ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮੱਤ ਨਹੀਂ ਮਿਲ ਸਕਿਆ, ਭਾਵੇਂ ਭਾਜਪਾ 40 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਚੋਣ ਨਤੀਜੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਗਲੀ ਸਰਕਾਰ ਬਣਾਉਣ ਲਈ ਜ਼ਰੂਰੀ ਬਹੁਮੱਤ ਦੇ ਅੰਕੜਿਆਂ ਤੋਂ 6 ਸੀਟਾਂ ਪਿੱਛੇ ਰਹਿ ਗਈ ਹੈ।

Last Updated : Oct 26, 2019, 4:19 PM IST

ABOUT THE AUTHOR

...view details