ਚੰਡੀਗੜ੍ਹ: ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦੀ ਮੁਆਫ਼ੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਅਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਵਿਚਾਲੇ ਟਕਰਾਅ ਹੋ ਗਿਆ ਹੈ। ਚੰਨੀ ਨੇ ਕਿਹਾ ਕਿ ਜੋ ਮੁਆਫੀਨਾਮਾ ਅਰਵਿੰਦ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਤੋਂ ਮੰਗਿਆ, ਉਹ ਮੁਆਫੀਨਾਮਾ ਮਨਜਿੰਦਰ ਸਿਰਸਾ (Manjinder Sirsa) ਨੇ ਕੇਜਰੀਵਾਲ ਨਾਲ ਬੈਠ ਕੇ ਬਣਵਾਇਆ ਹੈ, ਜਾਂ ਉਸ ਦੀ ਸਹਾਇਤਾ ਕੀਤੀ ਹੈ। ਇਸ 'ਤੇ ਸਿਰਸਾ ਭੜਕ ਗਿਆ ਅਤੇ ਉਨ੍ਹਾਂ ਕਿਹਾ ਕਿ ਸੀਐਮ ਇਸ ਦਾ ਸਬੂਤ ਦੇਣ ਜਾਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ, ਨਹੀਂ ਤਾਂ ਮੈਂ ਉਨ੍ਹਾਂ ਨੂੰ ਮਾਣਹਾਨੀ ਦੇ ਕੇਸ ਵਿੱਚ ਦਿੱਲੀ ਜਾਵਾਂਗਾ।
ਕੇਜਰੀਵਾਲ-ਮਜੀਠੀਆ ਮਾਮਲੇ 'ਚ ਘਿਰਿਆ ਸਿਰਸਾ
ਮੁੱਖ ਮੰਤਰੀ ਚਰਨਜੀਤ ਚੰਨੀ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਬੋਲ ਰਹੇ ਸਨ। ਚੰਨੀ ਨੇ ਕਿਹਾ ਕਿ ਜੋ ਮੁਆਫੀਨਾਮਾ ਅਰਵਿੰਦ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਤੋਂ ਮੰਗਿਆ, ਉਹ ਮੁਆਫੀਨਾਮਾ ਸਿਰਸਾ ਨੇ ਉਸ ਨਾਲ ਬੈਠ ਕੇ ਬਣਵਾਇਆ ਜਾਂ ਉਸ ਦੀ ਸਹਾਇਤਾ ਕੀਤੀ ਹੈ। ਜੋ ਉਸ ਸਮੇਂ ਅਕਾਲੀ ਦਲ 'ਚ ਸਨ।
ਚਰਨਜੀਤ ਚੰਨੀ ਦੇ ਇਸ ਬਿਆਨ ਤੋਂ ਬਾਅਦ ਮਨਜਿੰਦਰ ਸਿਰਸਾ ਬਹੁਤ ਹੀ ਗੁੱਸੇ ਵਿੱਚ ਹਨ ਉਨ੍ਹਾਂ ਕਿਹਾ ਕਿ ਮੈਨੂੰ ਇਹ ਸੁਣ ਕੇ ਬਹੁਤ ਹੀ ਹੈਰਾਨੀ ਹੋਈ, ਮੈਨੂੰ ਇਹ ਬਹੁਤ ਹੀ ਘਟੀਆ ਟਿੱਪਣੀ ਲੱਗੀ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕਿਸ ਬੇਸ 'ਤੇ ਚਰਨਜੀਤ ਚੰਨੀ ਨੇ ਇਹ ਟਿੱਪਣੀ ਕੀਤੀ ਹੈ। ਪਹਿਲੀ ਗੱਲ ਤਾਂ ਮੈਂ ਇਹੋ ਜਿਹੇ ਨੋਟੰਕੀਬਾਜ਼, ਇਨਸਾਨ ਕੇਜਰੀਵਾਲ ਛੋਟੀ ਮਾਨਸਿਕਤਾ ਰੱਖਣ ਵਾਲੇ ਇਨਸਾਨ ਨਾਲ ਮੈਂ ਕਦੇ ਵੀ ਬੈਠ ਕੇ ਜਾਂ ਇਹੋ ਜਿਹੇ ਗੰਦੇ ਕੰਮ ਲਈ ਮੈਂ ਕਦੇ ਸਾਥ ਦੇਵਾਂਗਾ ਇਹ ਕਦੇ ਨਹੀਂ ਹੋ ਸਕਦਾ।